best platform for news and views

ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਕਲਾਕਾਰ ਦਾ ਗੀਤ ਰਿਲੀਜ਼

Please Click here for Share This News

ਚੰਡੀਗੜ੍ਹ : ਛੋਟੀ ਉਮਰ ਵਿੱਚ ਹੀ ਸਥਾਪਤ ਅਤੇ ਮੰਝੇ ਹੋਏ ਕਲਾਕਾਰ ਵਾਂਗ ਆਤਮ ਵਿਸ਼ਵਾਸ ਨਾਲ ਗਾਉਣ ਵਾਲੇ ਬਾਲ ਕਲਾਕਾਰ ਸੈਬੀ ਵਾਲੀਆ ਦੇ ਸਿੰਗਲ ਟਰੈਕ ਵੀਡੀਓ ਗੀਤ ‘ਵਿਰਸਾ ਪੰਜਾਬ ਦਾ’ ਪੋਸਟਰ ਪੰਜਾਬ ਕਲਾ ਪ੍ਰੀਸ਼ਦ ਦੀ  ਚੇਅਰਪਰਸਨ ਸਤਿੰਦਰ ਸੱਤੀ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਸਤਿੰਦਰ ਸੱਤੀ ਨੇ ਕਿਹਾ ਕਿ ਸੈਬੀ ਵਾਲੀਆ ਦੀ ਗਾਇਨ ਕਲਾ ਨੂੰ ਵੇਖ ਕੇ ਹੈਰਾਨਗੀ ਹੁੰਦੀ ਹੈ ਕਿ ਸੈਬੀ ਨੂੰ ਐਨੀ ਛੋਟੀ ਉਮਰ ਵਿਚ ਸੁਰਾਂ ਦਾ ਭਰਪੂਰ ਗਿਆਨ ਹੈ। ਇਸ ਮੌਕੇ  ਤੇ ਸੈਬੀ ਵਾਲੀਆ ਨੇ ਦੱਸਿਆ ਕਿ ਇਸ ਗੀਤ ਦੀ ਕਲਾਤਮਿਕ ਵੀਡੀਓ ਮਨਤਦੀਪ ਪਰਾਸ਼ਰ, ਸੰਗੀਤ ਐੱਚ.ਐੱਸ. ਮਿਊਜ਼ਕ ਤੇ ਖ਼ੂਬਸੂਰਤ ਸਾਹਿਤਕ ਬੋਲ ਰਿਸ਼ਮ ਰਾਗ ਸਾਰੇ ਬਾਲ ਕਲਾਕਾਰਾਂ ਨੇ ਤਿਆਰ ਕੀਤੇ ਹਨ। ਸੈਬੀ ਵਾਲੀਆ ਦਾ ਇਹ ਗੀਤ ਬੀਤੇ ਦਿਨੀ ਯੂ ਟਿਊਬ ਅਤੇ ਨੈੱਟ ‘ਤੇ ਨਸ਼ਰ ਕੀਤਾ ਜਾ ਚੁੱਕਾ ਹੈ।

Please Click here for Share This News

Leave a Reply

Your email address will not be published. Required fields are marked *