best platform for news and views

ਜੇ.ਜੇ ਸਿੰਘ ਦਾ ਵਤੀਰਾ, ਵੋਟਰਾਂ ਨੂੰ ਧਮਕਾਉਣਾ ਸ਼ਰਮਨਾਕ: ਕੈਪਟਨ ਅਮਰਿੰਦਰ

Please Click here for Share This News

ਚੰਡੀਗੜ੍ਹ, 6 ਫਰਵਰੀ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਉਨ੍ਹਾਂ ਦੇ ਵਿਰੋਧੀ ਜੇ.ਜੇ ਸਿੰਘ ਵੱਲੋਂ ਦਿੱਤੀ ਗਈ ਧਮਕੀ ਸਬੰਧੀ ਖ਼ਬਰਾਂ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਉਸਨੂੰ ਸ਼ਰਮਨਾਕ ਤੇ ਘਟੀਆ ਕਰਾਰ ਦਿੱਤਾ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉਹ ਹਾਲੇ ਦੀਆਂ ਚੋਣਾਂ ‘ਚ ਚੁਣੇ ਜਾਂਦੇ ਹਨ, ਤਾਂ ਉਨ੍ਹਾਂ ਦੀ ਹਿਮਾਇਤ ਨਹੀਂ ਕਰਨ ਵਾਲਿਆਂ ਦੇ ਕੰਮ ਨਹੀਂ ਕਰਨਗੇ।
ਕੈਪਟਨ ਅਮਰਿੰਦਰ ਨੇ ਸਿੰਘ ਦੇ ਉਨ੍ਹਾਂ ਨੂੰ ਹਿਮਾਇਤ ਨਾ ਦੇਣ ਵਾਲੇ ਵੋਟਰਾਂ ਖਿਲਾਫ ਗੁੱਸੇ ਨੂੰ ਉਨ੍ਹਾਂ ਅੰਦਰ ਕਾਬਲਿਅਤ ਦੀ ਘਾਟ ਤੇ ਚੋਣ ਦੀ ਲੋਕਤਾਂਤਰਿਕ ਵਿਵਸਥਾ ਪ੍ਰਤੀ ਉਨ੍ਹਾਂ ਦਾ ਨਿੰਦਣਯੋਗ ਨਿਰਾਦਰ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ‘ਚ ਸਪੱਸ਼ਟ ਹੁੰਦਾ ਹੈ ਕਿ ਸਿੰਘ ਚੋਣ ਦੀ ਲੋਕਤਾਂਤਰਿਕ ਵਿਵਸਥਾ ਲਈ ਸਹੀ ਨਹੀਂ ਹਨ। ਇਸ ਲੜੀ ਹੇਠ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਭਾਰਤ ਦੀਆਂ ਮਹੱਤਵਪੂਰਨ ਸੰਸਥਾਵਾਂ ਪ੍ਰਤੀ ਸਿੰਘ ਦੇ ਬੇਹੁਦਾ ਵਤੀਰੇ ਨੂੰ ਲੈ ਕੇ, ਉਨ੍ਹਾਂ ਉਪਰ ਵਰ੍ਹਦਿਆਂ ਕਿਹਾ ਕਿ ਇਹ ਵਿਸ਼ਾ ਜਿੱਤ ਜਾਂ ਹਾਰ ਦਾ ਨਹੀਂ ਹੈ, ਸਗੋਂ ਉਨ੍ਹਾਂ ਲੋਕਤਾਂਤਰਿਕ ਅਧਾਰਾਂ ਦੀ ਇਮਾਨਦਾਰੀ ਦਾ ਹੈ, ਜਿਨ੍ਹਾਂ ‘ਤੇ ਸਾਡਾ ਦੇਸ਼ ਖੜ੍ਹਾ ਹੈ।
ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਕਿਹਾ ਕਿ ਆਪਣੇ ਸਿਆਸੀ ਕਰਿਅਰ ‘ਚ ਉਨ੍ਹਾਂ ਨੇ ਕਈ ਨੀਚ ਵਿਰੋਧੀਆਂ ਦਾ ਸਾਹਮਣਾ ਕੀਤਾ ਹੈ, ਲੇਕਿਨ ਕੋਈ ਵੀ ਇੰਨੇ ਹੇਠਲੇ ਪੱਧਰ ਤੱਕ ਨਹੀਂ ਡਿੱਗਿਆ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੰਘ ਦਾ ਵਤੀਰਾ ਹਰ ਉਸ ਵਿਅਕਤੀ ਲਈ ਸ਼ਰਮਨਾਕ ਹੈ, ਜਿਹੜਾ ਫੌਜ਼ ‘ਚ ਸੇਵਾ ਨਿਭਾਅ ਚੁੱਕਾ ਹੋਵੇ। ਉਨ੍ਹਾਂ ਨੇ ਕਿਹਾ ਕਿ ਫੌਜ਼ ‘ਚ ਸਾਨੂੰ ਅਗਵਾਈ ਰਾਹੀਂ ਲੋਕਾਂ ਪ੍ਰਤੀ ਨਿਮਰ ਰਹਿਣ ਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਦੇ ਗੁਣ ਸਿਖਾਏ ਜਾਂਦੇ ਹਨ।
ਇਸ ਲੜੀ ਹੇਠ, ਸਿੰਘ ਨੂੰ ਹਰ ਮੋਰਚੇ ‘ਤੇ ਫੇਲ੍ਹ ਕਰਾਰ ਦਿੰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਵਿਰੋਧੀ ਦੇ ਵਤੀਰੇ ‘ਤੇ ਇਸ ਤੋਂ ਪਹਿਲਾਂ ਪ੍ਰਤੀਕ੍ਰਿਆ ਜਾਹਿਰ ਕਰਨ ਤੋਂ ਪਰਹੇਜ ਕੀਤਾ ਸੀ, ਨਹੀਂ ਤਾਂ ਇਸ ਨਾਲ ਵੋਟਿੰਗ ਉਪਰ ਅਸਰ ਪੈਂਦਾ। ਲੇਕਿਨ ਸਿੰਘ ਦਾ ਵਤੀਰਾ ਅਸਲਿਅਤ ‘ਚ ਖਤਰਨਾਕ ਹੈ। ਜਿਸ ‘ਤੇ, ਕੈਪਟਨ ਅਮਰਿੰਦਰ ਨੇ ਸ੍ਰੋਅਦ ਉਮੀਦਵਾਰ ਦੀਆਂ ਨਿੰਦਣਯੋਗ ਪ੍ਰਤੀਕ੍ਰਿਆਵਾਂ ‘ਤੇ ਗੁੱਸਾ ਪ੍ਰਗਟ ਕਰਨ ਲਈ ਫੇਸਬੁੱਕ ਦਾ ਸਹਾਰਾ ਵੀ ਲਿਆ ਹੈ, ਜਿਨ੍ਹਾਂ ਨੇ ਵੋਟਿੰਗ ਤੋਂ ਬਾਅਦ ਵਾਲਾ ਦਿਨ ਸਾਡੀਆਂ ਕਲੋਨੀਆਂ ‘ਚ ਜਾ ਕੇ ਉਥੋਂ ਦੇ ਲੋਕਾਂ ਵੱਲੋਂ ਦਿੱਤੀ ਗਈ ਵੋਟ ਦੇ ਅਧਾਰ ‘ਤੇ ਉਨ੍ਹਾਂ ਦਾ ਮੁਲਾਂਕਣ ਕਰਨ ‘ਚ ਕੱਢਿਆ, ਅਤੇ ਉਨ੍ਹਾਂ ਨੂੰ ਧਮਕੀ ਦਿਤੀ ਕਿ ਉਹ ਵਿਧਾਇਕ ਬਣਨ ‘ਤੇ ਉਨ੍ਹਾਂ ਦੀ ਬਗਾਵਤ ਨੂੰ ਨਹੀਂ ਭੁੱਲਣਗੇ।
