best platform for news and views

ਜਵਾਹਰ ਨਵੋਦਿਆ ਵਿਦਿਆਲਿਆ ‘ਚ ਛੇਵੀਂ ਜਮਾਤ ‘ਚ ਦਾਖਲਾ ਪ੍ਰੀਖਿਆ ਲਈ ਫਾਰਮ ਆਨਲਾਈਨ ਭਰਨੇ ਸੁਰੂ

Please Click here for Share This News

ਬਰਨਾਲਾ,(ਰਾਕੇਸ਼ ਗੋਇਲ):- ਪ੍ਰਿੰਸੀਪਲ, ਜਵਾਹਰ ਨਵੋਦਿਆ ਵਿਦਿਆਲਿਆ ਢਿੱਲਵਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਦੇ ਅਧੀਨ ਚੱਲ ਰਹੇ ਜਵਾਹਰ ਨਵੋਦਿਆ ਵਿਦਿਆਲਿਆ ਢਿੱਲਵਾਂ ‘ਚ ਸਾਲ 2018-19 ਤਹਿਤ ਛੇਵੀਂ ਜਮਾਤ ‘ਚ ਦਾਖਲਾ ਲੈਣ ਲਈ ਮਿਤੀ 25 ਸਤੰਬਰ 2017 ਤੋਂ ਫਾਰਮ ਆਨ-ਲਾਈਨ ਭਰਨੇ ਸੁਰੂ ਹੋ ਰਹੇ ਹਨ। ਜਿੰਨ•ਾਂ ਵਿਦਿਆਰਥੀਆਂ ਦਾ ਜਨਮ ਮਿਤੀ 01.05.2005 ਤੋਂ 30.04.2009 ਵਿੱਚਕਾਰ ਹੋਇਆ ਹੋਵੇ ਤੀਸਰੀ ਅਤੇ ਚੋਥੀ ਜਮਾਤ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਪਾਸ ਕੀਤੀ ਹੋਵੇ ਅਤੇ ਹੁਣ ਪੰਜਵੀਂ ਜਮਾਤ ੇ ਜ਼ਿਲ•ੇ ਦੇ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ‘ਚ ਪੜ• ਰਿਹਾ ਹੋਵੇ ਆਨ-ਲਾਇਨ ਫਾਰਮ ਭਰ ਸਕਦਾ ਹੈ, ਕਿਸੇ ਵੀ ਬਿਨੈਕਾਰ ਨੂੰ ਕਿਸੇ ਵੀ ਹਾਲਤ ‘ਚ ਦੁਬਾਰਾ ਛੇਵੀਂ ਜਮਾਤ ਦੀ ਪ੍ਰਵੇਸ਼ ਪ੍ਰੀਖਿਆ ‘ਚ ਬੈਠਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।

ਯੋਗ ਉਮੀਦਵਾਰ ਆਪਣੇ ਮਾਤਾ-ਪਿਤਾ ਨਾਲ ਕਿਸੇ ਵੀ ਕੰਪਿਉਟਰ ਸੈਂਟਰ ਤੇ ਜਾ ਕੇ ਸਕੂਲ ਦੇ ਹੈੱਡ ਮਾਸਟਰ ਜਿੱਥੇ ਉਹ ਪੰਜਵੀਂ ਜਮਾਤ ‘ਚ ਪੜ• ਰਹੇ ਹਨ ਦੁਆਰਾ ਭਰੇ ਗਏ ਫਾਰਮ ਅਤੇ ਸਰਟੀਫਿਕੇਟ ਅਤੇ ਫੋਟੋ ਲੈ ਕੇ ਆਨ-ਲਾਇਨ ਫਾਰਮ ਭਰ ਸਕਦਾ ਹੈ। ਹੈਡ ਮਾਸਟਰ ਦੁਆਰਾ ਭਰਿਆ ਜਾਣ ਵਾਲਾ ਸਰਟੀਫਿਕੇਟ ਵਿਭਾਗ ਦੀ ਵੈਬਸਾਈਟ www.nvshq.org ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ ਵਿਭਾਗ ਦੀ ਵੈਬਸਾਈਟ ਤੇ ਫਾਰਮ ਅਪਲੋਡ ਕਰਨ ਦੀ ਅੰਤਿਮ ਮਿਤੀ 25 ਨਵੰਬਰ 2017 ਹੈ ਅਤੇ ਪ੍ਰਵੇਸ਼ ਪ੍ਰੀਖਿਆ 10 ਫਰਵਰੀ 2018 (ਸਨੀਵਾਰ) ਨੂੰ ਸਵੇਰੇ 11:30 ਵਜੇ ਨਵੋਦਿਆ ਸਕੂਲ ਢਿਲਵਾਂ ਵੱਲੋਂ ਅਲਾਟ ਕੀਤੇ ਸੈਂਟਰ ਵਿਖੇ ਹੋਵੇਗੀ। ਹੋਰ ਜਾਣਕਾਰੀ ਵਿਭਾਗ ਦੀ ਵੈੱਬਸਾਇਟ www.jnvbarnala.org.in ਜਾਂ  www.nvshq.org ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਟੈਲੀਫ਼ੋਨ ਨੰ. 094659-09137 ਅਤੇ 94172-20247 ਤੇ ਕੰਮ-ਕਾਜ ਵਾਲੇ ਘੰਟਿਆਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ
Please Click here for Share This News

Leave a Reply

Your email address will not be published. Required fields are marked *