best platform for news and views

ਜਸਟਿਸ ਆਰ.ਐਸ. ਮੋਂਗੀਆ ਦੀ ਯਾਦ ‘ਚ ਹਾਈ ਕੋਰਟ ‘ਚ ਸ਼ੋਕ ਸਭਾ

Please Click here for Share This News

ਚੰਡੀਗੜ੍ਹ, 6 ਸਤੰਬਰ- ਉੱਘੇ ਕਾਨੂੰਨਦਾਨ ਅਤੇ ਗੋਹਾਟੀ ਹਾਈਕੋਰਟ ਦੇ ਸਾਬਕਾ ਚੀਫ਼ ਜਸਟਿਸ ਆਰ.ਐਸ. ਮੋਂਗੀਆ ਜਿਨ੍ਹਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਦੀ ਯਾਦ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸ਼ੋਕ ਸਭਾ (ਫ਼ੁੱਲ ਕੋਰਟ ਰੈਫ਼ੇਰੈਂਸ) ਕੀਤੀ ਗਈ ਜਿਸ ਵਿੱਚ ਚੀਫ਼ ਜਸਟਿਸ ਸਣੇ ਹਾਈ ਕੋਰਟ ਦੇ ਸਮੂਹ ਜੱਜਾਂ ਨੇ ਹਿੱਸਾ ਲਿਆ।
ਸ਼ੋਕ ਸਭਾ ‘ਚ ਜਸਟਿਸ ਆਰ.ਐਸ. ਮੋਂਗੀਆ ਨੂੰ ਯਾਦ ਕਰਦਿਆਂ ਹਾਈ ਕੋਰਟ ਦੇ ਚੀਫ਼ ਜਸਟਿਸ ਐਸ. ਜੇ. ਵਜੀਫਦਾਰ ਨੇ ਜਸਟਿਸ ਮੋਂਗੀਆ ਦੀਆਂ ਕਾਨੂੰਨ ਖੇਤਰ ‘ਚ ਨਿਭਾਈਆਂ ਵਕਾਰੀ ਸੇਵਾਵਾਂ ਨੂੰ ਯਾਦ ਕੀਤਾ। ਜਸਟਿਸ ਆਰ.ਐਸ. ਮੋਂਗੀਆ ਦੇ ਅਕਾਲ ਚਲਾਣੇ ਨੂੰ ਕਾਨੂੰਨੀ ਭਾਈਚਾਰੇ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਜਸਟਿਸ ਮੋਂਗੀਆ ਨੌਜਵਾਨ ਕਾਨੂੰਨਦਾਨਾਂ ਲਈ ਰਾਹ ਦਸੇਰਾ ਤੇ ਪ੍ਰੇਰਨਾ ਸਰੋਤ ਸਨ ਜਸਟਿਸ ਐਸ. ਜੇ. ਵਜੀਫਦਾਰ ਨੇ ਕਿਹਾ ਕਿ ਅਸੀਂ ਇੱਕ ਹੱਸਮੁਖ ਤੇ ਸਾਊ ਸੁਭਾਅ ਵਾਲੇ, ਨਿਮਰ, ਦ੍ਰਿੜ ਅਤੇ ਪੇਸ਼ੇਵਾਰਾਨਾ ਸ਼ਖ਼ਸੀਅਤ ਤੋਂ ਵਾਂਝੇ ਹੋ ਗਏ ਹਾਂ। ਮੋਂਗੀਆ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਜਸਟਿਸ ਆਰ.ਐਸ. ਮੋਂਗੀਆ ਵੱਲੋਂ ਕਾਨੂੰਨ ਦੇ ਖੇਤਰ ਲਈ ਨਿਭਾਈਆਂ ਸੇਵਾਵਾਂ ‘ਤੇ ਚਾਨਣਾ ਵੀ ਪਾਇਆ। ਜਸਟਿਸ ਮੋਂਗੀਆ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ।
ਇਸ ਤੋਂ ਪਹਿਲਾਂ  ਸ੍ਰੀ ਸੱਤਪਾਲ ਜੈਨ, ਐਡੀਸ਼ਨਲ ਸੋਲੀਸਟਰ ਜਨਰਲ ਭਾਰਤ ਸਰਕਾਰ, ਸ੍ਰੀ ਮਤੀ ਅਨੁ-ਚਤਰਥ ਐਡੀਸ਼ਨਲ ਐਡੋਵੋਕੇਟ ਜਨਰਲ ਨੇ ਸ੍ਰੀ ਅਤੁਲ ਨੰਦਾ ਐਡਵੋਕੇਟ ਜਨਰਲ ਪੰਜਾਬ ਦੀ ਤਰਫੋ, ਸ੍ਰੀ ਬਲਦੇਵ ਰਾਜ ਮਹਾਜਨ ਐਡੋਵੋਕੇਟ ਜਨਰਲ ਹਰਿਆਣਾ, ਸ੍ਰੀ ਜੈ ਵੀਰ ਯਾਦਵ, ਚੇਅਰਮੈਨ ਬਾਰ ਕੌਂਸਲ  ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਡਾ. ਅਨਮੋਲ ਰਤਨ ਸਿੱਧੂ ਪ੍ਰਧਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਵੀ ਜਸਟਿਸ ਆਰ.ਐਸ. ਮੋਂਗੀਆ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ੋਕ ਸਭਾ ਵਿੱਚ ਜਸਟਿਸ ਮੋਂਗੀਆ ਦੇ ਪਰਵਾਰਕ ਮੈਂਬਰਾਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਬਾਰ ਕੌਂਸਲ ਦੇ ਮੈਂਬਰ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *