ਫਿਰੋਜਪੁਰ 4 ਦੰਸਬਰ (ਸਤਬੀਰ ਬਰਾੜ ਕੰਵਰਜੀਤ ਸਿੰਘ ਸੰਧੂ ) – ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਮੀਤ ਪ੍ਰਧਾਨ ਰੁਪਿੰਦਰ ਸਿੰਘ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਠੇਕਾ ਕਾਮਿਆਂ ਨੂੰ ਵਿਭਾਗ ਵਿੱਚ ਸਾਮਿਲ ਕਰਕੇ ਰੈਗੂਲਰ ਕਰਵਾਉਣ, ਕਿਰਤ ਕਾਨੂੰਨ ਮੁਤਾਬਿਕ ਹਵਤਾਵਾਰੀ ਛੁੱਟੀ ਦੇਣ, ਈ.ਪੀ.ਐਫ.,ਈ ਐਸ.ਆਈ. ਲਾਗੂ ਕਰਵਾਉਣ ਲਈ ਪੰਜਾਬ ਦੇ ਸਮੂਹ ਜਿਲਿਆ ਨੂੰ ਦੋ ਹਿੱਸਆ ਵਿੱਚ ਵੱਡ ਕੇ ਸੂਬਾ ਪੱਧਰੀ ਕੰਨਵੈਸ਼ਨ ਕੀਤੀ ਜਾ ਰਹੀ ਜਿਸ ਦੇ ਤਹਿਤ 9 ਦੰਸਬਰ ਨੂੰ ਜਲਧੰਰ ਤੇ 14 ਦੰਸਬਰ ਨੂੰ ਪਟਿਆਲੇ ਕੰਨਵੈਨਸ਼ਨ ਕੀਤੀ ਜਾਵੇਗੀ ਜਿਸ ਵਿੱਚ ਜਿਲਾ ਫਿਰੋਜਪੂਰ ਵੱਲੋ ਬਰਾਚ ਕਮੇਟੀਆ, ਜਿਲਾ ਕਮੇਟੀ, ਸਰਕਲ ਕਮੇਟੀ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਕੰਨਵੈਸ਼ਨ ਵਿੱਚ ਸੂਬਾ ਪੱਧਰੀ ਸੰਘਰਸ਼ ਦਾ ਐਲਾਣ ਕੀਤਾ ਜਾਵੇਗਾ ਅੰਤ ਵਿਚ ਸੂਬਾ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵੱਲੋਂ ਕੰਟਰੈਕਟ ਵਰਕਰਾਂ ਨੂੰ ਵਿਭਾਗ ‘ਚ ਸ਼ਾਮਿਲ ਕਰਕੇ ਰੈਗੂਲਰ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