best platform for news and views

ਟੋਰਾਂਟੋ ਵਿਚ ਕਿਰਤੀਆਂ ਦੇ ਮੇਲੇ ‘ਚ ਹੀਰਾ ਧਾਰੀਵਾਲ ਦੇ ਗੀਤਾਂ ਨੇ ਦਰਸ਼ਕ ਕੀਲੇ

Please Click here for Share This News

ਟੋਰਾਂਟੋ : ਪਿਛਲੇ ਦਿਨੀਂ ਟੋਰਾਂਟੋ ਦੇ ਸ਼ਹਿਰ ਮਿਸੀਸਾਗਾ ਦੇ ਵਾਇਲਡਵੁੱਡ ਪਾਰਕ ਵਿਚ ਕਿਰਤੀਆਂ ਦਾ ਮੇਲਾ ਧੂਮ ਧਾਮ ਨਾਲ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰਾ ਸ਼ਾਮਲ ਹੋਇਆ। ਸ੍ਰੀ ਗੁਰਮੇਲ ਸਿੰਘ ਸੱਗੂ ਦੀ ਅਗਵਾਈ ਵਿਚ ਕਰਵਾਏ ਗਏ ਇਸ ਸਭਿਆਚਾਰਕ ਪ੍ਰੋਗਰਾਮ ਵਿਚ ਵੱਖ ਵੱਖ ਗਾਇਕਾਂ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।


ਇਸ ਕਿਰਤੀਆਂ ਦੇ ਮੇਲੇ ਵਿਚ ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ, ਜਿਨ੍ਹਾਂ ਨੇ ਲੰਮਾਂ ਸਮਾਂ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਤੋਂ ਬਾਅਦ ਕੈਨੇਡਾ ਦੇ ਪ੍ਰਸਿੱਧ ਗਾਇਕ ਹੀਰਾ ਧਾਰੀਵਾਲ ਨੇ ਵੀ ਦਰਸ਼ਕਾਂ ਦਾ ਮਨੋਰੰਜਨ ਕੀਤਾ। ਹੀਰਾ ਧਾਰੀਵਾਲ ਦਾ ਗੀਤ ‘ਕਿੱਲਾਂ ਨਾਲੋਂ ਤਿੱਖੇ ਨੇ ਇਰਾਦੇ’ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਅਤੇ ਸਾਡਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਇਸ ਮੌਕੇ ਪੰਜਾਬੀ ਗਾਇਕ ਜਸਪ੍ਰੀਤ ਨੇ ਵੀ ਆਪਣੀ ਹਾਜਰੀ ਲਵਾਈ। ਪੰਜਾਬੀਆਂ ਦਾ ਵੱਡਾ ਇਕੱਠ ਇੰਜ ਜਾਪ ਰਿਹਾ ਸੀ ਜਿਵੇਂ ਇਹ ਮੇਲਾ ਪੰਜਾਬ ਵਿਚ ਹੀ ਹੋਵੇ।

Please Click here for Share This News

Leave a Reply

Your email address will not be published. Required fields are marked *