best platform for news and views

ਚੌਥੇ ਵਿਸ਼ਾਲ ਜਾਗਰਣ ‘ਚ ਨਤਮਸਤਕ ਹੋਏ ਸ਼ਰਧਾਲੂ

Please Click here for Share This News

ਧੂਰੀ,11 ਸਤਬੰਰ (ਮਹੇਸ਼ ਜਿੰਦਲ) ਸਥਾਨਕ ਦੋਹਲਾ ਫਾਟਕ ਪੁਰਾਣੀ ਚੂੰਨਾ ਭੱਠੀ ਦੇ ਸਾਹਮਣੇ ਬਸੰਤ ਕਲੋਨੀ ਵਿਖੇ ਮਾਤਾ ਨੈਣਾ ਦੇਵੀ ਟਰੱਸਟ ਧੂਰੀ ਵਲੋਂ ਸ੍ਰੀ ਦੁਰਗਾ ਮਾਤਾ ਜੀ ਦਾ ਚੌਥਾ ਜਾਗਰਣ ਵਿਸ਼ਾਲ ਜਾਗਰਣ ਕਰਵਾਇਆ ਗਿਆ। ਜਿਸ ਵਿਚ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਉਚੇਚੇ ਤੋਰ ਤੇ ਜੋਤੀ ਪ੍ਰਚੰਡ ਕਰਨ ਪੁੱਜੇ। ਚੁੰਨੀ ਦੀ ਰਸਮ ਮਨਵਿੰਦਰ ਸਿੰਘ ਬਿੰਨਰ ਪ੍ਰਧਾਨ ਯੂਥ ਅਕਾਲੀ ਦਲ ਨੇ ਅਦਾ ਕੀਤੀ। ਇਸ ਮੌਕੇ ਮਾਂ ਦੁਰਗਾ ਮਾਤਾ ਜੀ ਦਾ ਜਾਗਰਣ ਰਾਕੇਸ਼ ਚਾਂਦਰੀ ਐਡ ਪਾਰਟੀ,ਮਹਾਂਵੀਰ ਮਿਊਜੀਕਲ ਗਰੂੱਪ ਧੂਰੀ ਵਲੋਂ ਸਾਰੀ ਰਾਤ ਮਾਤਾ ਦੀਆ ਭੇਟਾਂ ਦਾ ਗੁਣਗਾਨ ਕੀਤਾ ਗਿਆ। ਜਿਸ ਵਿਚ ਕਲਾਕਾਰ ਕਰਮ ਸਿੱਧੂ,ਪਰਮ ਸਿੱਧੂ ਲੁਧਿਆਣੇ ਵਾਲੇ ਨੇ ਆਪਣੀ ਬੁਲੰਦ ਅਵਾਜ ਨਾਲ 3 ਘੰਟੇ ਹਾਜਰੀ ਲਗਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਟਰੱਸਟ ਵਲੋਂ ਅਤੁੱਟ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਜਿਸ ਵਿਚ ਨਗਰ ਦੇ ਵਾਸੀਆਂ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਹਨੀ ਸਿੰਗਲਾ,ਬਬੱਲੂ,ਮੋਹਿਤ ਗਰਗ,ਵਿਵੇਕ ਗਰਗ,ਸਤਨਾਮ ਸਿੰਘ,ਗੁਰਵਿੰਦਰ ਕੁਮਾਰ,ਬਿੰਲੂ,ਬਲਵਿੰਦਰ ਕੁਮਾਰ,ਬਲਦੇਵ ਕ੍ਰਿਸਨ,ਬੱਬੂ ਰੰਧਾਵਾ,ਸੁਭਮ ਜਿੰਦਲ,ਰਾਗਵ ਗਰਗ,ਰੋਹਿਤ ਕੁਮਾਰ,ਦਾਰਾ,ਤੋਂ ਇਲਾਵਾ ਭਾਰੀ ਗਿਣਤੀ ਵਿਚ ਲੋਕ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *