best platform for news and views

ਟੀ ਬੀ ਹਾਰੇਗਾ ਦੇਸ਼ ਜਿੱਤੇਗਾ : ਡਾ ਇੰਦਰਬੀਰ ਸਿੰਘ ਗਿੱਲ

Please Click here for Share This News

ਮੋਗਾ : ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਦੇ ਹੁਕਮਾ ਅਨੁਸਾਰ ਪੰਜਾਬ ਅੰਦਰ ਵੱਖ ਵੱਖ ਜਿਿਲਆ ਵਿੱਚ ਟੀ ਬੀ ਜਾਗਰੂਕਤਾ ਵੈਨ ਨੂੰ ਰਵਾਨਾ ਕਰ ਦਿਤਾ ਗਿਆ ਹੈ ਜਿਸ ਤਹਿਤ ਐਕਟਿੰਗ ਸਿਵਲ ਸਿਵਲ ਸਰਜਨ ਮੋਗਾ ਡਾ ਸੁਰਿੰਦਰ ਕੁਮਾਰ ਸੇਤੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਮੋਗਾ ਦੇ ਵਿੱਚ 29 ਸਤੰਬਰ ਨੂੰ ਟੀHਬੀ ਜਾਗਰੂਕਤਾ ਵੈਨ ਜਿਲ੍ਹੇ ਅੰਦਰ ਰਵਾਨਾ ਕੀਤੀ ਗਈ।ਇਸ ਸਬੰਧੀ ਸਿਵਲ ਸਰਜਨ ਮੋਗਾ ਡਾ ਸੁਰਿੰਦਰ ਕੁਮਾਰ ਸੇਤੀਆ ਨੇ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਉਨਾਂ ਦੇ ਨਾਲ ਇਸ ਮੌਕੇ ਸਹਾਇਕ ਸਿਵਲ ਸਰਜਨ ਮੋਗਾ ਡਾ ਅਰੁਣ ਗੁਪਤਾ, ਡਾ ਰੁਪਿੰਦਰ ਕੌਰ ਗਿੱਲ ਜਿਲ੍ਹਾ ਪਰਿਵਾਰ ਅਤੇ ਭਲਾਈ ਅਫਸਰ, ਡਾ ਰਾਜੇਸ਼ ਅੱਤਰੀ ਸੀਨੀਅਰ ਮੈਡੀਕਲ ਅਫਸਰ ਮੋਗਾ, ਮਨੀਸ਼ ਅਰੋੜਾ ਜਿਲ੍ਹਾ ਐਪਡੀਮੋਲੋਜਿਸਟ , ਡਾ ਜ਼ਸੀਜਤ ਕੌਰ, ਡਾ ਰੀਤੂ ਜੈਨ ਪੈਥੋਲੋਜਿਸਟ, ਡਾ ਗਗਨਦੀਪ ਸਿੰਘ ਗਿੱਲ, ਮੈਡਮ ਕ੍ਰਿਸ਼ਨਾ ਸ਼ਰਮਾ ਜਿਲ੍ਹਾ ਸਿੱਖਿਆ ਅਤੇ ਸੂਚਨਾ ਅਫਸਰ ਮੋਗਾ, ਅੰਮ੍ਰਿਤ ਸ਼ਰਮਾ ਬੀ ਸੀ ਸੀ ਕੋਆਰਡੀਨੇਟਰ,ਰਾਜੇਸ਼ ਭਾਰਦਵਾਜ, ਨੀਲਮਨੀ ਫਾਰਮਾਸਿਸਟ, ਅਰਸ਼ਦੀਪ ਸਿੰਘ, ਵਿਪਨ , ਕਮਲਜੀਤ, ਜ਼ਸਵੀਰ ਸਿੰਘ,ਰੁਪਿੰਦਰ ਕੌਰ ਟੀ ਬੀ ਵਿਭਾਗ ਡਾ ਸੁਰੇਸ਼ ਵਰਮਾ ਡਾਟ ਪ੍ਰੋਵਾਇਡਰ ਹਾਜ਼ਰ ਸਨ।ਇਸ ਮੌਕੇ ਡਾ ਇੰਦਰਬੀਰ ਗਿੱਲ ਜਿਲ੍ਹਾ ਟੀ ਬੀ ਅਫਸਰ ਕਮ ਨੋਡਲ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟੀ ਬੀ ਜਾਗਰੂਕਤਾ ਵੈਨ ਸਿਵਲ ਹਸਪਤਾਲ ਮੋਗਾ ਤੋਂ ਸੁਰੂ ਹੋਵੇਗੀ ਅਤੇ ਫਿਰ ਬਲਾਕ ਢੁਡੀਕੇ ਦੇ ਪਿੰਡ ਬੁੱਟਰ, ਬੱਧਨੀ, ਬੁਘੀਪੁਰਾ, ਬਾਘਾਪੁਰਾਣਾ,ਬਲਾਕ ਡਰੋਲੀ ਭਾਈ ਹੁੰਦੇ ਹੋਏ ਬਾਅਦ ਦੁਪਿਹਰ ਮੋਗਾ ਸਲੱਮ ਖੇਤਰ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇਹ ਵੈਨ ਸ਼ਾਮ ਨੂੰ ਬਲਾਕ ਕੋਟ ਈਸੇ ਖਾਂ ਪੁੱਜੇਗੀ ਜਿਥੇ ਅਗਾਹੂ ਤੋਂ ਹੀ ਲੋਕਾਂ ਨੂੰ ਵੈਨ ਦੇ ਸਮਾਂ ਸਾਰਣੀ ਸਬੰਧੀ ਅਨਾਊਸਮੈਟ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੌਕੇ ਡਾ ਗਿੱਲ ਨੇ ਕਿਹਾ ਕਿ ਟੀ ਬੀ ਨੂੰ ਰੋਕਣ ਦੇ ਲਈ ਸਲੋਗਨਾ ਦਾ ਜਿਕਰ ਕਰਦੇ ਹੋਏ ਕਿਹਾ ਕਿ ਵਿਗੜੀ ਹੋਈ ਟੀ ਬੀ , ਪਰ ਵਿਗੜੀ ਨਹੀ ਗੱਲ, ਡੱਟ ਕੇ ਕਰੋ ਇਲਾਜ ਅਤੇ ਜੜ੍ਹ ਤੋਂ ਦਿਓ ਵੱਢ ਇਸ ਤਰ੍ਹਾ ਇਹ ਵੈਨ ਆਈ ਈ ਸੀ ਮਟੀਰੀਅਲ ਪੋਸਟਰਾਂ ਅਤੇ ਬੈਨਰਾਂ ਨਾਲ ਸਜੀ ਹੋਈ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਸਹਾਇਕ ਹੋਵੇਗੀ।


ਫੋਟੋ ਕੈਪਸ਼ਨ : ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਕਾਰਜੁਕਾਰੀ ਸਿਵਲ ਸਰਜਨ ਡਾ ਸੁਿਰੰਦਰ ਸੇਤੀਆ ਅਤੇ ਡਾ ਇੰਦਰਬੀਰ ਗਿੱਲ ਨੋਡਲ ਅਫਸਰ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ।

Please Click here for Share This News

Leave a Reply

Your email address will not be published. Required fields are marked *