best platform for news and views

ਜੇਲ•ਾਂ ਵਿੱਚ ਰਿਟੇਲ ਆਊਟਲੇਟ ਖੋਲ•ਣ ਬਾਰੇ ਜੇਲ• ਵਿਭਾਗ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਮਿਲ ਕੇ ਕੰਮ ਕਰਨਗੇ

Please Click here for Share This News

ਚੰਡੀਗੜ•, 30 ਮਈ
ਜੇਲ• ਵਿਭਾਗ ਵਲੋਂ ਪੰਜਾਬ ਵਿਚਲੀਆਂ ਕੇਂਦਰੀ ਜੇਲ•ਾਂ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਦੇ ਰਿਟੇਲ ਆਊਟਲੇਟ ਖੋਲ•ਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸਰਗਰਮ ਸਹਾਇਤਾ ਨਾਲ ਇੱਕ ਵੱਡੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਜਾਵੇਗੀ।
ਇੰਡੀਅਨ ਆਇਲ ਕਾਰਪੋਰੇਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਜੇਲ• ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਸਬੰਧੀ 3 ਜੂਨ ਨੂੰ ਪਟਿਆਲਾ ਵਿਖੇ ਆਈ.ਓ.ਸੀ. ਨਾਲ ਸਮਝੌਤਾ ਸਹੀਬੱਧ ਕੀਤਾ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਇਸ ਸਬੰਧੀ ਜ਼ਮੀਨ ਸਰਕਾਰ ਵਲੋਂ ਪ੍ਰਦਾਨ ਕੀਤੀ ਜਾਵੇਗੀ ਅਤੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਪਟਿਆਲਾ, ਲੁਧਿਆਣਾ, ਸੰਗਰੂਰ, ਗੁਰਦਾਸਪੁਰ, ਫ਼ਿਰੋਜਪੁਰ ਅਤੇ ਅੰਮ੍ਰਿਤਸਰ ਜ਼ਿਲਿ•ਆਂ ਨੂੰ ਪਹਿਲ ਦਿੱਤੀ ਜਾਵੇਗੀ। ਉਨ•ਾਂ ਅੱਗੇ ਕਿਹਾ ਕਿ ਇਸ ਪਹਿਲਕਦਮੀ ਨਾਲ ਜੇਲ• ਕੈਦੀਆਂ ਲਈ ਵੱਡੇ ਪੱਧਰ ‘ਤੇ ਨੌਕਰੀ ਦੇ ਵਸੀਲੇ ਪੈਦਾ ਹੋਣਗੇ ਕਿਉਂ ਜੋ ਇਹਨਾਂ ਰੀਟੇਲ ਆਊਟਲੈਟਜ਼ ਵਿੱਚ ਪੈਟਰੋਲ ਸਟੇਸ਼ਨਾਂ ਅਤੇ ਫੂਡ ਕੋਰਟਸ ਦੀ ਸੁਵਿਧਾ ਉਪਲਬਧ ਹੋਵੇਗੀ।
ਸ. ਰੰਧਾਵਾ ਨੇ ਅੱਗੇ ਕਿਹਾ ਕਿ ਜੇਲ• ਕੈਦੀਆਂ ਨੂੰ ਵਰਦੀ ਤਿਆਰ ਕਰਨ ਦੇ ਕਿੱਤੇ ਵਿੱਚ ਵੀ ਲਗਾਇਆ  ਜਾਵੇਗਾ ਜੋ ਪੈਟਰੋਲ ਸਟੇਸ਼ਨ ਵਿਖੇ ਨੌਕਰੀ ਦੌਰਾਨ ਪਹਿਨਣੀ ਹੋਵੇਗੀ। ਇਸ ਤੋਂ ਇਲਾਵਾ ਕੈਦੀਆਂ ਨੂੰ ਕਾਰਪੋਰੇਟਿਵ ਸੈਕਟਰ ਦੀ ਮਲਕੀਅਤ ਵਾਲੀਆਂ ਸੰਸਥਾਵਾਂ ਜਿਵੇਂ ਸ਼ੂਗਰਫੈਡ ਵਿੱਚ ਰੁਜ਼ਗਾਰ ਦੇਣ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਜੇਲ• ਮੰਤਰੀ ਨੇ ਕਿਹਾ ਕਿ ਇਸ ਸੰਭਾਵਿਤ ਪਹਿਲਕਦਮੀ ਨਾਲ ਨਾ ਸਿਰਫ਼ ਕੈਦੀਆਂ ਦੀ ਸਮਰੱਥਾ ਨੂੰ ਸਹੀ ਦਿਸ਼ਾ ਦਿੱਤੀ ਜਾਵੇਗੀ ਸਗੋਂ ਇਸ ਨਾਲ ਉਹਨਾਂ ਨੂੰ ਜੇਲ• ਵਿਚੋਂ ਰਿਹਾਅ ਹੋਣ ਪਿਛੋਂ ਸਮਾਜ ਦੀ ਮੁੱਖ ਧਾਰਾ ਵਿੱਚ ਢੁਕਵੇਂ ਢੰਗ ਨਾਲ ਸ਼ਾਮਿਲ ਹੋਣ ਦਾ ਮੌਕਾ ਵੀ ਮਿਲੇਗਾ।
ਇੰਡੀਅਨ ਆਇਲ ਕਾਰਪੋਰੇਸ਼ਨ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਸੁਜੌਏ ਚੌਧਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਆਈ.ਓ.ਸੀ. ਵਲੋਂ ਪੰਜਾਬ ਦੇ ਹੋਰਨਾਂ ਹਿੱਸਿਆਂ ਵਿਚ ਵੀ ਅਜਿਹੇ ਪ੍ਰਾਜੈਕਟ ਲਗਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ (ਜੇਲ•ਾਂ) ਸ੍ਰੀ ਕਿਰਪਾ ਸ਼ੰਕਰ ਸਰੋਜ, ਏ.ਡੀ.ਜੀ.ਪੀ. (ਜੇਲ•ਾਂ) ਸ੍ਰੀ ਰੋਹਿਤ ਚੌਧਰੀ, ਡੀ.ਐਸ.ਪੀ. (ਹੈਡਕੁਆਟਰਜ਼) ਸ੍ਰੀ  ਕੰਵਰ ਵੀ.ਪੀ.ਸਿੰਘ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ (ਰਿਟੇਲ ਸੇਲਜ਼) ਸ੍ਰੀ ਅਮਰੇਂਦਰ ਕੁਮਾਰ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *