ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਅੱਖਾਂ ਦੇ ਮਾਹਿਰ ਡਾ. ਦਲਜੀਤ ਸਿੰਘ ਪਿਛਲੀਆਂ ਲੋਕ ਸਭਾ ਚੋਣਾ ਦੌਰਾਨ ਅੰਮ੍ਰਿਤਸਰ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ ਲੜੇ ਸਨ। ਉਸ ਵੇਲੇ ਕਾਂਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਲੜੀ ਸੀ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਅਰੁਣ ਜੇਤਲੀ ਨੇ ਚੋਣ ਲੜੀ ਸੀ। ਇਸ ਚੋਣ ਵਿਚ ਕੈਪਟਨ ਅਮਰਿੰਦਰ ਸਿੰਘ ਚੋਣ ਜਿੱਤ ਗਏ ਸਨ ਅਤੇ ਤਿੰਨ ਧਿਰੀ ਮੁਕਾਬਲੇ ਵਿਚ ਡਾ. ਦਲਜੀਤ ਸਿੰਘ ਅਤੇ ਅਰੁਣ ਜੇਤਲੀ ਚੋਣ ਹਾਰ ਗੲੇ ਸਨ। ਲੋਕ ਸਭਾ ਚੋਣਾ ਦੌਰਾਨ ਡਾ. ਦਲਜੀਤ ਸਿੰਘ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦਾ ਲੁਟੇਰਾ ਅਤੇ ਸਿੱਖਾਂ ਦਾ ਦੁਸ਼ਮਣ ਦੱਸਦੇ ਰਹੇ ਹਨ। ਅੱਜ ਉਸ ਵੇਲੇ ਹੈਰਾਨੀ ਹੋਈ ਜਦੋਂ ਡਾ. ਦਲਜੀਤ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਰਨ ਵਿਚ ਆਉਂਦਿਆਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਕਾਂਗਰਸ ਵਿਚ ਆਉਣ ‘ਤੇ ਡਾ. ਦਲਜੀਤ ਸਿੰਘ ਦਾ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਲੋਕ ਸਭਾ ਚੋਣਾ ਵਿਚ ਕੈਪਟਨ ਨੂੰ ਭੰਡਣ ਵਾਲੇ ਡਾ. ਦਲਜੀਤ ਸਿੰਘ ਨੇ ਹੁਣ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦਰ ਕੇਜਰੀਵਾਲ ਨੂੰ ਰੱਜ ਕੇ ਭੰਡਿਆ ਅਤੇ ਪੰਜਾਬ ਲਈ ਲੁਟੇਰਾ ਦੱਸਿਆ।