best platform for news and views

ਜਲ ਸ੍ਰੋਤ ਮੰਤਰੀ ਸਰਕਾਰੀਆ ਨੇ ਇਜ਼ਰਾਇਲ ਦੇ ਪਾਣੀ ਮਾਹਿਰਾਂ ਨਾਲ ਕੀਤੀ ਮੁਲਾਕਾਤ

Please Click here for Share This News

ਚੰਡੀਗੜ, 15 ਜੂਨ:
ਸੂਬੇ ਵਿੱਚ ਘੱਟ ਰਹੇ ਪਾਣੀ ਦੇ ਪੱਧਰ ਅਤੇ ਜਲ ਸ੍ਰੋਤਾਂ ਦੇ ਸੁਚੱਜੇ ਪ੍ਰਬੰਧਨ ਸਬੰਧੀ ਇੱਕ ਵਿਸਤ੍ਰਿਤ ਵਾਟਰ ਮੈਨੇਜਮੈਂਟ ਮਾਸਟਰ ਪਲਾਨ ਤਿਆਰ ਕਰਨ ਲਈ ਅੱਜ ਜਲ ਸ੍ਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਅੰਮ੍ਰਿਤਸਰ ਵਿਖੇ ਇਜ਼ਰਾਇਲ ਤੋਂ ਆਏ ਮਾਹਿਰਾਂ ਦੇ ਤਿੰਨ ਮੈਂਬਰੀ ਵਫ਼ਦ ਨਾਲ ਮੁਲਾਕਾਤ ਕੀਤੀ ਗਈ।
ਇਸ ਤੋਂ ਪਹਿਲਾਂ ਮਾਹਿਰਾਂ ਦੀ ਟੀਮ ਨੇ ਜਲ ਸ੍ਰੋਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਰਲ ਕੇ ਸੂਬੇ ਵਿੱਚ ਮੌਜੂਦਾ ਹਾਲਾਤਾਂ ਦੌਰਾਨ ਆ ਰਹੀਆਂ ਪਾਣੀ ਸਬੰਧੀ ਚੁਣੌਤੀਆਂ ਅਤੇ ਮੁਸ਼ਕਿਲਾਂ ਦਾ ਮੁਲਾਂਕਣ ਕਰਨ ਸਬੰਧੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਇਸ ਤਿੰਨ ਦਿਨਾਂ ਦੌਰੇ ਦੌਰਾਨ ਮਾਹਿਰਾਂ ਦੀ ਟੀਮ ਵੱਲੋਂ ਸੂਬੇ ‘ਚ ਮੌਜੂਦ ਜਲ ਸ੍ਰੋਤਾਂ ਅਤੇ ਢਾਂਚੇ ਦਾ ਜਾਇਜ਼ਾ ਲਿਆ ਗਿਆ।
ਇਸ ਦੌਰਾਨ ਮਾਹਿਰਾਂ ਦੀ ਟੀਮ ਵਿੱਚੋਂ ਅੰਤਰ-ਰਾਸ਼ਟਰੀ ਵਿਸ਼ੇਸ਼ ਪ੍ਰੋਜੈਕਟ ਕੋਆਰਡੀਨੇਟਰ ਆਫ ਮੈਕੋਰੋਟ, ਡਾ. ਡਿਏਗੋ ਬਰਜ਼ਰ, ਪ੍ਰੋਜੈਕਟ ਮੈਨੇਜਰ ਸ਼੍ਰੀ ਨਿਵ ਪਿੰਟੋ, ਮੇਕੋਰੋਟ ਦੇ ਉੱਤਰੀ ਜ਼ਿਲੇ• ਦੇ ਜਲ ਇੰਜੀਨੀਅਰ ਤੋਮਰ ਮਲੋਲ ਨੇ ਸੂਬੇ ਵਿੱਚ ਪਾਣੀ ਸਬੰਧੀ ਪੈਦਾ ਹੋ ਰਹੀਆਂ ਮਾਰੂ ਸਥਿਤੀਆਂ ਅਤੇ ਮੁਸ਼ਕਿਲਾਂ ਨਾਲ ਨਜਿੱਠਣ ਲਈ ਮੰਤਰੀ ਨਾਲ ਸੁਝਾਅ ਅਤੇ ਤਰੀਕੇ ਸਾਂਝੇ ਕੀਤੇ।
