
ਫਰੀਦਕੋਟ : ਸਿਹਤ ਸੰਸਥਾਵਾਂ ਦਾ ਪੱਧਰ ਉਚਾ ਚੁੱਕਣ ਲਈ ਸਿਹਤ ਵਿਭਾਗ ਵਲੋਂ ਜਿਲਾ ਫਰੀਦਕੋਟ ਦੇ ਪੇਂਡੂ ਸਿਹਤ ਕੇਂਦਰਾਂ ਰਾਸਟਰੀ ਸਿਹਤ ਮਿਸਨ ਅਧੀਨ ਕਾਇਆ ਕਲਪ ਪ੍ਰੋਗਰਾਮ ਸੁਰੂ ਕੀਤੇ ਗਏ। ਜਿਲੇ ਦੇ ਸਿਵਲ ਸਰਜਨ ਡਾ ਰਾਮ ਲਾਲ ਦੀ ਅਗਵਾਈ ਵਿਚ ਸੁਰੂ ਕੀਤੇ ਗਏ ਇਸ ਪ੍ਰੋਗਰਾਮ ਅਧੀਨ ਸਾਫ ਸਫਾਈ ਅਤੇ ਹੋਰ ਸਹੂਲਤਾਂ ਬਾਰੇ ਜਾਗਰਿਤੀ ਪੈਦਾ ਕੀਤੀ ਜਾਵੇਗੀ। ਇਸ ਪ੍ਰੋਗਰਾਮ ਦੇ ਜਿਲਾ ਨੋਡਲ ਅਫਸਰ ਡਾ. ਮਨਜੀਤ ਸਿੰਘ ਅਤੇ ਏ.ਐਚ.ਏ ਡਾ. ਸਿਫਾ ਵਲੋਂ ਅੱਜ ਇਥੇ ਸਿਵਲ ਸਰਜਨ ਦਫਤਰ ਵਿਖੇ ਇਕ ਦਿਨਾ ਟਰੇਨਿੰਗ ਮੁਹਈਆ ਕਰਵਾਈ ਗਈ। ਇਸ ਦੌਰਾਨ ਪੰਜਗਰਾਈਂ, ਗੁਰੂਸਰ, ਬਾਜਾਖਾਨਾ, ਬਰਗਾੜੀ ਅਤੇ ਰੋੜੀਕਪੂਰਾ ਦਾ ਮੈਡੀਕਲ ਅਫਸਰ ਸਾਮਲ ਹੋਏ। ਇਸ ਮੌਕੇ ਡਾ. ਜੁਗਰਾਜ ਸਿੰਘ ਨੇ ਦੱਸਿਆ ਕਿ ਕਾਇਆ ਕਲਪ ਪ੍ਰੋਗਰਾਮ ਦੌਰਾਨ ਪਹਿਲਾ ਸਥਾਨ ਹਾਸਲ ਕਰਨ ਵਾਲੇ ਸਿਹਤ ਕੇਂਦਰ ਨੂੰ ਇਕ ਲੱਖ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਸਿਹਤ ਕੇਂਦਰ ਨੂੰ 50-50 ਹਜਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਵਰਨਣਯੋਗ ਹੈ ਕਿ ਰਾਜ ਪੱਧਰ ਤੇ ਇਸ ਸਾਲ ਕਾਇਆ ਕਲਪ ਪ੍ਰੋਗਰਾਮ ਅਧੀਨ ਜਿਲਾ ਫਰੀਦਕੋਟ ਨੇ ਤਿੰਨ ਲੱਖ ਰੁਪਏ ਦਾ ਇਨਾਮ ਹਾਸਲ ਕੀਤਾ ਹੈ।