best platform for news and views

ਜਖਾੜ ਨੂੰ ਪੀ.ਜੀ.ਆਈ. ‘ਤੇ ਉਂਗਲ ੳੁਠਾ ਰਾਹੁਲ ਦਾ ਝੂਠ ਲੁਕਾਉਣਾ ਪੈ ਸਕਦਾ ਹੈ ਮਹਿੰਗਾ : ਅਕਾਲੀ ਦਲ

Please Click here for Share This News

ਚੰਡੀਗੜ੍ਹ, 11 ਸਤੰਬਰ– ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੀ ਪਾਰਟੀ ਦੇ ਉਪਪ੍ਰਧਾਨ ਰਾਹੁਲ ਗਾਂਧੀ ਦੇ ਇੱਕ ਚਿੱਟੇ ਝੂਠ ਪੰਜਾਬ ਵਿਚ 70 ਫੀਸਦ ਨੌਜਵਾਨ ਨਸ਼ੇੜੀ ਹਨ– ਨੂੰ ਸਹੀ ਠਹਿਰਾਉਣ ਲਈ ਪੀ.ਜੀ.ਆਈ. ਚੰਡੀਗੜ੍ਹ ਵਰਗੀ ਮਿਆਰੀ ਸੰਸਥਾ ਵੱਲ ਉਂਗਲ ਉਠਾ ਰਿਹਾ ਹੈ
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਤਰਜਮਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜਾਖੜ ਨੂੰ ਪੀਜੀਆਈ ਉੱਤੇ ਚਿੱਕੜ ਉਛਾਲਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ ਅਜਿਹਾ ਕਰਕੇ ਉਸ ਨੇ ਖੁਦ ਨੂੰ ਉਹਨਾਂ ਪੰਜਾਬਵਿਰੋਧੀ ਤਾਕਤਾਂ ਦੇ ਪਾਲੇ ਵਿਚ ਖੜ੍ਹਾ ਕਰ ਲਿਆ ਹੈਜਿਹੜੀਆਂ ਲਗਾਤਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਵਿਚ ਲੱਗੀਆਂ ਹਨ
ਜਾਖੜ ਨੂੰ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਣ ਵਰਗੀਆਂ ਸਿਆਸੀ ਮਜ਼ਬੂਰੀਆਂ ਤਹਿਤ ਰਾਹੁਲ ਦੇ ਪੈਰਾਂ ਵਿਚ ਡਿੱਗਣ ਤੋਂ ਵਰਜਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਅੱਗੇ ਵੀ ਜੁਆਬਦੇਹ ਹੈ ਉਹਨਾਂ ਕਿਹਾ ਕਿ ਤੁਸੀਂ ਉਹਨਾਂ ਨੌਜਵਾਨਾਂ ਨੂੰ ਬਰਬਾਦ ਕਰਕੇ ਆਪਣਾ ਕਰੀਅਰ ਨਹੀਂ ਬਣਾ ਸਕਦੇਜਿਹੜੇ ਨਸ਼ੇੜੀ ਹੋਣ ਦਾ ਝੂਠਾ ਕਲੰਕ ਝੱਲ ਰਹੇ ਹਨ ਇਸ ਕਲੰਕ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਹਾਸਿਲ ਕਰਨ ਵਿਚ ਮੁਸ਼ਕਿਲ ਆ ਰਹੀ ਹੈ ਤੁਸੀਂ ਸਪੱਸ਼ਟ ਰੂਪ ਵਿਚ ਨੌਜਵਾਨਾਂ ਨੂੰ ਦੱਸੋ ਕਿ ਕੀ ਤੁਸੀਂ ਮੰਨਦੇ ਹੋ ਕਿ 70 ਫੀਸਦ ਨੌਜਵਾਨ ਨਸ਼ੇੜੀ ਹਨਜੇਕਰ ਅਜਿਹਾ ਨਹੀਂ ਹੈ ਤਾਂ ਤੁਹਾਨੂੰ ਇਸ ਮੁੱਦੇ ਨੂੰ ਉਲਝਾਉਣ ਦੀ ਬੇਈਮਾਨੀ ਛੱਡ ਕੇ ਤੁਰੰਤ ਸਮੁੱਚੀ ਕਾਂਗਰਸ ਵੱਲੋਂ ਪੰਜਾਬ ਦੇ ਨੌਜਵਾਨਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ
ਅਕਾਲੀ ਆਗੂ ਨੇ ਜਾਖੜ ਨੂੰ ਇਹ ਵੀ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਹ ਜਾਣ ਬੁੱਝ ਕੇ ਕਿਉਂ ਫੌਜ ਸਮੇਤ ਉੱਚ ਕੋਟੀ ਦੀਆਂ ਸੰਸਥਾਵਾਂ ਦਾ ਅਪਮਾਨ ਕਰ ਰਿਹਾ ਹੈ?ਉਹਨਾਂ ਕਿਹਾ ਕਿ ਪੀਜੀਆਈ ਦੇ ਪੰਜਾਬ ਵਿਚ ਨਸ਼ੇੜੀਆਂ ਦੀ ਗਿਣਤੀ 0.9 ਫੀਸਦ ਦੱਸਣ ਵਾਲੇ ਸਰਵੇ ਤੋਂ ਪਹਿਲਾਂ  2016 ਵਿਚ ਦਿੱਲੀ ਦੇ ਏਮਜ਼ ਨੇ ਅਜਿਹਾ ਸਰਵੇ ਕਰਵਾਇਆ ਸੀਜਿਸ ਵਿਚ ਨਸ਼ੇੜੀਆਂ ਦੀ ਗਿਣਤੀ 0.84 ਫੀਸਦ ਦੱਸੀ ਗਈ ਸੀ  ਉਸ ਤੋਂ ਪਹਿਲਾਂ ਬਾਬਾ ਫਰੀਦ ਹੈਲਥ ਸਾਇੰਸਜ਼ ਯੂਨੀਵਰਸਿਟੀ ਨੇ ਪਾਇਆ ਸੀ ਕਿ ਪੁਲਿਸ ਭਰਤੀ ਲਈ ਅਪਲਾਈ ਕਰਨ ਵਾਲੇ 3.76 ਲੱਖ ਨੌਜਵਾਨਾਂ ਵਿਚੋਂ ਸਿਰਫ 1.27 ਫੀਸਦ ਨਸ਼ਾ ਕਰਦੇ ਸਨ ਇੰਨਾ ਹੀ ਨਹੀਭਾਰਤੀ ਫੋਜ ਦੇ ਡਿਪਟੀ ਡਾਇਰੈਕਟਰਭਰਤੀ ਦਾ ਇਸ ਬਾਰੇ ਬਿਆਨ ਆਇਆ ਹੈ ਕਿ ਫੌਜ ਵਿਚ ਭਰਤੀ ਵਾਸਤੇ ਅਪਲਾਈ ਕਰਨ ਵਾਲੇ ਹਜ਼ਾਰਾਂ ਨੌਜਵਾਨਾਂ ਵਿਚ ਮਾਮੂਲੀ ਕਿਸਮ ਦੀ ਨਸ਼ਖੋਰੀ ਪਾਈ ਗਈ ਹੈ ਇਹਨਾਂ ਸਾਰੇ ਸਰਵੇਖਣਾਂ ਉੱਤੇ ਜਾਖੜ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਕੀ ਪੰਜਾਬ ਵਿਚ ਨਸ਼ਿਆਂ ਉੱਤੇ ਏਮਜ਼,ਬਾਬਾ ਫਰੀਦ ਅਤੇ ਫੌਜੀ ਭਰਤੀ ਵਾਲੇ ਸਾਰੇ ਹੀ ਸਰਵੇ ਝੂਠੇ ਹਨ?
ਕਾਗਰਸ ਪ੍ਰਧਾਨ ਨੂੰ ਪੰਜਾਬ ਅੰਦਰ ਨਸ਼ਾਖੋਰੀ ਦੀਆਂ ਘਟਨਾਵਾਂ ਦਾ ਖੁਦ ਅਧਿਐਨ ਕਰਨ ਦਾ ਮਸ਼ਵਰਾ ਦਿੰਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਜਾਖੜ ਨੂੰ ਆਪਣੇ ਪਿੰਡ ਦਾ ਸਰਵੇ ਕਰਨਾ ਚਾਹੀਦਾ ਹੈ ਕਿ ਕੀ ਉੱਥੇ ਦੇ 70 ਫੀਸਦੀ ਵਾਸੀ ਨਸ਼ੇੜੀ ਹਨਉਹਨਾਂ ਕਿਹਾ ਕਿ ਨਸ਼ਿਆਂ ਬਾਰੇ ਸੱਚ ਜਾਣਨ ਲਈ ਅਜਿਹਾ ਹੀ ਸਰਵੇ ਜਾਖੜ ਅਬੋਹਰ ਵਿਚ ਕਰ ਸਕਦਾ ਹੈ
ਇਸੇ ਦੌਰਾਨ ਪੀਜੀਆਈ ਦੇ ਸਰਵੇ ਬਾਰੇ ਆਪ ਕਨਵੀਨਰ ਭਗਵੰਤ ਮਾਨ ਦੀ ਪ੍ਰਤੀਕਿਰਿਆ ਉੱਤੇ ਟਿੱਪਣੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਮਾਨ ਬਾਰੇ ਜਿੰਨਾ ਘੱਟ ਕਿਹਾ ਜਾਵੇ ਉੰਨਾ ਹੀ ਚੰਗਾ ਹੈ ਛੱਜ ਤਾਂ ਬੋਲੇ ਛਾਣਨੀ ਕੀ ਬੋਲੇ‘ ਕਹਾਵਤ ਬੋਲਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਸੰਸਦ ਵਿਚ ਆਪਣੀ ਹੀ ਪਾਰਟੀ ਦੇ ਮੈੰਬਰ ਵੱਲੋਂ ਸ਼ਰਾਬੀ ਹੋਣ ਦਾ ਇਲਜ਼ਾਮ ਲੱਗਣ ਮਗਰੋਂ ਮਾਨ ਇਸ ਮੁੱਦੇ ਉੱਤੇ ਬੋਲਣ ਦੀ ਭਰੋਸੇਯੋਗਤਾ ਗੁਆ ਚੁੱਕਿਆ ਹੈ ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਵੀ ਸ਼ਰਾਬੀ ਹਾਲਤ ਵਿਚ ਫੜਿਆ ਜਾ ਚੁੱਕਿਆ ਹੈ ਉਹ ਨਸ਼ਿਆਂ ਤੋਂ ਇੰਨਾ ਪੀੜਤ ਹੈ ਕਿ  ਉਸ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਕੀ ਬਿਆਨ ਦੇ ਰਿਹਾ ਹੈ

Please Click here for Share This News

Leave a Reply

Your email address will not be published. Required fields are marked *