best platform for news and views

ਜੀ.ਐਸ.ਟੀ ਦੇ ਘੇਰੇ ਵਿਚ ਆਉਣ ਪੈਟਰੋਲੀਅਮ ਕੀਮਤਾਂ – ਕਾਮਰੇਡ ਦਿਆਲਪੁਰਾ

Please Click here for Share This News

ਭਿੱਖੀਵਿੰਡ 24 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕੇਂਦਰ ਸਰਕਾਰ ਪੈਟਰੋਲੀਅਮ ਕੀਮਤਾਂ ਵਿਚ ਲਗਾਤਾਰ ਵਾਧਾ ਕਰਕੇ ਗਰੀਬ ਜਨਤਾ ਦਾ ਕਚੂੰਮਰ ਕੱਢ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਨੇ ਕੀਤਾ ਤੇ ਆਖਿਆ ਕਿ ਕੇਂਦਰ ਸਰਕਾਰ ਦੀ ਨਿਕੰਮੀ ਕਾਰਜਗਾਰੀ ਕਾਰਨ ਪੈਟਰੋਲ, ਡੀਜਲ, ਗੈਸ ਦੀਆਂ ਕੀਮਤਾਂ ਆਮ ਲੋਕਾਂ ਦੇ ਵੱਸੋਂ ਬਾਹਰ ਹੋ ਰਹੀਆਂ ਹਨ। ਉਹਨਾਂ ਆਖਿਆ ਕਿ ਜਿਹੜੀਆਂ ਵਸਤੂਆਂ ਜੀ.ਐਸ.ਟੀ ਦੇ ਘੇਰੇ ਵਿਚ ਆਉਣੀਆਂ ਚਾਹੀਦੀਆਂ ਸਨ, ਉਹਨਾਂ ਨੂੰ ਤਾਂ ਸਰਕਾਰ ਬਾਹਰ ਰੱਖ ਰਹੀ ਹੈ, ਪਰ ਜਿਹੜੀਆਂ ਵਸਤੂਆਂ ਲੋਕਾਂ ਨੇ ਆਮ ਘਰਾਂ ਵਿਚ ਵਰਤਣੀਆਂ ਹੰੁਦੀਆਂ ਹਨ, ਉਹਨਾਂ ਉਪਰ ਸਰਕਾਰ ਜੀ.ਐਸ.ਟੀ ਲਾਗੂ ਕਰਕੇ ਜਨਤਾ ‘ਤੇ ਭਾਰੀ ਬੋਝ ਪਾ ਰਹੀ ਹੈ, ਜੋ ਸਰਕਾਰ ਦੀ ਲੋਕ ਮਾਰੂ ਨੀਤੀਆਂ ਦੀ ਅਹਿਮ ਨਿਸ਼ਾਨੀ ਹੈ। ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਜੇਕਰ ਪੈਟੋਰਲ, ਡੀਜਲ, ਗੈਸ ਦੀਆਂ ਕੀਮਤਾਂ ਨੂੰ ਜੀ.ਐਸ.ਟੀ ਦੇ ਘੇਰੇ ਵਿਚ ਲਿਆਂਦਾ ਜਾਵੇ ਤਾਂ ਪੈਟਰੋਲੀਅਮ ਕੀਮਤਾਂ ਹੇਠਾਂ ਆ ਸਕਦੀਆਂ ਹਨ।

ਉਹਨਾਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਵੀ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਮੁਤਾਬਕ 2500 ਰੁਪਏ ਬੁਢਾਪਾ ਪੈਨਸ਼ਨ ਕਰਨ ਦੀ ਬਜਾਏ 750 ਰੁਪਏ ਕਰਕੇ ਲਾਭਪਾਤਰੀਆਂ ਨਾਲ ਧੋਖਾ ਕਰ ਰਹੀ ਹੈ, ਜੇਕਰ ਨੌਜਵਾਨਾਂ ਦੇ ਰੋਜਗਾਰ ਦੀ ਗੱਲ ਕਰੀਏ ਤਾਂ ਕੈਪਟਨ ਸਰਕਾਰ ਸਰਕਾਰੀਆਂ ਨੌਕਰੀਆਂ ਦੇਣ ਦੀ ਬਜਾਏ ਨੌਜਵਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਵੱਲ਼ ਧੱਕ ਰਹੀ ਹੈ, ਜੋ ਬੇਰੋਜਗਾਰਾਂ ਨਾਲ ਚਿੱਟੇ ਦਿਨ ਧੋਖਾ ਹੈ।

ਕੈਪਸ਼ਨ :- ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *