best platform for news and views

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਬੈਡਮਿੰਟਨ ਵਿੱਚ ਬੁਢਲਾਡਾ ਬਲਾਕ ਦੇ ਖਿਡਾਰੀਆਂ ਨੇ ਕਰਵਾਈ ਬੱਲੇ ਬੱਲੇ

Please Click here for Share This News
ਭੀਖੀ 05 ਅਕਤੂਬਰ (ਰਾਜਵਿੰਦਰ ਚਹਿਲ)-ਸਰਕਾਰੀ ਤੇ ਨਿੱਜੀ ਪ੍ਰਾਇਮਰੀ ਸਕੂਲਾਂ ਦੀਆਂ ਜ਼ਿਲ੍ਹਾ ਖੇਡਾਂ ਜੋ ਕਿ ਮਾਡਰਨ ਸੈਕੂਲਰ ਸਕੂਲ ਭੀਖੀ ਵਿਖੇ ਹੋ ਰਹੀਆਂ ਹਨ।ਇਸੇ ਦੌਰਾਨ ਜ਼ਿਲ੍ਹੇ ਦੇ ਪੰਜ ਬਲਾਕਾਂ ਦੀਆਂ ਬੈਡਮਿੰਟਨ ਟੀਮਾਂ ਦੇ ਫਸਵੇਂ ਮੁਕਾਬਲੇ ਹੋਏ। ਜ਼ਿਲ੍ਹਾ ਬੈਡਮਿੰਟਨ ਖੇਡਾਂ ਦੇ ਕਨਵੀਨਰ ਅੰਮ੍ਰਿਤਪਾਲ ਸਿੰਘ ਅਤੇ ਭੁਪਿੰਦਰ ਸਿੰਘ  ਨੇ ਦੱਸਿਆ ਕਿ ਮੁੰਡਿਆਂ ਦੀਆਂ ਬੈਡਮਿੰਟਨ ਖੇਡਾਂ ਵਿੱਚ ਬੁਢਲਾਡਾ  ਬਲਾਕ ਨੇ ਪਹਿਲਾ ਅਤੇ ਸਰਦੂਲਗੜ੍ਹ ਬਲਾਕ ਨੇ ਦੂਜਾ ਸਥਾਨ ਹਾਸਲ ਕੀਤਾ। ਕੁੜੀਆਂ ਵਿੱਚੋਂ ਬੁਢਲਾਡਾ ਬਲਾਕ ਨੇ ਪਹਿਲਾ ਅਤੇ ਮਾਨਸਾ ਬਲਾਕ ਨੇ ਦੂਸਰਾ ਸਥਾਨ ਹਾਸਲ ਕੀਤਾ।ਬੁਢਲਾਡਾ ਬਲਾਕ ਦੇ ਟੀਮ ਇੰਚਾਰਜ ਸ਼ਾਮ ਸੁੰਦਰ ਅਤੇ  ਮੈਡਮ ਨਰਿੰਦਰ ਕੌਰ ਨੇ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ ‘ਤੇ ਸਮੁੱਚੇ ਖਿਡਾਰੀਆਂ ਨੂੰ ਵਧਾਈ ਦਿੱਤੀ।ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਬਲਦਰਸ਼ਨ ਸਿੰਘ,ਰਵੀ ਕੁਮਾਰ, ਲੈਕਚਰਾਰ ਹਰਭਜਨ ਸਿੰਘ,ਗੁਰਜੰਟ ਸਿੰਘ ਆਦਿ ਪ੍ਬੰਧਕ ਵੀ ਹਾਜ਼ਰ ਸਨ।
Please Click here for Share This News

Leave a Reply

Your email address will not be published. Required fields are marked *