best platform for news and views

ਜਥੇਦਾਰ ਹਰਭਜਨ ਸਿੰਘ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਂਟ

Please Click here for Share This News

ਭਿੱਖੀਵਿੰਡ 9 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਜਥੇਦਾਰ ਹਰਭਜਨ ਸਿੰਘ ਮਾੜੀ ਉਦੋਕੇ
ਬੀਤੇਂ ਦਿਨੀ ਅਕਾਲ ਚਲਾਣਾ ਕਰਕੇ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ। ਉਹਨਾਂ ਦੀ ਆਂਤਮਿਕ
ਸਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਜੀ ਦਾ ਭੋਗ ਪਾਇਆ ਗਿਆ ਤੇ ਰਾਗੀ ਜਥਾ ਭਾਈ
ਮਹਿਤਾਬ ਸਿੰਘ ਜਲੰਧਰ ਵਾਲੇ ਆਦਿ ਸਾਥੀਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।
ਐਸਜੀਪੀਸੀ ਪ੍ਰਚਾਰਕ ਭਾਈ ਗੁਰਬਚਨ ਸਿੰਘ ਕਲਸੀਆਂ ਵੱਲੋਂ ਕਥਾ ਵਿਚਾਰਾਂ ਰਾਂਹੀ
ਗੁਰਬਾਣੀ ਦਾ ਇਤਿਹਾਸ ਸੁਣਾਇਆ ਤੇ ਆਖਿਆ ਕਿ ਜਥੇਦਾਰ ਹਰਭਜਨ ਸਿੰਘ ਉਦੋਕੇ ਦੇ ਪੂਰਨਿਆਂ
‘ਤੇ ਚੱਲ ਉਹਨਾਂ ਦਾ ਸਮੁੱਚਾ ਅੰਮ੍ਰਿਤਧਾਰੀ ਪਰਿਵਾਰ ਗੁਰੂ ਦੇ ਲੜ ਲੱਗ ਕੇ ਸਾਦਾ ਜੀਵਨ
ਬਸਰ ਕਰ ਰਿਹਾ ਹੈ।
ਜਥੇਦਾਰ ਹਰਭਜਨ ਸਿੰਘ ਉਦੋਕੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਾਬਕਾ ਮੰਤਰੀ
ਗੁਰਚੇਤ ਸਿੰਘ ਭੁੱਲਰ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਐਸਜੀਪੀਸੀ ਮੈਂਬਰ ਭਾਈ
ਮਨਜੀਤ ਸਿੰਘ, ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ, ਕਿਰਨਜੀਤ ਸਿੰਘ ਮਿੱਠਾ, ਤਰਲੋਕ
ਸਿੰਘ ਚੱਕਵਾਲੀਆ, ਚੇਅਰਮੈਂਨ ਬਚਿੱਤਰ ਸਿੰਘ ਚੂੰਗ, ਕਾਂਗਰਸੀ ਆਗੂ ਅਮਰੀਕ ਸਿੰਘ ਆਸਲ
ਆਦਿ ਨੇ ਜਥੇਦਾਰ ਹਰਭਜਨ ਸਿੰਘ ਉਦੋਕੇ ਵੱਲੋਂ ਕੀਤੇ ਗਏ ਉਸਾਰੂ ਕੰਮਾਂ ਦੀ ਸ਼ਲਾਘਾ
ਕੀਤੀ। ਇਸ ਮੌਕੇ ਬਾਬਾ ਮੋਜਦਾਸ ਕੰਬੋਕੇ, ਬਾਬਾ ਹਰਭਜਨ ਸਿੰਘ ਬਾਉਲੀ ਸਾਹਿਬ ਵਾਲੇ,
ਬਾਬਾ ਬਲਵਿੰਦਰ ਸਿੰਘ ਕੈਰੋਂ, ਬਾਬਾ ਕੁਲਵੰਤ ਸਿੰਘ ਪਹੂਵਿੰਡ, ਬਾਬਾ ਪ੍ਰਗਟ ਸਿੰਘ
ਠੱਠੀ ਖਾਹਰਾ, ਬਾਬਾ ਹੀਰਾ ਸਿੰਘ ਠੱਠੀ ਖਾਹਰਾ ਆਦਿ ਵੱਲੋਂ ਜਥੇਦਾਰ ਹਰਭਜਨ ਸਿੰਘ
