best platform for news and views

ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Please Click here for Share This News

ਭਿੱਖੀਵਿੰਡ, 15 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਬੀਤੇਂ ਦਿਨੀ ਏ.ਈ.ੳ. ਮੈਡਮ ਕੁਲਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੋਨ ਪੱਧਰ ਤੇ ਜਿਲਾ ਪੱਧਰ ਦੇ ਖੇਡ ਮੁਕਾਬਾਲੇ ਕਰਵਾਏ ਗਏ। ਜਿਸ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ ਪਹੂਵਿੰਡ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ।
ਜੋਨ ਪੱਧਰ ਦੇ ਮੁਕਾਬਲਿਆ ਦੌਰਾਨ ਸਕੂਲ ਦੇ ਵਿਦਿਆਰਥੀ ਨੇ ਅੰਡਰ 14 ਤੇ ਅੰਡਰ 17 ਫੁੱਟਬਾ ਲ ਮੁਕਾਬਲਿਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਜਿਲਾ ਪੱਧਰ ਦੇ ਕੁਸ਼ਤੀ ਮੁਕਾਬਲਿਆ ਵਿਚ ਸਕੂਲ ਵਿਦਿਆਰਥੀ ਧਰਮਪ੍ਰੀਤ ਸਿੰਘ ਨੇ 38 ਕਿਲੋਗ੍ਰਾਮ ਵਿਚ ਪਹਿਲਾ ਸਥਾਨ, ਗੁਰਸੇਵਕ ਸਿੰਘ ਨੇ 41 ਕਿਲੋਗ੍ਰਾਮ ਵਿੱਚ ਪਹਿਲਾ ਸਥਾਨ ਅਤੇ ਅਰਸ਼ਦੀਪ ਸਿੰਘ, ਸੁਖਦੀਪ ਸਿੰਘ, ਗੁਰਵਿਪਨਦੀਪ ਸਿੰਘ, ਸਹਿਨਾਜ ਚੋਪੜਾ ਨੇ ਆਪਣੇ-ਆਪਣੇ ਭਾਰ ਵਰਗ ਵਿੱਚ ਦੂਸਰਾ ਸਥਾਨ ਹਾਸਲ ਕੀਤਾ, ਜਦੋਂ ਕਿ ਸਕੂਲ ਦੀ ਕੁਸ਼ਤੀ ਟੀਮ ਦੂਸਰੇ ਸਥਾਨ ‘ਤੇ ਰਹੀ। ਜਿਲਾ ਪੱਧਰੀ ਵੇਟ ਲਿਫਟਿੰਗ ਮੁਕਾਬਲੇ ਵਿਚ ਗੋਰਵ ਧਵਨ, ਸੁਖਮਨਪ੍ਰੀਤ ਸਿੰਘ ਨੇ ਪਹਿਲਾ, ਅਰਸ਼ਦੀਪ ਸਿੰਘ ਨੇ ਦੂਸਰਾ, ਦਵਿੰਦਰਬੀਰ ਸਿੰਘ ਤੇ ਰਾਜਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਗੱਤਕਾ ਮੁਕਾਬਲੇ ਵਿਚ ਪ੍ਰਭਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਚੇਅਰਮੈਂਨ ਕਰਨਲ ਜੀ.ਐਸ ਸੰਧੂ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਤੇ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੈਪਟਨ ਬਲਵੰਤ ਸਿੰਘ, ਪਿ੍ਰੰਸੀਪਲ ਮੈਡਮ ਮਾਰੀਆ, ਜੋਰਜ ਪੋਲ, ਧਰਮਿੰਦਰ ਸਿੰਘ, ਡੀ.ਪੀ.ਈ ਸੁਖਬੀਰ ਸਿੰਘ, ਕੋਚ ਅਜੀਤ ਸਿੰਘ, ਕੁਲਦੀਪ ਸਿੰਘ, ਕੁਲਬੀਰ ਸਿੰਘ, ਕੰਵਲਜੀਤ ਸਿੰਘ, ਮੈਡਮ ਰਜਤਾ ਧਵਨ ਆਦਿ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Please Click here for Share This News

Leave a Reply

Your email address will not be published. Required fields are marked *