best platform for news and views

ਜਾਅਲੀ ਅਨੂਸੁਚਿਤ ਜਾਤੀ ਸਰਟੀਫੀਕੇਟ ਬਣਵਾਉਣ ਵਾਲੇ ਤਿੰਨ ਵਿਅਕਤੀਆਂ ਖਿਲ਼ਾਫ਼ ਕਾਨੂੰਨੀ ਕਾਰਵਾਈ ਆਰੰਭ

Please Click here for Share This News

ਚੰਡੀਗੜ, 21 ਜੂਨ : ਜਾਅਲੀ ਅਨੂਸੁਚਿਤ ਜਾਤੀ ਸਰਟੀਫੀਕੇਟ ਬਨਵਾਉਣ ਵਾਲਿਆ ਤਿੰਨ ਵਿਅਕਤੀਆਂ ਖਿਲ਼ਾਫ਼ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਤਹਿਸੀਲ ਵਾ ਜ਼ਿਲਾਂ ਪਟਿਆਲਾ ਦੇ  ਦੇ ਪਿੰਡ ਆਲਮਪੁਰ ਨਿਵਾਸੀ ਬਲਵੀਰ ਸਿੰਘ ਵੱਲੋਂ ਸਿਕਾਇਤ ਕੀਤੀ ਸੀ ਕਿ ਪਿੰਡ ਆਲਮਪੁਰ ਦੇ ਨਿਵਾਸੀ ਸਾਹਿਬ ਸਿੰਘ,ਭਜਨ ਸਿੰਘ, ਅਤੇ ਹੁਸ਼ਿਆਰ ਸਿੰਘ, ਜੋ ਕਿ ਰਾਜਪੂਤ ਜਾਤੀ ਨਾਲ ਸਬੰਧਤ ਹਨ ਵੱਲੋਂ ਗਲਤ ਤਰੀਕੇ ਨਾਲ  ਅਨੂਸੁਚਿਤ ਜਾਤੀ ਸਰਟੀਫੀਕੇਟ ਬਨਵਾਏ ਗਏ ਹਨ।
ਜਿਸ ਤੇ ਕਾਰਵਾਈ ਕਰਦਿਆ ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਜਾਂਚ ਕਰਨ ਦੇ ਹੁਕਮ  ਦਿਤੇ ਗਏ। ਜਾਂਚ ਦੋਰਾਨ ਸ਼ਿਕਾਇਤ ਨੂੰ ਦਰੁਸਤ ਪਾਇਆ ਗਿਆ।
ਉਨ•ਾ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਤਹਿਸੀਲਦਾਰ ਪਟਿਆਲਾ ਨੂੰ ਹੁਕਮ ਦਿੱਤੇ ਹਨ ਕਿ ਉਪਰੋਕਤ ਵਿਅਕਤੀਆਂ ਦੇ ਅਨੂਸੁਚਿਤ ਜਾਤੀ ਦੇ ਬਣੇ ਹੋਏ ਸਰਟੀਫੀਕੇਟ ਰੱਦ ਕਰਕੇ ਪੁਲਿਸ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Please Click here for Share This News

Leave a Reply

Your email address will not be published. Required fields are marked *