best platform for news and views

ਟੀ ਬੀ ਖਿਲਾਫ ਜੰਗ ਨੂੰ ਮਿਿਲਆ ਵੱਡਾ ਹੁੰਗਾਰਾ: ਜਿਲਾ ਟੀ ਬੀ ਅਫਸਰ

Please Click here for Share This News

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਮੁਤਾਬਿਕ ਵਿਸ਼ਵ ਟੀHਬੀHਦਿਵਸ ਨੂੰ ਮੁੱਖ ਰੱਖਦੇ ਹੋਏ ਅੱਜ ਟੀਬੀ ਵਿਭਾਗ ਅਧੀਨ ਜਿਲਾ ਸਿਹਤ ਸੁਸਾਇਟੀ ( ਆਰ ਐਨ ਟੀ ਸੀ ਪੀ) ਮੋਗਾ ਵੱਲੋਂ ਅੱਜ ਡਾ ਸ਼ਾਮ ਲਾਲ ਥਾਪਰ ਨਰਿਸੰਗ ਕਾਲਜ ਮੋਗਾ ਵਿੱਚ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਦੇ ਵਿੱਚ ਜਿਲੇ ਭਰ ਦੇ ਵੱਖ ਵੱਖ ਨਰਸਿੰਗ ਕਾਲਜਾਂ ਭਾਈ ਘਨੱਈਆ ਨਰਸਿੰਗ ਕਾਲਜ ਕੜਿਆਲ, ਬਾਬਾ ਮੰਗਲ ਸਿੰਘ ਨਰਿਸੰਗ ਸਕੂਲ, ਲਾਲਾ ਲਾਜਪਤ ਰਾਏ ਨਰਸਿੰਗ ਸਕੂਲ, ਡਾ ਸ਼ਾਮ ਲਾਲ ਥਾਪਰ ਨਰਸਿੰਗ ਸਕੂਲ ਦੇ ਵਿਿਦਆਰਥੀਆਂ ਨੇ ਭਾਗ ਲਿਆ। ਇਸ ਜਾਗਰੂਕਤਾ ਸੈਮੀਨਾਰ ਦੇ ਸ਼ੁਰੂਆਤੀ ਪਲਾ ਦੌਰਾਨ ਰਵੀ ਪ੍ਰਕਾਸ਼ ਸਕਸੈਨਾ ਪ੍ਰਿਸੀਪਲ ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਨੇ ਜੀ ਆਇਆ ਨੂੰ ਕਿਹਾ ਅਤੇ ਜਿਲਾ ਟੀ ਬੀ ਅਫਸਰ ਅਤੇ ਨੋਡਲ ਅਫਸਰ ਟੀ ਬੀ ਕੰਟਰੋਲ ਮੁੰਿਹਮ ਜਿਲਾ ਮੋਗਾ ਡਾ ਇੰਦਰਵੀਰ ਸਿੰਘ ਗਿੱਲ ਨੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ।ਇਸ ਮੌਕੇ ਡਾ ਇੰਦਰਵੀਰ ਸਿੰਘ ਗਿੱਲ ਨੇ ਆਣੇ ਭਾਸ਼ਣ ਦੌਰਾਨ ਕਿਹਾ ਕਿ ਇਸ ਵਾਰੀ ਦਾ ਥੀਮ **ਲੋੜੀਂਦੇ ਹਨ: ਸੰਸਾਰ ਨੂੰ ਟੀਬੀ ਮੁਕਤ ਕਰਨ ਵਾਲੇ ਆਗੂ ਤੁਸੀਂ ਇਤਿਹਾਸ ਬਣਾ ਸਕਦੇ ਹੋ।** ਅਤੇ ਵਿਿਦਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਜਿਲੇ ਦਾ ਹਰ ਇੱਕ ਨਾਗਰਿਕ ਟੀਬੀ ਖਿਲਾਫ ਜੰਗ ਵਿੱਚ ਮੋਹਰੀ ਭੂਮੀਕਾ ਨਿਭਾ ਸਕਦਾ ਹੈ। ਡਾ ਗਿੱਲ ਨੇ ਵਿਸਥਾਰ ਪੂਰਵਕ ਚਾਨਣਾ ਪਾਉਦੇ ਕਿਹਾ ਕਿ ਦੱਸਆਿ ਕਿ ਟੀHਬੀH ਦੀ ਗੰਭੀਰ ਸਮੱਸਿਆ ਦਾ ਹੱਲ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਸ਼ਲਾਘਾਯੋਗ ਦੇ ਨਤੀਜੇ ਵੀ ਸਾਹਮਣੇ ਆਏ ਹਨ । ਜਦੋਂ ਤੋਂ ਆਰ ਐਨ ਟੀ ਸੀ ਪੀ ਪਰੋਗਰਾਮ ਦੀ ਸ਼ੁਰੂਆਤ ਹੋਈ ਹੈੇ ਟੀਬੀ ਦੇ ਮਰੀਜਾਂ ਦੀ ਠੀਕ ਹੋਣ ਸਫਲਤਾ ਦੀ ਦਰ ਪੱਚੀ ਪ੍ਰਤੀਸ਼ਤ ਤੋਂ ਵੱਧ ਕੇ 88 ਪ੍ਰਤੀਸ਼ਤ ਤੱਕ ਪਹੁੰਚ ਚੁੱਕੀ ਹੈ ਅਤੇ ਮੌਤ ਦੀ ਦਰ 29 ਤੋਂ ਪ੍ਰਤੀਸ਼ਤ ਤੋਂ ਘੱਟ ਕੇ 4 ਪ੍ਰਤੀਸ਼ਤ ਰਹਿ ਗਈ ਹੈ। ਉਨ੍ਹਾ ਕਿਹਾ ਕਿ ਇਸ ਨੂੰ ਹੋਰ ਟੀਬੀ ਦੇ ਮੁੰਕਮਲ ਖਾਤਮੇ ਲਈ ਵਿਸ਼ੇਸ ਉਪਰਾਲੇ ਅਤੇ ਸਖਤ ਕਦਮ ਚੁੱਕੇ ਹਨ।ਜਿਨ੍ਹਾਂ ਵਿੱਚ ਟੀਬੀ ਦੇ ਮਰੀਜ਼ਾ ਨੂੰ 500 ਰੁਪੈ ਮਹੀਨਾ ਵਿਤੀ ਸਹਾਇਤਾ ਅਤੇ ਪ੍ਰਾਇਵੇਟ ਸੈਕਟਰ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਸਿਹਤ ਵਿਭਾਗ ਨੂੰ ਸੂਚਨਾ ਦੇਣਾ ਲਾਜਮੀ ਕੀਤਾ ਹੈ। ਡਾ ਗਿੱਲ ਨੇ ਕਿਹਾ ਕਿ ਟੀ ਬੀ ਦੇ ਮਰੀਜਾਂ ਦੇ ਇਲਾਜ ਸਮੇਂ ਦਰਪੇਸ ਚਨੌਤੀਆਂ ਦਾ ਸਹਾਮਣਾ ਕਰਨ ਲਈ ਆਰ ਐਨ ਟੀ ਸੀ ਪੀ ਪਰੋਗਰਾਮ ਵਿੱਚ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਹਨ।ਜਿਨ੍ਹਾਂ ਵਿੱਚ ਫਿਕਸ ਡੋਜ਼ ਕੌਮਬੀਨੇਸ਼ਨ, ਇੱਕ ਦਿਨ ਛੱਡ ਕੇ ਦਵਾਈ ਦੇਣ ਵਾਲੀ ਵਿਧੀ ਤੋਂ ਬਦਲ ਕੇ ਹਰ ਰੋਜ਼ ਦਵਾਈ ਦੇਣ ਦੀ ਸਹੂਲਤ ਅਤੇ ਟੀH ਬੀHਜਾਂਚ ਕਰਨ ਦੇ ਹੋਰ ਸੂਖਮ ਤਰੀਕਿਆਂ ਦੀ ਸਹੂਲਤ ਦਾ ਵੀ ਪ੍ਰਬੰਧ ਹੈ ਤਾਂ ਜ਼ੋ ਐਮ ਡੀ ਐਰ ਟੀHਬੀ ਦੇ ਮਰੀਜ਼ ਟੀਬੀ  ਐਚਆਈਵੀ ਅਤੇ ਬੱਚਿਆ ਵਿੱਚ ਟੀਬੀ ਲੱਭਣ ਆਸਾਨੀ ਹੋ ਸਕੇ।ਇਸ ਮੌਕੇ ਨੀਲ ਮਨੀ ਇੰਚਾਰਜ ਟੀ ਬੀ ਡਰੱਗ ਸਟੋਰ, ਸੀਨੀਅਰ ਲੈਬ ਟੈਕਨੀਸ਼ੀਅਨ ਜਸਵੀਰ ਸਿੰਘ, ਅਮਰਦੀਪ ਸਿੰਘ, ਵਿਪਨ ਕੁਮਾਰ, ਕਮਲਜੀਤ ਸਿੰਘ, ਕਵਿਤਾ ਮਹਿਰਾ ਟੀਬੀ ਐਚ ਆਈ ਵੀ ਕੋਆਰਡੀਨੇਟਰ, ਅਤੇ ਹੋਰ ਸਟਾਫ ਵੀ ਮੌਜੂਦ ਸਨ।ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰੋ ਸ੍ਰੀ ਮਤੀ ਕਿਸ਼ਨਾ ਹਾਡਾਂ ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।

Please Click here for Share This News

Leave a Reply

Your email address will not be published. Required fields are marked *