28. ਫ਼ਰਵਰੀ 2021 ਨੂੰ ਜਗਤ ਪੰਜਾਬੀ ਸਭਾ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਸਨਮਾਨ ਸਮਾਰੋਹ ਕਰਾਇਆ ਜਾ ਰਿਹਾ ਹੈ । ਇਸ ਸਨਮਾਨ ਸਮਾਰੋਹ ਵਿੱਚ “ਦੁਨੀਆਂ ਦੇ 101 ਸਿਰਮੌਰ ਪੰਜਾਬੀ “ ਸੂਚੀ ਵਿੱਚੋਂ 20 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਏਗਾ । ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਕੈਨੇਡਾ ਤੋਂ ਸ : ਨੱਛਤਰ ਸਿੰਘ ਮਾਨ ਵਰਲਡ ਪੰਜਾਬੀ ਕਾਨਫ਼ਰੰਸ 2021 ਵਾਈਸ ਪ੍ਰਧਾਨ ਤੇ ਪ੍ਰਭਦਿਆਲ ਸਿੰਘ ਖੰਨਾ ਕਾਰਜਕਾਰਨੀ ਮੈਂਬਰ ਭਾਰਤ ਪਹੁੰਚ ਚੁੱਕੇ ਹਨ । ਸ : ਹਰਬੰਸ ਸਿੰਘ ਚੱਠਾ ਯੂ ਕੇ ( ਦੁਨੀਆਂ ਦੇ ਇਕ ਨੰਬਰ ਕੱਬਡੀ ਖਿਡਾਰੀ ) ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ । ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਲੋਕਾਂ ਵਿੱਚ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਬਹੁਤ ਉਤਸ਼ਾਹ ਹੈ । ਸਤਿੰਦਰ ਕੌਰ ਕਾਹਲੋਂ ਤੇ ਡਾਕਟਰ ਸਤਿੰਦਰਜੀਤ ਕੌਰ ਬੁੱਟਰ ਤੇ ਹਰਮੇਸ਼ ਕੌਰ ਜੋਧੇ ਸਮਾਗਮ ਦੇ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਹਨ । ਕਈ ਮਹਾਨ ਸ਼ਖ਼ਸੀਅਤਾਂ ਦੇ ਪਹੁੰਚਣ ਦੀ ਉਮੀਦ ਹੈ । ਹੋਰ ਜਾਣਕਾਰੀ ਲਈ ਸੁਰਜੀਤ ਸਿੰਘ ਸੀਚੇਵਾਲ ਨਾਲ :- 9463060363 ਤੇ ਸੰਪਰਕ ਕੀਤਾ ਜਾ ਸਕਦਾ ਹੈ । ਧੰਨਵਾਦ ਸਹਿਤ ।
ਸ: ਅਜੈਬ ਸਿੰਘ ਚੱਠਾ
ਚੇਅਰਮੈਨ ।