ਟੀਮ ਦੇ ਮਾਹਿਰਾਂ ਨੇ ਸ਼੍ਰੀ ਸਰਕਾਰੀਆ ਨੂੰ ਦੱਸਿਆ ਕਿ ਪੰਜਾਬ ਨਾਲ ਸਬੰਧਤ ‘ਪਾਣੀ ਦੀ ਮੌਜੂਦਾ ਸਥਿਤੀ ਸਬੰਧੀ ਸਟੱਡੀ’, ‘ਪਾਣੀ ‘ਤੇ ਅਧਾਰਿਤ ਆਰਥਿਕ ਨਿਯਮ’, ‘ਪ੍ਰੋਜੈਕਸ਼ਨ ਆਫ ਵਾਟਰ ਰਿਸੋਰਸਿਸ’, ‘ਪ੍ਰੋਜੈਕਸ਼ਨ ਆਫ ਵਾਟਰ ਡਿਮਾਂਡ’, ‘ਪਾਣੀ ਦੀ ਸਪਲਾਈ ਸਬੰਧੀ ਹੋਰ ਵਸੀਲੇ’, ‘ਆਰਥਿਕ ਵਿਸ਼ਲੇਸ਼ਣ ਅਤੇ ਮਾਸਟਰ ਪਲਾਨ ਦਾ ਨਿਚੋੜ ਤੇ ਸਿਫਾਰਿਸ਼ਾਂ ਤੇ ਅਧਾਰਿਤ ਛੇ ਰਿਪੋਰਟਾਂ ਜਮਾਂ• ਕਰਵਾਈਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਅਕਤੂਬਰ 2018 ਵਿੱਚ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਇਜ਼ਰਾਇਲ ਦੌਰੇ ਤੋਂ ਬਾਅਦ ਅਪ੍ਰੈਲ 2019 ਵਿੱਚ ਇਜ਼ਰਾਇਲ ਦੀ ਕੌਮੀ ਜਲ ਕੰਪਨੀ ਮੈਕੋਰੋਟ ਅਤੇ ਪੰਜਾਬ ਸਰਕਾਰ ਵਿੱਚ ਇੱਕ ਸਮਝੋਤਾ ਸਹੀਬੱਧ ਕੀਤਾ ਗਿਆ ਸੀ।
ਇਸ ਸਮਝੋਤੇ ਤਹਿਤ ਕੰਪਨੀ ਮੈਕੋਰੋਟ ਵੱਲੋਂ ਪ੍ਰਸਤਾਵਿਤ ਸਿਫਾਰਸ਼ਾਂ ਆਉਣ ਵਾਲੇ 18 ਮਹੀਨੇ ਵਿੱਚ ਜਮ•ਾਂ ਕਰਵਾ ਦਿੱਤੀਆਂ ਜਾਣਗੀਆਂ। ਮਾਸਟਰ ਪਲਾਨ ਦੀ ਅੰਤਿਮ ਰਿਪੋਰਟ ਅਕਤੂਬਰ, 2020 ਤੱਕ ਆਉਣ ਦੀ ਆਸ ਹੈ।
ਇਸ ਮੀਟਿੰਗ ਦੌਰਾਨ  ਹੋਰ ਪਤਵੰਤਿਆਂ ਤੋਂ ਇਲਾਵਾ ਮੁੱਖ ਇੰਜਨੀਅਰ/ ਆਈ.ਪੀ.ਆਰ.ਆਈ. ਅਤੇ ਯੂ.ਡੀ.ਬੀ.ਸੀ., ਜਲ ਸ੍ਰੋਤ ਵਿਭਾਗ, ਸ਼੍ਰੀ ਜਸਬੀਰ ਸਿੰਘ ਸੰਧੂ, ਨਿਗਰਾਨ ਇੰਜਨੀਅਰ/ ਨੀਤੀ ਮੁਲਾਂਕਣ ਅਤੇ ਸਿੱਖਿਆ ਸਰਕਲ ਸੰਦੀਪ ਸਲੂਜ਼ਾ ਅਤੇ ਨਿਗਰਾਨ ਇੰਜਨੀਅਰ/ ਯੂ.ਡੀ.ਬੀ.ਸੀ. ਸਰਕਲ, ਸ਼੍ਰੀ ਮਨਜੀਤ ਸਿੰਘ ਸ਼ਾਮਿਲ ਸਨ।

Please Click here for Share This News

Leave a Reply

Your email address will not be published. Required fields are marked *