ਉਦੋਕੇ ਦੇ ਸਪੁੱਤਰਾਂ ਜਥੇਦਾਰ ਗੁਰਚਰਨ ਸਿੰਘ, ਆੜ੍ਹਤੀ ਸੁਰਿੰਦਰ ਸਿੰਘ ਉਦੋਕੇ ਨੂੰ
ਗੁਰੂ ਘਰ ਦੀ ਬਖਸਿਸ ਸਿਰਪਾਉ ਭੇਂਟ ਕੀਤੇ ਗਏ।
ਇਸ ਮੌਕੇ ਬੁੱਢਾ ਸਿੰਘ ਮੱਲੀ, ਖਜਾਨ ਸਿੰਘ, ਹਰਚਰਨ ਸਿੰਘ, ਮੰਗਲ ਸਿੰਘ, ਗੁਰਲਾਲ
ਸਿੰਘ, ਗੁਰਵਿੰਦਰ ਸਿੰਘ, ਭਗਵੰਤ ਸਿੰਘ, ਚੇਅਰਮੈਂਨ ਭਗਵੰਤ ਸਿੰਘ ਕੰਬੋਕੇ, ਸੂਬਾ ਸਿੰਘ
ਸਤਿਕਾਰ ਕਮੇਟੀ, ਚੇਅਰਮੈਂਨ ਸੁਖਵੰਤ ਸਿੰਘ ਮੁਗਲਚੱਕ, ਭਾਈ ਗੱਜਾ ਸਿੰਘ, ਭਾਈ ਗੁਰਮੀਤ
ਸਿੰਘ, ਭਾਈ ਸ਼ਮਸੇਰ ਸਿੰਘ ਭੋਜੀਆ, ਅਵਤਾਰ ਸਿੰਘ ਝਬਾਲ, ਮਨੀ ਸਿੰਘ ਢੰਡ, ਕਾਬਲ ਸਿੰਘ,
ਗੁਰਪ੍ਰੀਤ ਸਿੰਘ ਸ਼ੇਰਾ, ਪ੍ਰਤਾਪ ਸਿੰਘ ਬਲ੍ਹੇਰ, ਦਰਸਨ ਸਿੰਘ, ਯੂਥ ਕਾਂਗਰਸੀ ਆਗੂ
ਗੁਰਪ੍ਰੀਤ ਸਿੰਘ ਆਸਲ, ਭਾਗ ਸਿੰਘ ਚੱਕਵਾਲੀਆ, ਨਿਰਵੈਲ ਸਿੰਘ ਉਦੋਕੇ, ਸਰਪੰਚ ਰਾਜਵੰਤ
ਸਿੰਘ ਪਹੂਵਿੰਡ, ਪਾਲ ਸਿੰਘ ਉਦੋਕੇ, ਸਰਬਜੀਤ ਸਿੰਘ ਡਲੀਰੀ, ਸਤਰਾਜ ਸਿੰਘ
ਮਰਗਿੰਦਪੁਰਾ, ਸਰਪੰਚ ਨਿਰਵੈਲ ਸਿੰਘ ਉਦੋਕੇ, ਸਰਬਜੀਤ ਸਿੰਘ ਪੂਹਲਾ, ਵਰਿੰਦਰ ਅਰੋੜਾ,
ਰਣਜੀਤ ਸਿੰਘ ਗਿੱਲ, ਸਰਪੰਚ ਜੈਮਲ ਸਿੰਘ ਕਲਸੀਆਂ, ਜਥੇਦਾਰ ਸ਼ੇਰ ਸਿੰਘ ਕੋਟਬੁੱਢਾ,
ਪ੍ਰਧਾਨ ਸਕੱਤਰ ਸਿੰਘ ਡਲੀਰੀ, ਬਲਵੀਰ ਸਿੰਘ ਡਲੀਰੀ, ਹਰਦੀਪ ਸਿੰਘ ਸੰਧੂ, ਸਰਬਜੀਤ
ਸਿੰਘ ਨਾਰਲਾ, ਇੰਸਪੈਕਟਰ ਗੁਰਨਾਮ ਸਿੰਘ, ਰਾਜਦੀਪ ਸਿੰਘ ਨਾਰਲਾ, ਸਰਪੰਚ ਹਰਜੀਤ ਸਿੰਘ
ਬਲ੍ਹੇਰ, ਮਾਸਟਰ ਬੇਅੰਤ ਸਿੰਘ ਕੰਬੋਕੇ, ਲਾਡੀ ਸਿੰਘਪੁਰਾ, ਬੱਬੂ ਭਿੱਖੀਵਿੰਡ,
ਜਸਵਿੰਦਰ ਸਿੰਘ, ਲਖਬੀਰ ਸਿੰਘ ਭੈਣੀ, ਕੁਲਦੀਪ ਸਿੰਘ, ਜੈਮਲ ਸਿੰਘ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਜਥੇਦਾਰ ਹਰਭਜਨ ਸਿੰਘ ਉਦੋਕੇ ਦੀ ਅੰਤਿਮ ਅਰਦਾਸ ਮੌਕੇ ਕੀਰਤਨ ਕਰਦਾ
ਭਾਈ ਮਹਿਤਾਬ ਸਿੰਘ ਜਲੰਧਰ ਦਾ ਰਾਗੀ ਜਥਾ ਤੇ ਹਾਜਰ ਸੰਗਤਾਂ। ਜਥੇਦਾਰ ਹਰਭਜਨ ਸਿੰਘ ਦੀ
ਫਾਈਲ ਫੋਟੋ।

Please Click here for Share This News

Leave a Reply

Your email address will not be published. Required fields are marked *