best platform for news and views

ਜਿਹੜੇ ਰੋਗ ਨਾ ਬੱਕਰੀ ਮਰਦੀ, ਉਹੀ ਰੋਗ ਪਠੋਰੇ ਨੂੰ

Please Click here for Share This News

ਭਿੱਖੀਵਿੰਡ 18 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਬੇਸ਼ੱਕ ਪੰਜਾਬ ਸਰਕਾਰ ਨੇ ਪੰਜਾਬ
ਰਾਜ ਬਿਜਲੀ ਬੋਰਡ ਨੂੰ ਖ਼ਤਮ ਕਰਕੇ ਪਾਵਰਕਾਮ ਵਿਭਾਗ ਪੰਜਾਬ ਵਿਚ ਤਬਦੀਲ ਕਰ ਦਿੱਤਾ।
ਨਵੇਂ ਰੂਪ ਵਿਚ ਆਏ ਪਾਵਰਕਾਮ ਵਿਭਾਗ ਵੱਲੋਂ ਇਹ ਦਾਅਵੇ ਕੀਤੇ ਗਏ ਕਿ ਹੁਣ ਬਿਜਲੀ
ਖਪਤਕਾਰਾਂ ਨੂੰ ਮਹਿਕਮਾ ਵੱਲੋਂ ਸਮੇਂ ਸਿਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ
ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਕਈ ਵਰ੍ਹੇ ਬੀਤ
ਜਾਣ ਦੇ ਬਾਵਜੂਦ ਵੀ ਪਾਵਰਕਾਮ ਵਿਭਾਗ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਅਤੇ ਲੋਕਾਂ
ਨੂੰ ਸੁੱਖ ਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲਾ ਪਾਵਰਕਾਮ ਆਪ ਹੀ ਮੁਸ਼ਕਲਾਂ ਵਿਚ ਘਿਰਿਆ
ਰਹਿੰਦਾ ਹੈ, ਕਿਉਂਕਿ ਪਾਵਰਕਾਮ ਮਹਿਕਮੇ ਦੇ ਬਹੁਗਿਣਤੀ ਕਰਮਚਾਰੀਆਂ ਤੇ ਅਧਿਕਾਰੀਆਂ ਦੇ
ਸੇਵਾਮੁਕਤ ਹੋ ਜਾਣ ਕਾਰਨ ਮੁਲਾਜ਼ਮਾਂ ਦੀ ਗਿਣਤੀ ਘੱਟਦੀ ਜਾ ਰਹੀ, ਜਿਸ ਕਾਰਨ ਪਾਵਰਕਾਮ
ਵਿਭਾਗ ਦਾ ਕੰਮ ਦਿਨ-ਬਦਿਨ ਵੱਧਦਾ ਜਾ ਰਿਹਾ ਹੈ। ਉਥੇ ਖਪਤਕਾਰ ਪ੍ਰੇਸ਼ਾਨ ਤੇ ਪਾਵਰਕਾਮ
ਦੇ ਅਧਿਕਾਰੀ ਵੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਇਸ ਗੰਭੀਰ ਮਸਲੇ ਸੰਬੰਧੀ ਪੰਜਾਬ
ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੋਈ।
ਜੇਕਰ ਭਿੱਖੀਵਿੰਡ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲਾਂ ਦੌਰਾਨ