ਕੈਪਟਨ ਅਮਰਿੰਦਰ ਨੇ ਇਸਨੂੰ ਇਕ ਆਗੂ ਵੱਲੋਂ ਅਜੀਬ ਵਤੀਰਾ ਕਰਾਰ ਦਿੰਦਿਆਂ ਕਿਹਾ ਕਿ ਪਟਿਆਲਾ ਦਾ ਭਵਿੱਖ ਵਧੀਆ ਹੈ, ਜਦਕਿ ਸਿੰਘ ਆਪਣੀ ਜਮਾਨਤ ਬਚੀ ਰਹਿਣ ਦੀ ਉਮੀਦ ਕਰ ਸਕਦੇ ਹਨ। ਇਸ ਬਾਰੇ, ਕੈਪਟਨ ਅਮਰਿੰਦਰ ਨੇ ਆਪਣੀ ਫੇਸਬੁੱਕ ਪੋਸਟ ‘ਚ ਕਿਹਾ ਕਿ ਸ਼ਾਇਦ ਇਨ੍ਹਾਂ ਦੇ ਸਿਆਸੀ ਕਰਿਅਰ ਦਾ ਅੰਤ ਹੋ ਜਾਵੇਗਾ, ਅਤੇ ਲੋਕ ਇਨ੍ਹਾਂ ਦੇ ਵਿਖਾਵੇ ਤੋਂ ਬੱਚ ਜਾਣਗੇ, ਜਿਨ੍ਹਾਂ ਦੀਆਂ ਅਜਿਹੀਆਂ ਅਨਿਯਮਿਤ ਹਰਕਤਾਂ ਨੂੰ ਫੌਜ਼ ਅਤੇ ਮੇਰੇ ਸਾਬਕਾ ਫੌਜ਼ੀ ਸਾਥੀ ਲਗਾਤਾਰ ਸ਼ਰਮਿੰਦਗੀ ਨਾਲ ਦੇਖ ਰਹੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਿੰਘ ਉਹ ਸੱਭ ਭੁੱਲ ਚੁੱਕੇ ਹਨ, ਜਿਹੜੇ ਇਨ੍ਹਾਂ ਨੇ ਆਪਣੇ ਸਿਆਸੀ ਕਰਿਅਰ ਦੌਰਾਨ ਸਿੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਲੜਾਈ ਗੋਲੀ ਦੀ ਹੋਵੇ ਜਾਂ ਫਿਰ ਵੋਟ ਦੀ, ਉਸ ਲਈ ਤਰੀਕੇ ਨਾਲ ਰਣਨੀਤੀ ਬਣਾਉਣੀ ਚਾਹੀਦੀ ਹੈ ਤੇ ਉਸਨੂੰ ਲਾਗੂ ਕਰਨਾ ਚਾਹੀਦਾ ਹੈ। ਉਹ ਜਿਨ੍ਹਾਂ ਦੀ ਅਗਵਾਈ ਕਰਦਾ ਹੈ, ਉਨ੍ਹਾਂ ਲੋਕਾਂ ਪ੍ਰਤੀ ਉਸਨੂੰ ਨਿਮਰ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਲੇਕਿਨ ਉਹ ਸਾਰਿਆਂ ਮੋਰਚਿਆਂ ‘ਤੇ ਫੇਲ੍ਹ ਰਹੇ ਹਨ।
ਕੈਪਟਨ ਅਮਰਿੰਦਰ ਨੇ ਪੋਸਟ ਕੀਤੀ ਹੈ ਕਿ ਉਹ (ਸਿੰਘ) ਅਜਿਹੇ ਵਿਅਕਤੀ ਹਨ, ਜਿਹੜਾ ਚੋਣ ਲੜਨ ਵਾਲਾ ਨਹੀਂ ਹੋਣਾ ਚਾਹੀਦਾ ਹੈ – ਵਰਗੇ ਕਲੇਸ਼ੀ, ਘਮੰਡੀ, ਨਿੰਦਕ, ਸ਼ਰਾਬ ਪੀ ਕੇ ਲੋਕਾਂ ‘ਚ ਜਾਣ ਵਾਲਾ ਅਤੇ ਪੱਧਰ ਦਾ ਬੇਵਕੂਫ। ਉਹ ਮੇਰੇ ਵਿਰੋਧੀ ਹੋ ਸਕਦੇ ਹਨ, ਲੇਕਿਨ ਮੈਂ ਖੁਦ ਉਨ੍ਹਾਂ ਦੇ ਵਤੀਰੇ ਤੋਂ ਸ਼ਰਮਿੰਦਗੀ ਮਹਿਸੂਸ ਕਰ ਰਹੇ ਹਨ, ਕਿਉਂਕਿ ਉਹ ਵੀ ਉਸੇ ਸੇਵਾ ਨਾਲ ਸਬੰਧਤ ਹਨ, ਜਿਸ ਨਾਲ ਮੈਂ ਹਮੇਸ਼ਾ ਤੋ ਪਿਆਰ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਮੈਨੂੰ ਡਰ ਮਹਿਸੂਸ ਹੁੰਦਾ ਹੈ। ਇਸ ਲੜੀ ਹੇਠ, ਸਰਕਾਰ ਨੂੰ ਸਾਡੇ ਫੌਜ਼ ਮੁਖੀ ਦੀ ਚੋਣ ਪ੍ਰੀਕ੍ਰਿਆ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਜਨਰਲ ਰੋਗਡਿਕਸ ਵੱਲੋਂ ਜਨਰਲ ਏਰੀ ਨੂੰ ਬਾਹਰ ਰੱਖਣ ਲਈ ਚੋਣ ਪ੍ਰੀਕ੍ਰਿਆ ‘ਚ ਦਖਲ ਦੇਣ ਤੋਂ ਬਾਅਦ ਹੁਣ ਪੂਰੀ ਪ੍ਰੀਕ੍ਰਿਆ ਬਰਥ ਡੇਅ ਜਨਰਲਾਂ ਦੀ ਹਿਮਾਇਤ ‘ਚ ਹੋ ਚੁੱਕੀ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ, ਫੀਲਡ ਮਾਸ਼ਰਲ ਕਰਿਪਾ, ਜਨਰਲ ਧੀਮਯਾ ਤੋਂ ਲੈ ਕੇ ਫੀਲਡ ਮਾਰਸ਼ਲ ਮਾਨੇਕਸ਼ਾਅ, ਅਤੇ ਹੁਣ ਅਸੀਂ ਜੇ.ਜੇ ਸਿੰਘ ਤੱਕ ਆ ਚੁੱਕੇ ਹਾਂ। ਉਹ ਪਰਮਾਤਮਾ ਦੇ ਸ਼ੁਕਰਗੁਜਾਰ ਹਨ ਕਿ ਸਿੰਘ ਦੇ ਫੌਜ਼ ਮੁਖੀ ਰਹਿੰਦਿਆਂ ਕੋਈ ਜੰਗ ਨਹੀਂ ਛਿੜੀ (ਜੇਕਰ ਪਟਿਆਲਾ ਨੂੰ ਇਨ੍ਹਾਂ ਦੀ ਕਾਬਲਿਅਤ ਦਾ ਲੱਛਣ ਮੰਨਿਆ ਜਾਵੇ)। ਹਾਲਾਂਕਿ, ਇਹ ਵੱਖਰੀ ਗੱਲ ਹੈ ਕਿ ਦੇਸ਼ ਦੀ ਸੁਰੱਖਿਆ ਸੱਭ ਤੋਂ ਪਹਿਲਾਂ ਆਉਂਦੀ ਹੈ ਅਤੇ ਮੇਰਾ ਮੰਨਣਾ ਹੈ ਕਿ ਸਿਸਟਮ ਨਾਲ ਖੇਡਣਾ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੈ। ਸੇਵਾਵਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਇਹ ਸਰਵਉਤਰ ਵਿਅਕਤੀ ਉਸਦੀ ਅਗਵਾਈ ਕਰੇ। ਇਸ ਨਾਲ, ਮਨੋਬਲ ਦੇ ਨਾਲ ਨਾਲ ਮੌਜ਼ੂਦਾ ਤਕਨੀਕੀ ਯੁੱਗ ਦੀ ਲੜਾਈ ਉਪਰ ਵੀ ਪ੍ਰਭਾਵ ਪੈਂਦਾ ਹੈ, ਜਿਸ ‘ਚ ਸਾਨੂੰ ਸਰਵਪੱਖੀ ਯੋਗਤਾ ਤੇ ਸੱਭ ਤੋਂ ਅਹਿਮ ਬੇਹਤਰ ਅਗਵਾਈ ਦੀ ਲੋੜ ਹੈ।

Please Click here for Share This News

Leave a Reply

Your email address will not be published. Required fields are marked *