
ਜੈਤੋ (ਫਰੀਦਕੋਟ) : ਅੱਜ ਇਥੇ ਇਕ ਦਵਾਈਆਂ ਦੀ ਦੁਕਾਨ ਤੇ ਮਾਰੇ ਗਏ ਛਾਪੇ ਦੌਰਾਨ ਵੱਡੀ ਮਾਤਰਾ ਵਿਚ ਨਸ਼ੀਲੀਆਂ ਦੇਸੀ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਸ਼ਹਿਰ ਵਾਸੀਆਂ ਅਨੁਸਾਰ ਚੌਕ ਨੰਬਰ ਇਕ ਅਤੇ ਦੋ ਦੇ ਵਿਚਕਾਰ ਮੇਨ ਬਾਜਾਰ ਵਿਚ ਪੈਂਦੀ ਇਸ ਦਵਾਈਆਂ ਦੀ ਦੁਕਾਨ ‘ਤੇ ਵੱਡੀ ਪੱਧਰ ਤੇ ਨਸ਼ੀਲੀਆਂ ਦੇਸੀ ਦਵਾਈਆਂ ਦੀ ਵਿੱਕਰੀ ਹੁੰਦੀ ਸੀ। ਇਥੋਂ ਤੱਕ ਕਿ ਪਾਬੰਦੀਸ਼ੁਦਾ ਦੇਸੀ ਦਵਾਈਆਂ ਹਜਾਰਾਂ ਰੁਪਏ ਦੀ ਕੀਮਤ ਵਿਚ ਵੇਚੀਆਂ ਜਾਂਦੀਆਂ ਸਨ। ਸ਼ਹਿਰ ਵਾਸੀਆਂ ਅਨੁਸਾਰ ਕਥਿਤ ਤੌਰ ਤੇ ਕਾਮਨੀ ਨਾਮਕ ਦਵਾਈ ਕਾਫੀ ਮਹਿੰਗੇ ਭਾਅ ਵੇਚੀ ਜਾਂਦੀ ਸੀ, ਜਿਸ ਦੀ ਸ਼ਰੇਆਮ ਵਿੱਕਰੀ ਤੇ ਪਾਬੰਦੀ ਲੱਗੀ ਹੋਈ ਹੈ। ਇਸ ਦੀ ਸ਼ਿਕਾਇਤ ਮਿਲਣ ਦੇ ਸਬੰਧਿਤ ਵਿਭਾਗ ਦੀ ਦਿੱਲੀ ਤੋਂ ਆਈ ਇਕ ਟੀਮ ਨੇ ਅੱਜ ਛਾਪਾ ਮਾਰਿਆ ਤਾਂ ਵੱਡੀ ਮਾਤਰਾ ਵਿਚ ਨਸ਼ੀਲੀਆਂ ਦੇਸੀ ਦਵਾਈਆਂ ਬਰਾਮਦ ਕੀਤੀਆਂ ਗਈਆਂ। ਸ਼ਹਿਰ ਵਿਚ ਇਸ ਛਾਪੇ ਦੀ ਭਾਰੀ ਚਰਚਾ ਹੈ ਅਤੇ ਇਹ ਵੀ ਚਰਚਾ ਹੈ ਕਿ ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਦੇ ਹੱਥ ਕਾਫੀ ਲੰਬੇ ਹੁੰਦੇ ਹਨ। ਇਸ ਦਵਾਈ ਵਿਕਰੇਤਾ ਖਿਲਾਫ ਅੱਗੋਂ ਕੀ ਕਾਰਵਾਈ ਹੁੰਦੀ ਹੈ, ਇਹ ਤਾਂ ਵਿਭਾਗ ਹੀ ਜਾਣਦਾ ਹੈ।
ਜੈਤੋ ਵਿਖੇ ਦਵਾਈਆਂ ਦੀ ਦੁਕਾਨ ਤੇ ਛਾਪਾ ਮਾਰਨ ਸਮੇਂ ਦੁਕਾਨ ਦਾ ਅੱਧਾ ਬੰਦ ਛਟਰ
ਦਵਾਈਆਂ ਦੀ ਦੁਕਾਨ ਤੇ ਛਾਪੇ ਦੌਰਾਨ ਦੁਕਾਨਦਾਰ ਨੂੰ ਲੈ ਕੇ ਜਾਂਦੀ ਹੋਈ ਟੀਮ