best platform for news and views

ਜੇਤੂ ਖਿਡਾਰੀਆਂ ਨੂੰ ਵੰਡੇ ੲਿਨਾਮ

Please Click here for Share This News

ਭਿੱਖੀਵਿੰਡ, 8 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਜੋਨਲ ਪੱਧਰ ‘ਤੇ ਕਰਵਾਈਆਂ ਗਈਆਂ ਖੇਡਾਂ ਵਿਚ ਜੇਤੂ ਰਹੇ ਸਰਕਾਰੀ ਸੈਕੰਡਰੀ ਸਕੂਲ ਭਿੱਖੀਵਿੰਡ ਦੇ ਵੱਖ-ਵੱਖ ਖੇਡ ਟੀਮਾਂ ਦੇ ਖਿਡਾਰੀਆਂ ਨੂੰ ਸਕੂਲ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਇਹਨਾਂ ਖੇਡਾਂ ਦੌਰਾਨ ਕ੍ਰਿਕਟ-19 (ਪਹਿਲਾ), ਖੋ-ਖੋ-19 (ਪਹਿਲਾ), ਕਬੱਡੀ-17 (ਦੂਸਰਾ), ਰੱਸਾਕੱਸੀ-19 (ਪਹਿਲਾ), ਵਾਲੀਬਾਲ-19 (ਦੂਸਰਾ), ਕ੍ਰਿਕਟ-17 (ਦੂਸਰਾ), ਕ੍ਰਿਕਟ-14 (ਦੂਸਰਾ) ਟੀਮਾਂ ਨੇ ਸਾਨਦਾਰ ਪ੍ਰਦਰਸ਼ਣ ਕਰਦਿਆਂ ਸਕੂਲ ਦਾ ਨਾਮ ਰੋਸ਼ਨ ਕੀਤਾ, ਉਥੇ ਸਕੂਲ ਦੀ ਗੱਤਕਾ-17 ਨੇ ਸਿੰਗਲ ਸੋਟੀ ਤੇ ਫਰੀ ਵਿਚ ਜਿਲ੍ਹਾ ਪੱਧਰ ‘ਤੇ ਪਹਿਲਾ ਸਥਾਨ ਹਾਸਲ
ਕੀਤਾ। ਜੇਤੂ ਖਿਡਾਰੀਆਂ ਨੂੰ ਸਕੂਲ ਪਿ੍ਰੰਸੀਪਲ ਦਿਲਬਾਗ ਸਿੰਘ ਤੇ ਸਤਵਿੰਦਰ ਸਿੰਘ ਪੰਨੂ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਦਿਆਂ ਹੌਸ਼ਲਾਂ ਅਫਜਾਈ ਕੀਤੀ ਤੇ ਆਖਿਆ ਕਿ ਜੋ ਵਿਦਿਆਰਥੀ ਸਖਤ ਮਿਹਨਤ ਕਰਦੇ ਹਨ, ਉਹ ਹੀ ਐਸੀਆਂ ਉਪਲੱਬਧੀਆਂ ਨੂੰ ਹਾਸਲ ਕਰਦੇ ਹਨ। ਉਹਨਾਂ ਨੇ ਟੀਮਾਂ ਦੇ ਕੋਚਾਂ ਹਰਪ੍ਰੀਤ ਸਿੰਘ, ਮਨਮੀਤ ਸਿੰਘ, ਗੌਰਵ ਸ਼ਰਮਾ, ਗੁਰਵਿੰਦਰ ਸਿੰਘ ਦੀ ਵੀ ਸ਼ਲਾਘਾ ਕੀਤੀ, ਜਿਹਨਾਂ ਦੀ ਮਿਹਨਤ ਸਦਕਾ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਣ
ਕੀਤਾ। ਇਸ ਮੌਕੇ ਵਰਿੰਦਰ ਧਵਨ, ਮੋਹਨ ਸਿੰਘ, ਹਰਪਾਲ ਸਿੰਘ, ਗਰਦਾਸ ਸ਼ਰਮਾ, ਬਿਕਰਮਜੀਤ ਸਿੰਘ, ਦਿਲਬਾਗ ਸਿੰਘ, ਸੁਖਦੇਵ, ਲਖਵਿੰਦਰ, ਮਾਨ ਸਿੰਘ ਆਦਿ ਹਾਜਰ ਸਨ।

ਸਰਕਾਰੀ ਸੈਕੰਡਰੀ ਸਕੂਲ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਪਿ੍ਰੰਸੀਪਲ ਦਿਲਬਾਗ ਸਿੰਘ, ਸਤਵਿੰਦਰ ਸਿੰਘ ਪੰਨੂ ਆਦਿ ਸਟਾਫ।
Please Click here for Share This News

Leave a Reply

Your email address will not be published. Required fields are marked *