best platform for news and views

ਜਿਹੜੀ ਆਪ ਦਿੱਲੀ ‘ਚ ਡੱਕਾ ਨੀ ਤੋੜ ਸਕੀ, ਉਹ ਪੰਜਾਬ ‘ਚ ਕੀ ਕਰੇਗੀ : ਸਚਿਨ ਪਾਇਲਟ

Please Click here for Share This News

ਚੰਡੀਗੜ੍ਹ : ਏ.ਆਈ.ਸੀ.ਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸਚਿਨ ਪਾਇਲਟ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਆਗੂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਪਰ ਪੰਜਾਬ ਤੇ ਗੋਆ ‘ਚ ਆਪਣੇ ਵਿਅਕਤੀਗਤ ਹਿੱਤਾਂ ਨੂੰ ਵਾਧਾ ਦੇਣ ਲਈ ਕੌਮੀ ਰਾਜਧਾਨੀ ਨੂੰ ਅਵਿਵਸਥਾ ‘ਚ ਛੱਡਣ ਦਾ ਦੋਸ਼ ਲਗਾਇਆ ਹੈ। ਜਿਸਨੂੰ ਲੈ ਕੇ ਉਨ੍ਹਾਂ ਨੇ ਸਵਾਲ ਪੁੱਛਿਆ ਹੈ ਕਿ ਕੌਮੀ ਰਾਜਧਾਨੀ ‘ਚ ਸਰਕਾਰ ਨਾ ਚਲਾ ਪਾਉਣ ਵਾਲੇ ਆਪ ਆਗੂ ਤੋਂ ਪੰਜਾਬ ਵਰਗੇ ਵੱਡੇ ਸੂਬੇ ਨੂੰ ਸੰਭਾਲਣ ਦੀ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ।
ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਸਚਿਨ ਕੇਂਦਰ ‘ਚ ਭਾਜਪਾ ਦਾ ਸ਼ਾਸਨ ਹੋਣ ਦੇ ਬਾਵਜੂਦ, ਪੰਜਾਬ ਨੂੰ ਬਰਬਾਦ ਕਰਨ ਲਈ ਸ੍ਰੋਅਦ ਭਾਜਪਾ ਗਠਜੋੜ ਉਪਰ ਵੀ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਭਾਰੀ ਅਵਿਵਸਥਾ ਦਾ ਸਾਹਮਣਾ ਕਰ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੇ ਮਾਮਲੇ ‘ਚ ਦੇਸ ਅੰਦਰ ਦੂਜੇ ਨੰਬਰ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਸੱਤਾ ‘ਚ ਆਉਣਤ ੋਂ ਬਾਅਦ ਕਾਂਗਰਸ ਸਰਕਾਰ ਸੂਬੇ ਦੀ ਨੁਹਾਰ ਬਦਲ ਦੇਵੇਗੀ ਅਤੇ ਉਸਨੂੰ ਵਿਕਾਸ ਦੀ ਪਟੜੀ ‘ਤੇ ਵਾਪਿਸ ਲਿਆਏਗੀ।
ਸਚਿਨ ਨੇ ਕੇਜਰੀਵਾਲ ਨੂੰ ਇਕ ਬਹੁਤ ਵੱਡਾ ਝੂਠਾ ਦੱਸਦਿਆਂ, ਖੁਲਾਸਾ ਕੀਤਾ ਕਿ ਦਿੱਲੀ ਨੂੰ ਨਾ ਛੱਡਣ ਦੀ ਸਹੁੰ ਚੁੱਕਣ ਦੇ ਬਾਵਜੂਦ ਆਪ ਆਗੂ ਪੰਜਾਬ ਤੇ ਗੋਆ ‘ਚ ਚੋਣ ਪ੍ਰਚਾਰ ‘ਚ ਰੁੱਝੇ ਹੋਏ ਹਨ। ਇਸ ਲੜੀ ਹੇਠ ਕੇਜਰੀਵਾਲ ਆਪਣੇ ਝੂਠੇ ਵਾਅਦਿਆਂ ਦਾਅਵਿਆਂ ਰਾਹੀਂ ਲੋਕਾਂ ਨੂੰ ਬੇਵਕੂਫ ਬਣਾਉਂਦਿਆਂ ਖੁਦ ਦਾ ਇਕ ਮਤਲਬੀ ਵਿਅਕਤੀ ਵਜੋਂ ਭਾਂਡਾਫੋੜ ਕਰ ਰਹੇ ਹਨ।
ਸਚਿਨ ਲੈ ਕਿਹਾ ਕਿ ਸਾਫ ਤੌਰ ‘ਤੇ ਕੇਜਰੀਵਾਲ ਲੋਕਾਂ ਦੀਆਂ ਭਾਵਨਾਵਾਂ ਦਾ ਇਸਤੇਮਾਲ ਕਰ ਰਹੇ ਹਨ। ਕੇਜਰੀਵਾਲ ਨੇ ਅੰਨਾ ਨੂੰ ਭੁਲਾਉਣ ਤੋਂ ਪਹਿਲਾਂ ਖੁਦ ਦੇ ਹਿੱਤਾਂ ਨੂੰ ਪ੍ਰਮੋਟ ਕਰਨ ਲਈ ਉਨ੍ਹਾਂ ਦਾ ਪ੍ਰਯੋਗ ਕੀਤਾ ਸੀ, ਅਤੇ ਇਨ੍ਹਾਂ ਨੇ ਦਿੱਲੀ ‘ਚ ਧਰਨੇ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਹੈ।
