casino en ligne jeu gratuit sans dépôt hotel cocal & casino jaco costa rica best time of day to go to casino hollywood casino amphitheatre tinley park il 60477 what are face cards worth in blackjack is soaring eagle casino on an indian reservation slot machines in georgia gas stations what does it mean to surrender in blackjack
best platform for news and views

ਜੇਲ ਚ ਮੀਟਿੰਗ ਦਾ ਮਾਮਲਾ ਭਖਣ ਪਿਛੋਂ ਸਿਵ ਲਾਲ ਡੋਡਾ ਫਾਜਿਲਕਾ ਜੇਲ ਤੋਂ ਅੰਮ੍ਰਿਤਸਰ ਤਬਦੀਲ

Please Click here for Share This News

ਫਾਜਿਲਕਾ : ਚਰਚਿਤ ਭੀਮ ਟਾਂਕ ਕਤਲ ਕੇਸ ਅਧੀਨ ਫਾਜਿਲਕਾ ਦੀ ਜੇਲ ਵਿਚ ਬੰਦ ਸਿਵ ਲਾਲ ਡੋਡਾ ਅਤੇ ਅਮਿਤ ਲਾਲ ਡੋਡਾ ਨੂੰ ਅੱਜ ਇਥੋਂ ਅੰਮ੍ਰਿਤਸਰ ਦੀ ਜੇਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਕੱਲ੍ਹ ਡਿਪਟੀ ਕਮਿਸਨਰ ਵਲੋਂ ਜੇਲ ਵਿਚ ਮਾਰੇ ਗਏ ਛਾਪੇ ਦੌਰਾਨ 24 ਸੀਨੀਅਰ ਅਕਾਲੀ ਆਗੂ ਡੋਡਾ ਨਾਲ ਜੇਲ ਵਿਚ ਮੀਟਿੰਗ ਕਰਦੇ ਹੋਏ ਗ੍ਰਿਫਤਾਰ ਕਰ ਲਏ ਗਏ ਸਨ ਅਤੇ ਇਸ ਮਾਮਲੇ ਦੀ ਪੰਜਾਬ ਭਰ ਵਿਚ ਚਰਚਾ ਹੋਣ ਪਿਛੋਂ ਸਰਕਾਰ ਨੇ ਸ੍ਰੀ ਡੋਡਾ ਨੂੰ ਇਥੋਂ ਤਬਦੀਲ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਸਿਵ ਲਾਲ ਡੋਡਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਆਗੂਆਂ ਵਿਚ ਮੰਨਿਆ ਜਾਂਦਾ ਹੈ ਅਤੇ ਉਹ ਇਸ ਵਾਰ ਵਿਧਾਨ ਸਭਾ ਦੀ ਟਿਕਟ ਦਾ ਵੀ ਦਾਅਵੇਦਾਰ ਸੀ, ਪਰ ਪਿਛਲੇ ਸਾਲ ਡੋਡਾ ਵਲੋਂ ਭੀਮ ਟਾਂਕ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ ਉਸ ਨੂੰ ਜੇਲ ਵਿਚ ਲੈ ਗਿਆ ਅਤੇ ਅਜੇ ਤੱਕ ਡੋਡਾ ਜੇਲ ਵਿਚ ਹੀ ਬੰਦ ਹੈ। ਜੇਲ ਵਿਚ ਹੋਣ ਦੇ ਬਾਵਜੂਦ ਵੀ ਡੋਡਾ ਨੂੰ ਵੀ.ਆਈ.ਪੀ. ਸਹੂਲਤਾਂ ਮਿਲ ਰਹੀਆਂ ਹਨ ਅਤੇ ਉਸ ਦੀ ਆਓ ਭਗਤ ਦੀ ਪੁਸਟੀ ਕੱਲ੍ਹ ਉਸ ਵੇਲੇ ਹੋ ਗਈ ਜਦੋਂ ਉਸ ਨਾਲ ਜੇਲ ਵਿਚ ਸੀਨੀਅਰ ਅਕਾਲੀ ਆਗੂ ਮੀਟਿੰਗ ਕਰ ਰਹੇ ਸਨ।

Please Click here for Share This News

Leave a Reply

Your email address will not be published.