best platform for news and views

ਜਣੇਪੇ ਦੌਰਾਨ ਸਾਂਭ ਸੰਭਾਲ ਅਤੇ ਤਜਰਬਿਆਂ’ ਵਿਸ਼ੇ ’ਤੇ ਵਰਕਸ਼ਾਪ

Please Click here for Share This News
ਸੰਗਰੂਰ, (ਬਲਵਿੰਦਰ ਸਿੰਘ ਸਰਾਂ)
ਵਰਕਸ਼ਾਪ ਦੌਰਾਨ ਸਿਵਲ ਸਰਜਨ ਡਾ. ਮਨਜੀਤ ਸਿੰਘ ਜਾਣਕਾਰੀ ਦਿੰਦੇ ਹੋਏ।
ਸਿਹਤਮੰਦ ਸਮਾਜ ਦੀ ਸਿਰਜਣਾ ਲਈ ਲਾਜ਼ਮੀ ਹੈ ਕਿ ਜੱਚੇ-ਬੱਚੇ ਸਬੰਧੀ ਸਿਹਤ ਸੇਵਾਵਾਂ ਦਾ ਪੱਧਰ ਉਚਾ ਚੁੱਕਿਆ ਜਾਵੇ। ਇਹ ਪ੍ਰਗਟਾਵਾ ਸਿਵਲ ਸਰਜਨ ਸੰਗਰੂਰ ਡਾ. ਮਨਜੀਤ ਸਿੰਘ ਨੇ ਯੂ.ਐਸ.ਏਡ ਵੱਲੋਂ ਸਿਹਤ ਵਿਭਾਗ ਸੰਗਰੂਰ ਦੇ ਸਹਿਯੋਗ ਨਾਲ ਸ਼ਹਿਰ ਦੇ ਰੈਡ ਐਪਲ ਹੋਟਲ ਵਿੱਚ ‘ਜਣੇਪੇ ਦੌਰਾਨ ਸਾਂਭ ਸੰਭਾਲ ਅਤੇ ਤਜਰਬਿਆਂ’ ਵਿਸ਼ੇ ’ਤੇ ਕਰਵਾਈ ਗਈ ਵਰਕਸ਼ਾਪ ਦੌਰਾਨ ਕੀਤਾ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਜਿਹੜੀਆਂ ਸਿਹਤ ਸੇਵਾਵਾਂ ਜੱਚੇ-ਬੱਚੇ ਨੂੰ ਹਸਪਤਾਲ ਵੱਲੋਂ ਦਿੱਤੀਆਂ ਜਾਣੀਆਂ ਹਨ, ਉਸ ਦੀ ਤਰਤੀਬ ਬਣਾਉਣੀ ਬਹੁਤ ਜ਼ਰੂਰੀ ਹੈ ਤਾਂ ਜੋ ਲਾਭਪਾਤਰੀਆਂ ਨੂੰ ਸਿਹਤ ਸੇਵਾਵਾਂ ਦਾ ਪੂਰਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਮਾਂ ਦੇ ਦੁੱਧ ਦੀ ਮਹੱਤਤਾ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਸ ਮੌਕੇ ਯੂਐਸਏਡ ਤੋਂ ਡਾ. ਸਦਾਬ ਬੋਘਾਨੀ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੈਡੀਕਲ ਅਫ਼ਸਰਾਂ, ਗਾਇਨਾਕਾਲੋਜਿਸਟ ਅਤੇ ਸਟਾਫ਼ ਨਰਸਾਂ ਨੂੰ ਸਿਖਲਾਈ ਦੇਣ ਦਾ ਮੁੱਖ ਮੰਤਵ ਜਣੇਪੇ ਦੌਰਾਨ ਅਤੇ ਬਾਅਦ ਵਿੱਚ ਸਬੰਧਤ ਨੂੰ ਜਿਨ੍ਹਾਂ ਚੁਨੌਤੀਆਂ ਦਾ ਸਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਸਬੰਧੀ ਵਿਚਾਰ ਵਟਾਂਦਰਾ ਕਰਨਾ ਹੈ ਤਾਂ ਜੋ ਉਨ੍ਹਾਂ ਦਾ ਹੱਲ ਲੱਭ ਕੇ ਸਿਹਤ ਸੇਵਾਵਾਂ ਨੂੰ ਹੋਰ ਨਿਖਾਰਿਆ ਜਾ ਸਕੇ। ਇਸ ਮੌਕੇ ਸਹਾਇਕ ਸਿਵਲ ਸਰਜਨ ਸੰਗਰੂਰ ਡਾ. ਸੁਰਿੰਦਰ ਸਿੰਗਲਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਵਿੰਦਰ ਕਲੇਰ, ਡਾ. ਨਰਾਇਣ, ਡੀ.ਪੀ.ਐਮ. ਵਿਸ਼ਾਲੀ ਬਾਂਸਲ ਮੌਜੂਦ ਸਨ।
Please Click here for Share This News

Leave a Reply

Your email address will not be published. Required fields are marked *