best platform for news and views

ਝੋਨਾ ਸੁਕਾ ਕੇ ਮੰਡੀਆਂ ਵਿਚ ਲਿਆਉਣ ਕਿਸਾਨ – ਆੜ੍ਹਤੀ ਯੂਨੀਅਨ ਭਿੱਖੀਵਿੰਡ

Please Click here for Share This News

ਭਿੱਖੀਵਿੰਡ 2 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਆੜ੍ਹਤੀ ਯੂਨੀਅਨ ਭਿੱਖੀਵਿੰਡ ਦੀ ਇਕ
ਵਿਸ਼ੇਸ਼ ਮੀਟਿੰਗ ਦਾਣਾ ਮੰਡੀ ਭਿੱਖੀਵਿੰਡ ਵਿਖੇ ਪ੍ਰਧਾਨ ਸਕੱਤਰ ਸਿੰਘ ਡਲੀਰੀ ਦੀ
ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਰਾਜਵੰਤ ਸਿੰਘ ਪਹੂਵਿੰਡ, ਵਰਿੰਦਰਬੀਰ ਸਿੰਘ ਕਾਜੀਚੱਕ,
ਸਰਬਜੀਤ ਸਿੰਘ ਡਲੀਰੀ, ਸੁਖਬੀਰ ਸਿੰਘ ਉਦੋਕੇ, ਚਾਚਾ ਬਲਵੀਰ ਸਿੰਘ ਡਲੀਰੀ, ਵਰਿੰਦਰ
ਸਿੰਘ ਅਰੋੜਾ, ਹਰਦੀਪ ਸਿੰਘ, ਨਿਸ਼ਾਨ ਸਿੰਘ, ਜਸਬੀਰ ਸਿੰਘ ਮਰਗਿੰਦਪੁਰਾ, ਲੱਖਾ ਸਿੰਘ
ਭੈਣੀ, ਸੁਰਿੰਦਰ ਸਿੰਘ ਉਦੋਕੇ, ਕਾਲੀ ਮੂੰਗਾ, ਨਰਿੰਦਰ ਸਿੰਘ ਤੱਤਲੇ, ਰਣਜੀਤ ਸਿੰਘ
ਗਿੱਲ, ਦੀਪਕ ਬਾਂਹਬਾ, ਅਸ਼ਵਨੀ ਕੁਮਾਰ, ਬੱਬਾ, ਦੀਪਕ ਸ਼ਰਮਾ, ਹੀਰਾ ਬਾਂਹਬਾ, ਜੋਤੀ
ਪ੍ਰਕਾਸ਼, ਰਾਜੀਵ ਲਾਲੀ, ਨਿਤਿਸ਼ ਮਲਹੋਤਰਾ, ਸੁਰਿੰਦਰ ਪੱਪ, ਅਸ਼ੋਕ ਬੰਟੀ, ਸਰਬਜੀਤ ਧਵਨ,
ਗੁਰਲਾਲ ਰੱਬ, ਪਲਵਿੰਦਰ ਸਿੰਘ, ਗੁਰਸੇਵਕ ਸਿੰਘ, ਸੁਰਜੀਤ ਸਿੰਘ ਡਲੀਰੀ, ਹਰਦੀਪ ਸਿੰਘ
ਸੰਧੂ ਆਦਿ ਆੜ੍ਹਤੀ ਹਾਜਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਕੱਤਰ ਸਿੰਘ
ਡਲੀਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਝੋਨੇ, ਬਾਸਮਤੀ ਨੂੰ ਸੁਕਾ ਕੇ
ਮੰਡੀਆਂ ਵਿਚ ਲਿਆਉਣ ਤਾਂ ਜੋ ਸਰਕਾਰ ਦੀਆਂ ਖ੍ਰੀਦ ਏਜੰਸੀਆਂ ਸਮੇਂ ਸਿਰ ਫਸਲ ਨੂੰ
ਖ੍ਰੀਦ ਸਕਣ ਅਤੇ ਆੜ੍ਹਤੀਆਂ, ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ
ਕਰਨਾ ਪਵੇ। ਉਪਰੋਕਤ ਆੜ੍ਹਤੀਆ ਕਿਹਾ ਕਿ ਜੇਕਰ ਕੋਈ ਵੀ ਕਿਸਾਨ ਗਿੱਲੀ ਫਸਲ ਮੰਡੀ ਵਿਚ
ਲਿਆਵੇਗਾ ਤਾਂ ਉਸਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ, ਕਿਉਕਿ ਸਰਕਾਰ ਦੀਆਂ
ਹਦਾਇਤਾਂ ਅਨੁਸਾਰ ਖ੍ਰੀਦ ਏਜੰਸੀਆਂ ਗਿੱਲੀ ਫਸਲ ਦੀ ਖ੍ਰੀਦ ਨਹੀ ਕਰਨਗੀਆਂ।


ਕੈਪਸ਼ਨ :- ਦਾਣਾ ਮੰਡੀ ਭਿੱਖੀਵਿੰਡ ਵਿਖੇ ਮੀਟਿੰਗ ਦੌਰਾਨ ਹਾਜਰ ਆੜ੍ਹਤੀ ਯੂਨੀਅਨ
ਪ੍ਰਧਾਨ ਸਕੱਤਰ ਸਿੰਘ ਡਲੀਰੀ, ਰਾਜਵੰਤ ਸਿੰਘ ਆਦਿ ਆੜ੍ਹਤੀ।

Please Click here for Share This News

Leave a Reply

Your email address will not be published. Required fields are marked *