ਮੀਂਹ-ਹਨ੍ਹੇਰੀ ਆਉਣ ਕਾਰਨ ਸ਼ਹਿਰ ਦੀ ਬੱਤੀ ਸਾਰੀ ਰਾਤ ਬੰਦ ਕਰ ਦਿੱਤੀ ਜਾਂਦੀ ਸੀ, ਉਥੇ
ਅੱਜ ਵੀ ਪਾਵਰਕਾਮ ਵੱਲੋਂ ਮੀਂਹ ਆਉਣ ‘ਤੇ ਸਾਰੀ-ਸਾਰੀ ਰਾਤ ਬੱਤੀ ਬੰਦ ਕਰ ਦਿੱਤੇ ਜਾਣ
‘ਤੇ ਲੋਕਾਂ ਨੂੰ ਗਰਮੀ ਤੇ ਸਰਦੀ ਦੇ ਦਿਨਾਂ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ
ਪੈਂਦਾ ਹੈ। ਬਿਜਲੀ ਦੇ ਇਨਵੈਟਰ ਲੋਅ ਹੋਣ ਤੇ ਟੈਂਕੀਆਂ ਵਿਚਲਾ ਪਾਣੀ ਖਤਮ ਹੋਣ ਕਾਰਨ
ਸ਼ਹਿਰ ਵਾਸੀਆਂ ‘ਤੇ ਮੁਸੀਬਤਾਂ ਦਾ ਪਹਾੜ ਡਿੱਗ ਪੈਂਦਾ ਹੈ ਅਤੇ ਨੌਕਰੀ ਕਰਦੇ
ਵਿਅਕਤੀਆਂ, ਵਿਦਿਆਰਥੀਆਂ ਤੇ ਦੂਰ-ਦੁਰੇਡੇ ਜਾਣ ਵਾਲੇ ਲੋਕਾਂ ਨੂੰ ਊਠ ਦੇ ਬੁੱਲ ਵਾਂਗ
ਬਿਜਲੀ ਦਾ ਇੰਤਜਾਰ ਕਰਨਾ ਪੈਂਦਾ ਹੈ। ਪਰ ਅੱਜ ਤੱਕ ਪਾਵਰਕਾਮ ਦਫਤਰ ਭਿੱਖੀਵਿੰਡ ਸ਼ਹਿਰ
ਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਨ ਦੀ ਬਜਾਏ ਇਹ ਕਹਿ ਕੇ ਪੱਲਾ ਝਾੜ ਦਿੰਦਾ ਹੈ ਕਿ
ਸਾਡੇ ਕੋਲ ਮੁਲਾਜਮ ਨਹੀ ਹਨ, ਅਸੀਂ ਕੀ ਕਰੀਏ। ਦੱਸਣਯੋਗ ਹੈ ਕਿ ਵਾਰਡ ਨੰਬਰ 10-11 ਦੇ
ਲੋਕਾਂ ਦੇ ਘਰਾਂ ਨੂੰ ਬਿਜਲੀ ਦੇਣ ਵਾਲੇ ਟਰਾਂਸਫਾਰਮਰ ਦਾ ਅਰਥ ਖਰਾਬ ਹੋ ਚੁੱਕਾ ਹੈ,
ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਪਾਵਰਕਾਮ ਅਧਿਕਾਰੀ ਇਸ ਮੁਸ਼ਕਿਲ ਤੋਂ ਪੱਲਾ ਝਾੜ ਕੇ
ਬੁੱਤਾ ਸਾਰ ਰਹੇ ਹਨ। ਇਸ ਮੁਸ਼ਕਿਲ ਸੰਬੰਧੀ ਪਾਵਰਕਾਮ ਭਿੱਖੀਵਿੰਡ ਦੇ ਐਕਸੀਅਨ ਮਨੋਹਰ
ਸਿੰਘ, ਐਸ.ਡੀ.ੳ ਬੂਟਾ ਰਾਮ, ਜੇ.ਈ ਇੰਦਰਪਾਲ ਸਿੰਘ ਨਾਲ ਗੱਲ ਕੀਤੀ ਜਾਂਦੀ ਤਾਂ ਉਹਨਾਂ
ਦਾ ਇਕੋ-ਇਕ ਘੜਿਆ-ਘੜਾਇਆ ਜਵਾਬ ਹੰੁਦਾ ਹੈ “ਕਰਦੇ ਹਾਂ, ਕਰਾਉਦੇ ਹਾਂ”।


ਫੋਟੋ ਕੈਪਸ਼ਨ :- ਪਾਵਰਕਾਮ ਦਫਤਰ ਭਿੱਖੀਵਿੰਡ।

Please Click here for Share This News

Leave a Reply

Your email address will not be published. Required fields are marked *