best platform for news and views

ਜਦ ਮਰਜੀ ਚੋਰ ਰਸਤੇ ਰਾਹੀਂ ਲੜਕੀਆਂ ਦੇ ਹੋਸਟਲ ਵਿਚ ਚਲਾ ਜਾਂਦਾ ਸੀ ਸਰਸੇ ਵਾਲਾ ਬਾਬਾ

Please Click here for Share This News

Malwa News Bureau
ਸਿਰਸਾ : ਆਮ ਤੌਰ ‘ਤੇ ਲੜਕੀਆਂ ਦੇ ਸਕੂਲਾਂ ਕਾਲਜਾਂ ਵਿਚ ਸਥਿੱਤ ਲੜਕੀਆਂ ਦੇ ਹੋਸਟਲਾਂ ਵਿਚ ਮਰਦਾਂ ਦੇ ਦਾਖਲੇ ਦੀ ਮਨਾਹੀ ਹੁੰਦੀ ਹੈ। ਇਥੋਂ ਤੱਕ ਕਿ ਲੜਕੀ ਦੇ ਪਰਿਵਾਰ ਦਾ ਵੀ ਕੋਈ ਮਰਦ ਮੈਂਬਰ ਲੜਕੀਆਂ ਦੇ ਹੋਸਟਲ ਵਿਚ ਦਾਖਲ ਨਹੀਂ ਹੋ ਸਕਦਾ। ਜੇਕਰ ਕਿਸੇ ਲੜਕੀ ਦਾ ਪਰਿਵਾਰਕ ਮੈਂਬਰ ਮਿਲਣ ਵੀ ਆਉਂਦਾ ਹੈ ਤਾਂ ਉਸ ਨੂੰ ਹੋਸਟਲ ਦੇ ਗੈਸਟ ਹਾਊਸ ਵਿਚ ਹੀ ਮਿਲਾ ਦਿੱਤਾ ਜਾਂਦਾ ਹੈ। ਪਰ ਡੇਰਾ ਸੱਚਾ ਸੌਦਾ ਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਡੇਰੇ ਵਿਚ ਸਥਿੱਤ ਲੜਕੀਆਂ ਦੇ ਕਾਲਜ ਦੇ ਹੋਸਟਲ ਵਿਚ ਜਦ ਮਰਜੀ ਚੋਰ ਰਸਤੇ ਰਾਹੀਂ ਪ੍ਰਗਟ ਹੋ ਜਾਂਦਾ ਸੀ। ਲੜਕੀਆਂ ਦੇ ਹੋਸਟਲ ਤੋਂ ਬਾਬੇ ਦੀ ਗੁਫਾ ਤੱਕ ਚੋਰ ਰਸਤਾ ਬਣਾਇਆ ਹੋਇਆ ਸੀ। ਇਹ ਰਸਤਾ ਬਣਾਉਣ ਦਾ ਮਤਲਬ ਕੀ ਹੋਵੇਗਾ, ਇਸ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ, ਕਿਉਂਕਿ ਹਰ ਮਨੁੱਖ ਇਹ ਸਾਫ ਸਮਝ ਜਾਵੇਗਾ ਕਿ ਚੋਰ ਰਸਤਾ ਕਿਉਂ ਰੱਖਿਆ ਗਿਆ।


ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸਰੱਖਿਆ ਬਲਾਂ ਵਲੋਂ ਡੇਰੇ ਵਿਚ ਸਥਿੱਤ ਲੜਕੀਆਂ ਦੇ ਹੋਸਟਲ ਦੇ ਕਮਰਿਆਂ ਦੀ ਤਲਾਸ਼ੀ ਲਈ ਗਈ ਤਾਂ ਕਮਰਿਆਂ ਦੀ ਪੂਰੀ ਤਰਾਂ ਜਾਂਚ ਕੀਤੀ ਗਈ। ਇਕ ਕਮਰੇ ਦੀ ਅਲਮਾਰੀ ਨੂੰ ਜੰਦਰਾ ਲਾਇਆ ਹੋਇਆ ਸੀ। ਜਦੋਂ ਸਰੱਖਿਆ ਮੁਲਾਜ਼ਮਾਂ ਨੇ ਜੰਦਰਾ ਖੋਲ੍ਹਣ ਲਈ ਕਿਹਾ ਤਾਂ ਡੇਰੇ ਦੇ ਪ੍ਰਬੰਧਕ ਆਨਾਕਾਨੀ ਕਰਨ ਲੱਗੇ। ਇਸ ਕਾਰਨ ਸੁਰੱਖਿਆ ਬਲਾਂ ਨੂੰ ਇਹ ਜੰਦਰਾ ਤੋੜਨਾ ਪਿਆ। ਜਦੋਂ ਜੰਦਰਾ ਤੋੜਿਆ ਗਿਆ ਤਾਂ ਇਸ ਅਲਮਾਰੀ ਦੇ ਅੰਦਰੋਂ ਰਸਤਾ ਬਾਹਰ ਨੂੰ ਜਾਂਦਾ ਸੀ। ਜਦੋਂ ਅੱਗੋਂ ਰਸਤੇ ਦੀ ਪੋਣਛਾਣ ਕੀਤੀ ਗਈ ਤਾਂ ਇਹ ਰਸਤਾ ਸਿੱਧਾ ਡੇਰਾ ਮੁਖੀ ਦੀ ਗੁਫਾ ਵਿਚ ਜਾ ਨਿਕਲਿਆ। ਇਹ ਚੇਰ ਰਸਤਾ ਦੇਖ ਕੇ ਸਰੱਖਿਆ ਮੁਲਾਜ਼ਮ ਵੀ ਹੈਰਾਨ ਰਹਿ ਗਏ। ਪਤਾ ਲੱਗਾ ਹੈ ਕਿ ਇਸ ਚੋਰ ਰਸਤੇ ਰਾਹੀਂ ਬਾਬਾ ਜਦੋਂ ਮਰਜੀ ਲੜਕੀਆਂ ਦੇ ਹੋਸਟਲ ਵਿਚ ਦਾਖਲ ਹੋ ਜਾਂਦਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਰਸਤੇ ਰਾਹੀਂ ਕੁੱਝ ਲੜਕੀਆਂ ਨੂੰ ਬਾਬੇ ਦੀ ਗੁਫਾ ਵਿਚ ਵੀ ਲੈ ਕੇ ਜਾਇਆ ਜਾਂਦਾ ਸੀ।

ਬਾਬੇ ਦੇ ਡੇਰੇ ਅੰਦਰ ਗੁਫਾ ਦਾ ਇਕ ਦਰਵਾਜਾ

Please Click here for Share This News

Leave a Reply

Your email address will not be published. Required fields are marked *