
ਚੰਡੀਗੜ : ਜਸਟਿਸ (ਸੇਵਾ ਮੁਕਤ) ਪਰਮਜੀਤ ਸਿੰਘ ਧਾਲੀਵਾਲ ਨੇ ਅੱਜ ਸਟੇਟ ਕੰਜ਼ਿਊੁਮਰ ਡਿਸਪਿਊਟ ਰਿਡਰੈਸਲ ਕਮਿਸ਼ਨ ਪੰਜਾਬ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਜਸਟਿਸ ਧਾਲੀਵਾਲ ਦਾ ਜਨਮ 25 ਜੁਲਾਈ 1954 ਨੂੰ ਜ਼ਿਲ•ਾ ਬਠਿੰਡਾ ਵਿਖੇ ਹੋਇਆ। ਉਨ••ਾਂ ਨੇ ਬੀ.ਐਸਸੀ. ਦੀ ਡਿਗਰੀ ਡੀ.ਏ.ਵੀ. ਕਾਲਜ ਬਠਿੰਡਾ ਤੋਂ 1975 ਵਿੱਚ ਪਾਸ ਕੀਤੀ। ਇਸ ਉਪਰੰਤ ਐਲ.ਐਲ.ਬੀ. ਦੀ ਡਿਗਰੀ 1979 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਈ। ਜਸਟਿਸ ਧਾਲੀਵਾਲ ਨੇ 1979 ਵਿਖੇ ਬਾਰ ਕੌਂਸਲ ਆਫ ਪੰਜਾਬ ਨਾਲ ਐਨਰੋਲਮੈਂਟ ਉਪਰੰਤ ਇਸੇ ਸਾਲ ਜ਼ਿਲ•ਾ ਕੋਰਟ ਮਾਨਸਾ ਵਿਖੇ ਵਕੀਲ ਵਜੋਂ ਪ੍ਰੈਕਟਿਸ ਸ਼ੁਰੂ ਕੀਤੀ ਅਤੇ 1993 ਵਿੱਚ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਵਕੀਲ ਵਜੋਂ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਜਸਟਿਸ ਧਾਲੀਵਾਲ 30 ਸਤੰਬਰ 2011 ਨੂੰ ਹਾਈਕੋਰਟ ਦੇ ਜੱਜ ਬਣੇ ਅਤੇ 24 ਜੁਲਾਈ, 1916 ਨੂੰ ਅਹੁਦੇ ਤੋਂ ਸੇਵਾ ਮੁਕਤ ਹੋਏ।