ਚੰਡੀਗੜ• : ਅੱਜ ਇਥੇ ਸ੍ਰੀ ਇਕਬਾਲ ਸਿੰਘ ਚੰਨੀ ਨੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਉਪ ਚੇਅਰਮੈਨ ਵਜੋ’ ਚਾਰਜ ਸੰਭਾਲਿਆ। ਇਹ ਚਾਰਜ ਉਨਾਂ ਨੇ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਸ੍ਰੀ ਵਿਨੋਦ ਸ਼ਰਮਾ ਅਤੇ ਚੇਅਰਮੈਨ ਮਾਰਕਫੈਡ ਸ੍ਰੀ ਜਗਜੀਵਨ ਸਿੰਘ ਖੀਰਨੀਆਂ ਦੀ ਮੌਜੂਦਗੀ ਵਿੱਚ ਸੰਭਾਲਿਆ। ਆਹੁਦਾ ਸੰਭਾਲਣ ਉਪਰੰਤ ਸ੍ਰੀ ਚੰਨੀ ਨੇ ਕਿਹਾ ਕਿ ਉਹ ਰਾਜ ਵਿੱਚ ਪੰਜਾਬ ਸਰਕਾਰ ਵਲੋ’ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਿੱਚ ਬਣਾਏ ਪ੍ਰੋਗਰਾਮ ਅਤੇ ਨੀਤੀਆਂ ਨੂੰ ਨੇਪਰੇ ਚਾੜਣਗੇ। ਸ੍ਰੀ ਚੰਨੀ ਨੇ ਉਨਾਂ ਨੂੰ ਇਹ ਨਵੀ’ ਜਿੰਮੇਵਾਰੀ ਸੌ’ਪੇ ਜਾਣ ਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋ ਧੰਨਵਾਦ ਕੀਤਾ। ਉਨਾਂ ਕਿਹਾ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
ਇਸ ਮੌਕੇ ਸ੍ਰੀ ਡੀ.ਕੇ.ਤਿਵਾੜੀ, ਸੀ.ਈ.ਓ ਅਤੇ ਸ੍ਰੀ ਚੰਨੀ ਦੇ ਹੋਰ ਰਿਸ਼ਤੇਦਾਰ ਅਤੇ ਸੱਜਣ ਮਿੱਤਰ ਮੌਜੂਦ ਸਨ।