best platform for news and views

ਟੋਰਾਂਟੋ ‘ਚ ਬੱਚਿਆਂ ਤੇ ਨੌਜਵਾਨਾਂ ਦੇ ਭਾਸ਼ਨ ਮੁਕਾਬਲੇ ਮਈ ‘ਚ : ਰਜਿਸਟਰੇਸ਼ਨ ਸ਼ੁਰੂ

Please Click here for Share This News

Malwa News Bureau

ਟੋਰਾਂਟੋ ‘ਚ ਬੱਚਿਆਂ ਤੇ ਨੌਜਵਾਨਾਂ ਦੇ ਭਾਸ਼ਨ ਮੁਕਾਬਲੇ ਮਈ ‘ਚ : ਰਜਿਸਟਰੇਸ਼ਨ ਸ਼ੁਰੂਟੋਰਾਂਟੋ : ਕੈਨੇਡਾ ਵਿਚ ਟੋਰਾਂਟੋ ਵਿਖੇ ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵਲੋਂ ਬੱਚਿਆਂ ਅਤੇ ਨੌਜਵਾਨਾਂ ਦੇ ਭਾਸ਼ਨ ਮੁਕਾਬਲੇ ਮਈ ਵਿਚ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੇ ਜੇਤੂਆਂ ਨੂੰ ਵੱਖ ਵੱਖ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਭਾਸ਼ਨਾਂ ਦਾ ਵਿਸ਼ਾ ਹੋਵੇਗਾ ਨੈਤਿਕਤਾ। ਮੁਕਾਬਲਿਆਂ ਲਈ ਰਜਿਸਟਰੇਸ਼ਨ 15 ਅਪ੍ਰੈਲ ਤੱਕ ਕਰਵਾਈ ਜਾ ਸਕਦੀ ਹੈ। ਬਰੈਂਪਟਨ ਵਿਚ ਕਰਵਾਏ ਜਾ ਰਹੇ ਭਾਸ਼ਨ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਹਰਕਿਰਨ ਕੌਰ ਸੰਧੂ, ਰਿੱਕੀ ਗੋਗਨਾ ਅਤੇ ਗਗਨ ਚੱਠਾ ਨੇ ਦੱਸਿਆ ਕਿ ਇਨ੍ਹਾਂ ਭਾਸ਼ਨ ਮੁਕਾਬਲਿਆਂ ਦਾ ਮੁੱਖ ਵਿਸ਼ਾ ਨੈਤਿਕਤਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਪ੍ਰਫੁੱਲਿਤ ਕਰਨ ਅਤੇ ਪੰਜਾਬੀਆਂ ਵਿਚ ਚੰਗੇ ਬੁਲਾਰੇ ਪੈਦਾ ਕਰਨ ਲਈ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਚਾਰ ਸ੍ਰੇਣੀਆਂ ਵਿਚ ਵੰਡਿਆ ਗਿਆ ਹੈ। ਪਹਿਲੀ ਸ੍ਰੇਣੀ ਵਿਚ 11 ਸਾਲ ਤੱਕ ਦੇ ਬੱਚੇ, ਦੂਜੀ ਸ੍ਰੇਣੀ ਵਿਚ 14 ਸਾਲ ਤੱਕ ਦੇ ਬੱਚੇ, ਤੀਜੀ ਸ੍ਰੇਣੀ ਵਿਚ 18 ਸਾਲ ਤੱਕ ਦੇ ਬੱਚੇ ਅਤੇ ਚੌਥੀ ਸ੍ਰੇਣੀ ਵਿਚ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਸ਼ਾਮਲ ਹੋਣਗੇ। ਇਹ ਭਾਸ਼ਨ ਮੁਕਾਬਲੇ ਕੇਵਲ ਪੰਜਾਬੀ ਵਿਚ ਹੀ ਹੋਣਗੇ। ਬਰੈਂਪਟਨ ਵਿਚ ਮਈ ਮਹੀਨੇ ਵਿਚ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਚਾਹਵਾਨ ਬੱਚੇ ਅਤੇ ਨੌਜਵਾਨ 15 ਅਪ੍ਰੈਲ ਤੋਂ ਪਹਿਲਾਂ punjabispeechcompetition@gmail.com ‘ਤੇ ਆਪਣੇ ਆਪਣੇ ਪੱਤਰ ਭੇਜ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਬਾਕੀ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਾਰੇ ਪੰਜਾਬੀ ਭਾਈਚਾਰੇ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਸਮਾਜ ਵਿਚ ਕਾਮਯਾਬ ਕਰਨ ਲਈ ਵਧੀਆ ਬੁਲਾਰੇ ਬਣਾਉਣ ਲਈ ਇਨ੍ਹਾਂ ਮੁਕਾਬਲਿਆਂ ਵਿਚ ਜਰੂਰ ਹਿੱਸਾ ਦਿਵਾਓ। ਇਸ ਸਬੰਧੀ ਹੋਰ ਜਾਣਕਾਰੀ ਲਈ ਮੋਬਾਈਲ ਨੰਬਰ 416-725-7454 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

Please Click here for Share This News

Leave a Reply

Your email address will not be published. Required fields are marked *