ਹੁਸ਼ਿਆਰੁਪਰ (ਤਰਸੇਮ ਦੀਵਾਨਾ)-ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਲਈ ਮਹੀਨਾ ਜੂਨ 2016 ਵਿੱਚ ਆਰੰਭ ਕੀਤੀ ਗਈ ਮੁਖ ਮੰਤਰੀ ਪੰਜਾਬ ਹੈਪਾਟਾਈਟਸ-ਸੀ ਰਿਲੀਫ ਫੰਡ ਅਧੀਨ ਜਿਲਾ ਹਸਪਤਾਲ ਹੁਸ਼ਿਆਰਪੁਰ ਵਿਖੇ ਲੋੜਵੰਦਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ. ਕੈਲਾਸ਼ ਕਪੂਰ ਨੇ ਦੱਸਿਆ ਕਿ ਸਕੀਮ ਅਧੀਨ ਹੁਣ ਸਿਵਲ ਹਸਪਤਾਲ ਵਿਖੇ ਹੁਣ ਤੱਕ ਲਗਭਗ 590 ਮਰੀਜ਼ਾਂ ਦੀ ਸਕਰੀਨਿੰਗ ਕੀਤੀ ਜਾ ਚੁਕੱੀ ਹੈ। ਸਕਰੀਨਿੰਗ ਵਿੱਚ ਹੈਪਾਟਾਈਟਸ-ਸੀ ਦੀ ਪੁਸ਼ਟੀ ਹੋਣ ਉਪੰਰਤ 300 ਦੇ ਲਗਭਗ ਮਰੀਜ਼ ਇਲਾਜ ਅਧੀਨ ਹਨ। ਜਿਨ•ਾਂ ਵਿੱਚੋਂ ਕੁੱਲ 65 ਮਰੀਜ਼ਾਂ ਦਾ 12 ਹਫਤਿਆਂ ਤੱਕ ਦਾ ਦਵਾਈ ਵਾਲਾ ਕੋਰਸ ਖਤਮ ਹੋ ਚੁੱਕਾ ਹੈ। ਇਹ ਕੋਰਸ ਖਤਮ ਹੋਣ ਉਪੰਰਤ ਅਗਲੇ 12 ਹਫਤਿਆਂ ਤੱਕ ਮਰੀਜ਼ ਨੂੰ ਬਿਨ•ਾ ਦਵਾਈ ਦੇ ਰੱਖਿਆ ਜਾਂਦਾ ਹੈ ਤੇ ਦੁਬਾਰਾ ਫਿਰ ਤੋਂ ਜਾਂਚ ਕੀਤੀ ਜਾਂਦੀ ਹੈ। ਜੋ ਮਰੀਜ਼ ਇਸ ਜਾਂਚ ਵਿੱਚ ਨੈਗੇਟਿਵ ਆਉਂਦੇ ਹਨ ਉਨ•ਾਂ ਦਾ ਇਲਾਜ ਸਫਲ ਮੰਨਿਆ ਜਾਂਦਾ ਹੈ। ਜਿਲ•ੇ ਅੰਦਰ ਇਸ ਸਕੀਮ ਚਾਲੂ ਹੋਣ ਉਪੰਰਤ ਤਿੰਨ ਮਰੀਜ਼ਾਂ ਦਾ ਸਫਲ ਇਲਾਜ ਹੋ ਚੁੱਕਾ ਹੈ। ਇਨ•ਾਂ ਮਰੀਜ਼ਾਂ ਨੂੰ ਅੱਜ ਸਿਵਲ ਸਰਜਨ ਡਾ.ਕੈਲਾਸ਼ ਕਪੂਰ ਵੱਲੋਂ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ.ਰਣਜੀਤ ਸਿੰਘ ਘੋਤੜਾ, ਜਿਲ•ਾ ਐਪੀਡੀਮੋਲੋਜਿਸਟ (ਆਈ.ਡੀ.ਐਸ.ਪੀ.) ਡਾ.ਸ਼ੈਲੇਸ਼ ਕੁਮਾਰ, ਐਚ.ਆਈ. ਜਸਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਡਾ.ਕੈਲਾਸ਼ ਕਪੂਰ ਨੇ ਅਪੀਲ ਕੀਤੀ ਕਿ ਲੋੜਵੰਦ ਮਰੀਜ਼ ਸਰਕਾਰ ਵੱਲੋਂ ਆਰੰਭ ਕੀਤੀ ਗਈ ਇਸ ਸਕੀਮ ਹੇਠ ਹੈਪਾਟਾਈਟਸ-ਸੀ ਦੀ ਬੀਮਾਰੀ ਦੇ ਮੁਫਤ ਇਲਾਜ ਦੀ ਸੁਵਿਧਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ।