best platform for news and views

ਟੀਬੀ ਖਿਲਾਫ ਵਿਢੀ ਯੋਜਨਾਬੰਧ ਜੰਗ : ਜਿਲਾ ਟੀਬੀਅਫਸਰ

Please Click here for Share This News

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਮੁਤਾਬਿਕ ਵਿਸ਼ਵ ਟੀHਬੀHਦਿਵਸ ਨੂੰ ਮੁੱਖ ਰੱਖਦੇ ਹੋਏ ਅੱਜ ਟੀHਬੀH ਵਿਭਾਗ ਅਧੀਨ ਜਿਲਾ ਸਿਹਤ ਸੁਸਾਇਟੀ ( ਆਰ ਐਨ ਟੀ ਸੀ ਪੀ) ਮੋਗਾ ਵੱਲੋਂ ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ ਦੀ ਅਗਵਾਈ ਹੇਠ ਟੀ ਬੀ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਮੁਹਿੰਮ ਦਾ ਆਗਾਜ ਕਰ ਦਿੱਤਾ ਗਿਆ ਹੈ।ਇਸ ਮੌਕੇ ਜਿਲ੍ਹਾ ਟੀ ਬੀ ਅਫਸਰ ਡਾ ਇੰਦਰਵੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟੀHਬੀH ਦੇ ਖਿਲਾਫ ਵਿਸ਼ੇਸ ਯੋਗਜਨਾਬੰਧ ਤਰੀਕੇ ਨਾਲ ਜੰਗ ਵਿਢੀ ਜਾ ਚੁੱਕੀ ਹੈ।ਜਿਸ ਨਾਲ ਟੀHਬੀH ਦੀ ਬਿਮਾਰੀ ਦਾ ਹਰ ਸ਼ੱਕੀ ਮਰੀਜ਼ ਦਾ ਚੈਕਅਪ ਅਤੇ ਇਲਾਜ ਯਕੀਨੀ ਬਣਾਇਆ ਜਾਵੇਗਾ। ਡਾ ਗਿੱਲ ਦੀ ਅਗਵਾਈ ਹੇਠ ਜਿਲਾ ਮੋਗਾ ਦੇ ਅੰਦਰ ਅਰਬਨ ਸਲੱਮ ਖੇਤਰ ਨਿਗਾਹਾ ਰੋਡ, ਪਿੰਡ ਘੱਲਕਲਾ, ਪਿੰਡ ਵੱਡਾ ਘਰ ਵਿਖੇ ਨੁਕੜ ਮੀਟਿੰਗਾ ਕੀਤੀਆ ਗਈਆਂ ਜਿਸ ਵਿੱਚ ਟੀHਬੀH ਦੀ ਬਿਮਾਰੀ ਦੀ ਰੋਕਥਾਮ ਇਲਾਜ ਦੀ ਜਾਣਕਾਰੀ ਦਿੱਤੀ ਗਈ।ਇਸ ਦੌਰਾਨ ਹਾਜ਼ਰੀਨ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹਨਾਂ ਵਿੱਚ ਆਗੂਆਂ ਦੀ ਭੂਮਿਕਾ ਨਿਭਾਉਣ ਦੀ ਯੋਗਤਾ ਰੱਖਣ ਵਾਲੇ ਵਿਆਕਤੀਆਂ ਨੂੰ ਸਰਕਾਰ ਅਤੇ ਮਹਿਕਮੇ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ ਤਾਂ ਕਿ ਇਸ ਬਿਮਾਰੀ ਵਿਰੁੱਧ ਹੱਲਾ ਬੋਲਿਆ ਜਾ ਸਕੇ ਤੇ ਘਰ ਘਰ ਟੀHਬੀH ਦੀ ਬਿਮਾਰੀ ਦੀ ਮੁਫਤ ਜਾਂਚ ਅਤੇ ਮੁੰਕਮਲ ਇਲਾਜ ਦਾ ਸਨੇਹਾ ਪਹੁੰਚ ਸਕੇ। ਇਸ ਸਬੰਧ ਵਿੱਚ ਅੱਜ ਸਰਕਾਰੀ ਨਰਸਿੰਗ ਸਕੂਲ ਵਿਖੇ ਵੀ ਸਿਿਖਆਰਥੀਆਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਸਿਿਖਆਰਥੀਆਂ ਨੇ ਵੀ ਆਪ ਟੀHਬੀ ਖਿਲਾਫ ਲੜਨ ਵਾਸਤੇ ਆਪ ਆਗੂ ਦੀ ਭੂਮਿਕਾ ਨਿਭਾਉਣ ਦਾ ਪ੍ਰਣ ਵੀ ਲਿਆ ।ਇਸ ਮੌਕੇ ਟੀHਬੀH ਖਿਲਾਫ ਜੰਗ ਵਿੱਚ ਮੋਹਰੀ ਭੂਮੀਕਾ ਨਿਭਾ ਰਹੇ ਇੰਚਾਰਜ ਟੀHਬੀH ਡਰੱਗ ਸਟੋਰ ਜਿਲਾ ਮੋਗਾ ਨੀਲ ਮਨੀ, ਸੀਨੀਅਰ ਲੈਬ ਟੈਕਨੀਸ਼ੀਅਨ ਜਸਵੀਰ ਸਿੰਘ, ਅਮਰਦੀਪ ਸਿੰਘ, ਵਿਪਨ ਕੁਮਾਰ, ਕਮਲਜੀਤ ਸਿੰਘ ਅਤੇ ਹੋਰ ਸਟਾਫ ਵੀ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *