ਹੁਸ਼ਿਆਰਪੁਰ : (ਤਰਸੇਮ ਦੀਵਾਨਾ)-ਗੁਰੁ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਤਾਬਦੀ ਦੇ ਸਬੰਧ ਵਿੱਚ ਹੁਸ਼ਿਆਰਪੁਰ ਤੋ ਸ਼੍ਰੀ ਅਨੰਦਪੁਰ ਸਾਹਿਬ ਤੱਕ ਕੱਢੀ ਜਾ ਰਹੇ ਜਾਗ੍ਰਤੀ ਯਾਤਰਾ ਦਾ ਆਮ ਆਦਮੀ ਪਾਰਟੀ ਡਾ. ਰਵਜੋਤ ਸਿੰਘ ਅਤੇ ਪਰਮਜੀਤ ਸਿੰਘ ਸਚਦੇਵਾ ਵੱਲੋ ਰਵਜੋਤ ਹਸਪਤਾਲ ਅੱਗੇ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਵੰਤ ਸਿੰਘ ਸਿਆਣ ਨੇ ਕਿਹਾ ਕਿ ਹੁਸ਼ਿਆਰਪੁਰ ਤੋ ਕੱਢੀ ਜਾ ਰਹੀ ਜਾਗ੍ਰਤੀ ਯਾਤਰਾ ਗੁਰਦੁਆਰਾ ਕਲਗੀਧਰ ਚਰਨ ਪਾਵਨ ਨੇੜੇ ਰੌਸ਼ਨ ਗਰਾਉਡ ਤੋ ਸ਼ੁਰੂ ਹੋਵੇਗੀ ਤੇ ਰਸਤੇ ਵਿੱਚ ਰਵਜੋਤ ਹਸਪਤਾਲ ਅੱਗੇ ਭਰਵਾ ਸਵਾਗਤ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਜਾਗ੍ਰਤੀ ਯਾਤਰਾ ਨਾਲ ਨੋਜਵਾਨਾ ਨੂੰ ਸਿੱਖੀ ਨਾਲ ਜੋੜਨ ਦਾ ਸਲਾਘਾਯੋਗ ਕਦਮ ਹੈ ਉਨ੍ਹਾ ਸੰਗਤਾ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਇਸ ਜਾਗ੍ਰਤੀ ਯਾਤਰਾ ਵਿੱਚ ਸਮੂਲੀਅਤ ਕਰਕੇ ਗੁਰੁ ਘਰ ਦੀਆ ਖੁਸ਼ੀਆ ਪ੍ਰਾਪਤ ਕਰਨ ।