best platform for news and views

ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨੂੰ ਲੈ ਕਿ ਕਿਸਾਨ ਯੂਨੀਅਨ ਉਗਰਾਹਾ ਨੇ ਕੀਤੀਆ ਵੱਖ ਵੱਖ ਪਿੰਡਾ ਚ ਮੀਟਿੰਗਾ

Please Click here for Share This News

ਝੁਨੀਰ 7 ਅਕਤੂਬਰ (ਮਿੱਠੂ ਘੁਰਕਣੀ)_ਝੋਨਾ ਦੀ ਕਟਾਈ ਤੋ ਬਾਦ ਕਿਸਾਨ ਅਤੇ ਪ੍ਰਸਾਸਨ ਆਹਮੋ-ਸਾਹਮਣੇ ਹੋਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ।ਪਿਛਲੇ ਸਮੇ ਤੋ ਕਿਸਾਨਾ ਨੂੰ ਵਾਰ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਆਦੇਸ ਜਾਰੀ ਹੁੰਦੇ ਰਹੇ ਪਰ ਕਿਸਾਨਾ ਨੇ ਝੋਨੇ ਦੀ ਪਰਾਲੀ ਨੂੰ ਆਗ ਲਾਉਣ ਦਾ ਕੰਮ ਜਾਰੀ ਰੱਖਿਆ ।ਕਿਸਾਨ ਮਲਕੀਤ ਸਿੰਘ ਕੋਟ ਧਰਮੂ ਨੇ ਪਿੰਡ ਖਿਆਲੀ ਚਹਿਲਾਵਾਲੀ,ਭੱਮੇ ਕਲਾ੍ਹ,ਮੀਟਿੰਗਾ ਕਰਦੇ ਹੋਏ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਕਿਸਾਨਾ ਨੂੰ ਕੋਈ ਸੋਕ ਨਹੀ ਮਜਬੂਰੀ ਏ ਬਿਨਾ੍ਹ ਅੱਗ ਲਾਉਣ ਤੋ ਹੋਰ ਕੋਈ ਚਾਰਾ ਨਹੀ ਉਹਨਾ ਕਿਹਾ ਕਿ ਕਿਸੇ ਵੀ ਖੇਤਬਾੜੀ ਸੰਦ ਰਾਹੀ ਜਾ ਮਜਦੂਰਾ ਨੂੰ ਲਗਾ ਕਿ ਇਸ ਪਰਾਲੀ ਨੂੰ ਸਾਭਣ ਦਾ ਕੰਮ ਕਰਦੇ ਹਾ ਤਾ ਲਗਭਗ 5500 ਤੋ 6000 ਰੁਪਏ ਤੱਕ ਪ੍ਰਤੀ ਕਿਲੇ੍ਹ ਉਪਰ ਖਰਚ ਆਵੇਗਾ।ਕਿਸਾਨਾ ਨੇ ਕਿਹਾ ਕਿ ਸਮੇ ਸਮੇ ਤੇ ਫਸਲਾ ਨੂੰ ਪੈਣ ਵਾਲੀਆ ਮਾਰਾ ਕਰਕੇ ਫਸਲਾ ਦੇ ਝਾੜ ਤਾ ਪਹਿਲਾ ਹੀ ਅੱਧੇ ਰਹਿ ਗਏ।ਉਪਰੋ ਇਹ ਪਰਾਲੀ ਨੂੰ ਨਸਟ ਕਰਨ ਤੇ ਆਉਣ ਵਾਲਾ ਖਰਚ ਵੀ ਕਿਸਾਨਾ ਦੀਆ ਜੇਬਾ੍ਹ ਚੋ ਜਾਣਾ ਹੈ ।ਫਿਰ ਪ੍ਰਸਾਸਨ ਇਹ ਦੱਸੇ ਕਿਸਾਨ ਨੂੰ ਕੀ ਬਚੂ ਬਿਨਾ੍ਹ ਖੁਦਕਸੀ ਦੇ।ਕੁਝ ਸਰਕਾਰ ਨੂੰ ਵੀ ਕਿਸਾਨਾ ਦੀ ਮਦਦ ਕਰਨੀ ਚਾਹੀਦੀ ਹੇੈ।ਉਹਨਾ ਕਿਹਾ ਕਿ ਪੰਜਾਬ ਸਰਕਾਰ ਸਾਨੂੰ 6000 ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਾਲੀ ਨੂੰ ਸਾਭਣ ਦਾ ਖਰਚਾ ਦੇਵੇ ਫਿਰ ਜਿਵੇ ਸਰਕਾਰ ਕਹੂ ਅਸੀ ਕਰਨ ਲਈ ਤਿਆਰ ਹਾ ਅਗਰ ਸਰਕਾਰ ਇਹ ਕਹੇ ਕਿ ਆਪਣੀ ਜੇਬ ਵਿੱਚੋ ਕਿਸਾਨ ਖਰਚ ਕਰਨ ਤਾ ਇਹ ਨੀ ਸਕਦਾ ।ਮਜਬੂਰਨ ਪਰਾਲੀ ਨੂੰ ਅੱਗ ਲਾਉਣੀ ਹੀ ਪਵੇਗੀ ਅਗਰ ਸਰਕਾਰ ਕਿਸਾਨਾ ਉਪਰ ਪਰਚੇ ਦਰਜ ਕਰਦੀ ਭਾਵੇ ਕਰੇ ਤੇ ਨਹੀ ਕਿਸਾਨਾ ਨੂੰ ਸਹਾਇਤਾ ਦੇਵੇ। ਉਤਮ ਸਿੰਘ ਰਾਮਾ ਨੰਦੀ ਅਤੇ ਲੀਲਾ ਸਿੰਘ ਭੱਮੇ ਕਲਾ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾ ਨੂੰ ਪਰਾਲੀ ਉਪਰ ਪ੍ਰਤੀ ਏਕੜ ਆਉਣ ਵਾਲਾ ਖਰਚ 6000 ਰੁਪਏ ਸਹਾਇਤਾ ਪ੍ਰਦਾਨ ਕਰੇ ।ਕਿਉਕਿ ਕੁਦਰਤੀ ਅਤੇ ਘਟੀਆ ਬੀਜ ਘਟੀਆਂ ਕੀਟਨਾਸਕ ਕਾਰਨ ਕਿਸਾਨਾ ਦੀਆਂ ਫਸਲਾ ਅੱਧ ਤੋ ਵੱਧ ਖਰਾਬ ਹੋ ਗਈਆ ਹਨ।ਇਸ ਪ੍ਰਕਾਰ ਹੋਰ ਵੀ ਬਹੁਤ ਸਾਰੀਆ ਯੂਨੀਅਨਾ ਕਿਸਾਨਾ ਦਾ ਹੀ ਹੱਕ ਲਿਆ ਅਤੇ ਉਹਨਾ ਦਾ ਕਹਿਣਾ ਹੈ ਕਿ ਅਗਰ ਸਰਕਾਰ ਕਿਸਾਨਾ ਉਪਰ ਕੋਈ ਕਾਰਵਾਵੀ ਕਰਦੀ ਹੈ ਤਾ ਬਰਦਾਸਤ ਨਹੀ ਕੀਤਾ ਜਾਵੇਗਾ।


ਕੈਪਸਨ- ਕਿਸਾਨ ਯੂਨੀਅਨ ਉਗਰਾਹਾ ਨੇ ਕੀਤੀਆ ਵੱਖ ਵੱਖ ਪਿੰਡਾ ਚ ਮੀਟਿੰਗਾ ਦੋਰਾਨ ਫੋਟੋ

Please Click here for Share This News

Leave a Reply

Your email address will not be published. Required fields are marked *