ਜੈਤੋ ਚ ਜਵਾਨਾਂ ਨੇ ਖੇਡੀ ਰੰਗਾ ਨਾਲ ਹੋਲੀ ਜੈਤੋ ਪੂਰੇ ਦੇਸ਼ ਅੰਦਰ ਅਜ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਓਸੇ ਤਹਿਤ ਹੀ ਜੈਤੋ ਕਮਰਾ ਪੱਤੀ ਦੇ ਜਵਾਨਾਂ ਵਲੋਂ ਵੀ ਹੋਲੀ ਦਾ ਤਿਉਹਾਰ ਆਪਸ ਵਿਚ ਰੰਗ ਲਗਾ ਕੇ ਹੋਲੀ ਖੁਸੀ ਖੁਸੀ ਮਨਾਈ ਗਈ। ਇਸ ਮੌਕੇ ਸਮਾਜ ਸੇਵੀ ਤੇ ਨੌਜਵਾਨ ਆਗੂ ਦੀਪਾ ਸ਼ਰਮਾ ਨੇ ਕਿਹਾ ਕਿ ਨੌਜਵਾਨ ਨਸ਼ਿਆਂ ਤੋ ਦੂਰ ਹੋ ਕੇ ਤਿਉਹਾਰ ਆਪਸ ਵਿੱਚ ਰੰਗ ਲਗਾ ਕੇ ਹੋਲੀ ਦਾ ਅਨੰਦ ਮਾਣ ਰਹੇ ਹਨ ਇਹ ਬਹੁਤ ਖੁਸੀ ਤੇ ਮਾਣ ਵਾਲੀ ਗੱਲ ਹੈ ਕਿ ਕਮਰਾ ਪੱਤੀ ਦੇ ਨੌਜਵਾਨ ਸਮਾਜ ਸੇਵੀ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਹਨ। ਇਸ ਮੌਕੇ ਤੇ ਰਾਜ ਸ਼ਰਮਾ ਕਾਲੂ, ਗੋਲਡੀ ਬਰਾੜ, ਅਜੈਬ ਸਿੰਘ , ਪੰਮਾ ਸਿੰਘ, ਜੋਗਲੀ ਸਿੰਘ, ਤੇਜਾ ਸਿੰਘ, ਕਰਨ ਸ਼ਰਮਾ , ਦਮਨ ਸ਼ਰਮਾ ਵੀ ਹਾਜ਼ਿਰ ਸਨ।