best platform for news and views

ਜਵਾਈ ਨੇ ਆਪਣੀ ਪਤਨੀ, ਸੱਸ, ਸੋਹਰਾ ਨੂੰ ਮੌਤ ਦੇ ਘਾਟ ਉਤਾਰਿਆ

Please Click here for Share This News

ਜ਼ੀਰਾ, 6 ਸਤੰਬਰ (ਤਿਲਕ ਸਿੰਘ ਰਾਏ/ਰਣਜੀਤ ਸਿੰਘ ਰਾਏ )- ਜ਼ੀਰਾ ਦੇ ਵਿੱਚ ਪੈਂਦੀ ਕਲੋਨੀ ਨਹਿਰ ਦੇ ਵਿੱਚ ਜਵਾਈ ਵੱਲੋਂ ਅਪਣੀ ਪਤਨੀ ,ਸੱਸ ,ਸੋਹਰਾ ਨੂੰ ਮੌਤ ਦੇ ਘਾਟ ਉਤਾਰਿਆ ਤੇ ਅਪਣੇ ਸਮੇਤ ਸਾਲਾਂ ਤੇ ਸਾਲੇਹਾਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਮ੍ਰਿਤਿਕ ਦੇ ਬੇਟੇ ਤੇ ਦੋਸ਼ੀ ਦੇ ਸਾਲੇ ਸਾਹਿਬ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਮੋਗਾ ਦੇ ਪੈਂਦੇ ਪਿੰਡ ਦੁਨੇ ਕੇ ਦੇ ਕ੍ਰਿਸ਼ਨ ਕੁਮਾਰ ਦੇ ਨਾਲ ਤਕਰੀਬਨ 10 ਸਾਲ ਪਹਿਲਾਂ ਹੋਇਆ ਸੀ ਤੇ 2 ਬੱਚੇ ਵੀ ਹਨ, ਜਿਸ ਦੇ ਚਲਦਿਆਂ ਮੇਰੇ ਜੀਜੇ ਕ੍ਰਿਸ਼ਨ ਕੁਮਾਰ ਦੇ ਕੁਝ ਸਮੇਂ ਤੋਂ ਕਿਸੇ ਔਰਤ ਦੇ ਨਾਲ ਨਜਾਇਜ਼ ਸੰਬੰਧ ਸੀ। ਜਿਸ ਦੇ ਕਾਰਨ ਘਰ ਵਿੱਚ ਰੋਜ਼ਾਨਾ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਜਿਸ ਕਾਰਨ ਕੁਝ ਮੋਹਤਬਰ ਬੰਦੀਆਂ ਨੇ ਕਈ ਵਾਰੀ ਸਮਝਆਇਆ ਤੇ ਬੰਦਾ ਬਣਨ ਲਈ ਕਿਹਾ ਹਰ ਵਾਰ ਸਮਝਜੋਨ ਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਨਹੀਂ ਹਟਿਆ ਤੇ ਜਿਆਦਾ ਲੜਾਈ ਹੋਣ ਦੇ ਕਾਰਨ ਅਸੀਂ ਆਪਣੀ ਭੈਣ ਨੂੰ 20 ਕਿ ਦਿਨ ਪਹਿਲਾਂ ਆਪਣੇ ਘਰ ਜ਼ੀਰਾ ਲੈ ਲਿਆਂਦਾ ਤੇ ਸਾਡੇ ਘਰ ਰਹਿ ਰਹੀ ਸੀ।