ਇਸੇ ਤਰ੍ਹਾਂ, ਅਕਾਲੀਆਂ ਦੇ ਕੁਸ਼ਾਸਨ ਦਾ ਜ਼ਿਕਰ ਕਰਦਿਆਂ, ਦਿੱਲੀ ਤੋਂ ਏ.ਆਈ.ਸੀ.ਸੀ. ਆਗੂ ਨੇ ਕਿਹਾ ਕਿ ਲੋਕਾਂ ਨੇ ਇਨ੍ਹਾਂ ਨੂੰ 10 ਸਾਲ ਦਿੱਤੇ, ਜਿਸ ਦੌਰਾਨ ਇਨ੍ਹਾਂ ਨੇ ਪੰਜਾਬ ਦੀ ਅਰਥ ਵਿਵਸਥਾ, ਖੇਤੀਬਾੜੀ ਤੇ ਉਦਯੋਗਾਂ ਨੂੰ ਤਬਾਹ ਕਰਦਿਆਂ ਅਤੇ ਨੌਜ਼ਵਾਨਾਂ ਨੂੰ ਨਸ਼ਿਆਂ ‘ਚ ਧਕੇਲਦਿਆਂ, ਸੂਬੇ ਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਨੇ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਦੇ ਸੱਤਾ ‘ਚ ਆਉਣ ਤੋਂ ਚਾਰ ਹਫਤਿਆਂ ਅੰਦਰ ਪੰਜਾਬ ਤੋਂ ਨਸ਼ਾ ਮਾਫੀਆ ਦਾ ਅੰਤ ਕਰਨ ਦਾ ਵਾਅਦਾ ਦੁਹਰਾਇਆ।
ਸਚਿਨ ਨੇ ਕਿਹਾ ਕਿ ਬਾਦਲਾਂ ਦੀ ਅਗਵਾਈ ਹੇਠ ਅਕਾਲੀਆਂ ਵੱਲੋਂ 10 ਸਾਲਾਂ ਤੱਕ ਪੰਜਾਬ ਨੂੰ ਬਰਬਾਦ ਕਰਨ ਤੋਂ ਬਾਅਦ, ਇਨ੍ਹਾਂ ਕੋਲ ਸੂਬੇ ਦੇ ਲੋਕਾਂ ਤੋਂ ਵੋਟਾਂ ਮੰਗਣ ਦਾ ਅਧਿਕਾਰ ਵੀ ਨਹੀਂ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਅੰਦਰ ਚੋਣਾਂ ‘ਚ ਹਾਰ ਤੋਂ ਬਾਅਦ ਭਾਜਪਾ ਨੂੰ ਸ੍ਰੋਅਦ ਵੀ ਉਂਝਾਂ ਹੀ ਛੱਡ ਦੇਵੇਗੀ, ਜਿਵੇਂ ਮਹਾਂਰਾਸ਼ਟਰ ‘ਚ ਸ਼ਿਵ ਸੈਨਾ ਨੇ ਕੀਤਾ ਹੈ।
ਇਕ ਸਵਾਲ ਦੇ ਜਵਾਬ ‘ਚ, ਸਚਿਨ ਨੇ ਕਿਹਾ ਕਿ ਕਾਂਗਰਸ ਲਈ ਕੋਈ ਮੁਕਾਬਲਾ ਨਹੀਂ ਹੈ ਅਤੇ ਉਹ ਪੰਜਾਬ ‘ਚ ਸ੍ਰੋਅਦ ਤੇ ਆਪ ਦੋਨਾਂ ਤੋਂ ਅੱਗੇ ਹੈ।
ਇਕ ਹੋਰ ਸਵਾਲ ਦੇ ਜਵਾਬ ‘ਚ, ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦਾ ਪੰਜਾਬ ਹੀ ਨਹੀਂ, ਸਗੋਂ ਦੇਸ਼ ਭਰ ਦੀਆਂ ਚੋਣਾਂ ‘ਤੇ ਪ੍ਰਭਾਵ ਹੈ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ ਮੁਤਾਬਿਕ ਅੱਤਵਾਦ ਦਾ ਮੁਕਾਬਲਾ ਕਰਨ ‘ਚ ਅਸਫਲ ਰਹੀ ਹੈ।
ਇਕ ਸਵਾਲ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਸਚਿਨ ਨੇ ਕਿਹਾ ਕਿ ਸੋਨੀਆ ਪਾਰਟੀ ਦੀ ਸਟਾਰ ਪ੍ਰਚਾਰਕ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਕਾਂਗਰਸ ਦੇ ਚੋਣ ਪ੍ਰਚਾਰ ‘ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

Please Click here for Share This News

Leave a Reply

Your email address will not be published. Required fields are marked *