ਬੀਤੀ ਰਾਤ ਨੂੰ ਅਸੀਂ ਸੁਤੇ ਪਏ ਸੀ ਤਾਂ ਕਰੀਬ ਰਾਤ 1 ਵਜੇ ਦੇ ਲੱਗਭੱਗ ਕ੍ਰਿਸ਼ਨ ਕੁਮਾਰ ਨੇ ਸਾਡੇ ਘਰ ਵਿੱਚ ਆ ਕੇ ਕਿਰਚ ਦੇ ਨਾਲ ਸਾਡੇ ਪਰਿਵਾਰ ਤੇ ਮੇਰੇ ਸਮੇਤ ਹਮਲਾ ਕਰ ਦਿੱਤਾ। ਜਿਸ ਕਾਰਨ ਕਿਰਚਾ ਦੇ ਵਾਰਾਂ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਕਾਰਨ ਮੇਰੇ ਪਿਤਾ ਮੰਗਲ਼ ਸਿੰਘ ਉਮਰ 60 ਸਾਲ ,ਮੇਰੀ ਮਾਤਾ ਮਹਿੰਦਰ ਕੌਰ 55 ਸਾਲ ਤੇ ਮੇਰੀ ਭੈਣ ਰੀਨਾ ਰਾਣੀ 30 ਸਾਲ ਦੀ ਮੌਕੇ ਤੇ ਮੌਤ ਹੋ ਗਈ ਤੇ ਮੈਂ ਤੇ ਮੇਰੀ ਪਤਨੀ ਅਮਨਦੀਪ ਕੌਰ 27 ਸਾਲਾਂ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਮੇਰੇ ਭੈਣ ਦੇ ਬੱਚਿਆਂ ਨੇ ਵਾਰਦਾਤ ਵੇਖ ਕੇ ਘਰੋਂ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਉਸ ਤੋਂ ਬਾਅਦ ਕ੍ਰਿਸਨ ਕੁਮਾਰ ਨੇ ਵੀ ਆਪਣੇ ਤੇ ਆਪਣੀ ਹੱਤਿਆ ਕਰਨ ਦੀ ਨੀਤ ਨਾਲ ਆਪਣੇ ਤੇ ਵਾਰ ਕੀਤੇ ਤੇ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਤੇ ਸਾਡੇ ਘਰ ਦੇ ਗੁਆਂਢ ਰਹਿੰਦੇ ਲੋਕਾਂ ਨੇ ਮੌਕੇ ਤੇ ਫੜ੍ਹ ਲਿਆ। ਸਾਡੇ ਸਮੇਤ ਜ਼ੀਰਾ ਸਿਵਲ ਹਸਪਤਾਲ ਜ਼ੀਰਾ ਵਿੱਚ ਦਾਖਲ ਕਰਵਾਇਆ ਗਿਆ। ਜਿਸ ਤੇ ਕ੍ਰਿਸਨ ਕੁਮਾਰ ਨੂੰ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਲੈ ਕੇ ਗਏ।

ਓਧਰ ਪੁਲਿਸ ਥਾਣਾ ਨੂੰ ਜਿਸ ਦੀ ਇਤਲਾਹ ਮਿਲਦਿਆਂ ਪੁਲਿਸ ਸਿਟੀ ਥਾਣਾ ਐਸ. ਐਚ. ਓ. ਸ੍ਰ. ਇਕਬਾਲ ਸਿੰਘ ਪੁਲਿਸ ਪਾਰਟੀ  ਸਮੇਤ ਮੌਕੇ ਤੇ ਪਹੁੰਚੇ ਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਲਾਸ਼ਾਂ ਦਾ ਪੋਸਟਮਾਰਟਮ ਲਈ ਜ਼ੀਰਾ ਵਿੱਚ ਭੇਜ ਦਿੱਤਾ ਗਿਆ। ਜਦ ਪੁਲਿਸ ਪਾਰਟੀ ਨਾਲ ਪਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਕ੍ਰਿਸ਼ਨ ਕੁਮਾਰ ਦੇ ਕਿਸੇ ਔਰਤ ਨਾਲ ਨਜਾਇਜ਼ ਸੰਬੰਧ ਸੀ ਜਿਸ ਦੇ ਚਲਦਿਆਂ ਇਹ ਸਾਰੀ ਗਨੋਨੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਘਰ ਦੇ ਸਾਹਿਬ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਜਾਰੀ ਹੈ।

 

Please Click here for Share This News

Leave a Reply

Your email address will not be published. Required fields are marked *