best platform for news and views

ਚੰਡੀਗੜ੍ਹ ‘ਚ ਐਚ.ਆਈ.ਵੀ. ਪਾਜੇਟਿਵ ਆਏ 239 ਬੱਚਿਆਂ ਦਾ ਰਹੱਸ

Please Click here for Share This News

ਚੰਡੀਗੜ੍ਹ (ਅਰਚਨਾ)-ਦਸ ਸਾਲਾਂ ‘ਚ ਐੱਚ. ਆਈ. ਵੀ. ਪੀੜਤ 239 ਬੱਚੇ ਰਹੱਸ ਬਣ ਚੁੱਕੇ ਹਨ। ਐੱਚ. ਆਈ. ਵੀ. ਨਾਲ ਜਨਮ ਲੈਣ ਵਾਲੇ ਇਹ ਬੱਚੇ ਜਿਊਂਦੇ ਹਨ ਜਾਂ ਮਰ ਚੁੱਕੇ ਹਨ, ਇਨ੍ਹਾਂ ਬਾਰੇ ਠੀਕ ਤਰ੍ਹਾਂ ਕੁਝ ਨਹੀਂ ਕਿਹਾ ਜਾ ਸਕਦਾ। ਐੱਚ. ਆਈ. ਵੀ. ਪਾਜ਼ੇਟਿਵ ਹੋਣ ਕਾਰਨ ਬੱਚਿਆਂ ਨੂੰ ਚੰਡੀਗੜ੍ਹ ਸਟੇਟ ਏਡਜ਼ ਕੰਟਰੋਲ ਸੁਸਾਇਟੀ ਨੇ ਰਜਿਸਟਰਡ ਕੀਤਾ ਸੀ ਪਰ ਅੱਜ ਇਹ ਬੱਚੇ ਸੁਸਾਇਟੀ ਦੇ ਰਿਕਾਰਡ ਤੇ ਅੰਕੜਿਆਂ ਤੋਂ ਵੱਖ ਹੋ ਚੁੱਕੇ ਹਨ। ਐੱਚ. ਆਈ. ਵੀ. ਇਲਾਜ ਸ਼ੁਰੂਆਤ ‘ਚ ਤਾਂ ਇਨ੍ਹਾਂ ਬੱਚਿਆਂ ਨੇ ਲਿਆ ਪਰ ਇਹ ਬੱਚੇ ਦੋਬਾਰਾ ਇਲਾਜ ਲਈ ਨਹੀਂ ਆਏ। ਇਹ ਉਹ ਬੱਚੇ ਹਨ, ਜਿਨ੍ਹਾਂ ਨੇ ਚੰਡੀਗੜ੍ਹ ‘ਚ ਜਨਮ ਲਿਆ ਜਾਂ ਇਲਾਜ ਲਈ ਪੀ. ਜੀ. ਆਈ. ਪਹੁੰਚੇ ਹਨ। ਬੱਚਿਆਂ ‘ਚ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੇ ਬੱਚੇ ਵੀ ਸ਼ਾਮਲ ਹਨ।
ਚੰਡੀਗੜ੍ਹ ਦੇ ਐਂਟੀ ਰੇਟ੍ਰੋਵਾਇਰਲ ਇਲਾਜ (ਏ. ਆਰ. ਟੀ.) ਸੈਂਟਰਜ਼ ‘ਚ 10 ਸਾਲਾਂ ਦੌਰਾਨ 745 ਬੱਚਿਆਂ ਨੂੰ ਐੱਚ. ਆਈ. ਵੀ. ਰਜਿਸਟਰਡ ਕੀਤਾ ਗਿਆ ਸੀ। ਅੰਕੜਿਆਂ ਦਾ ਕਹਿਣਾ ਹੈ ਕਿ ਉਨ੍ਹਾਂ ‘ਚੋਂ 61 ਬੱਚਿਆਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਇਨ੍ਹਾਂ ਬੱਚਿਆਂ ‘ਚੋਂ 5 ਬੱਚੇ ਅਜਿਹੇ ਵੀ ਸਨ, ਜਿਨ੍ਹਾਂ ਦਾ ਸੰਬੰਧ ਚੰਡੀਗੜ੍ਹ ਨਾਲ ਸੀ। ਮੌਜੂਦਾ ਸਮੇਂ ‘ਚ ਚੰਡੀਗੜ੍ਹ ਦੇ ਏ. ਆਰ. ਟੀ. ਸੈਂਟਰਜ਼ ‘ਤੇ ਸਿਰਫ਼ 445 ਬੱਚੇ ਐਂਟੀ ਰੇਟ੍ਰੋਵਾਇਰਲ ਟ੍ਰੀਟਮੈਂਟ ਲੈ ਰਹੇ ਹਨ, ਇਹ ਸਪੱਸ਼ਟ ਨਹੀਂ ਹੈ।
ਸੁਸਾਇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 239 ਬੱਚਿਆਂ ਬਾਰੇ ਉਹ ਠੀਕ ਤਰ੍ਹਾਂ ਕੁਝ ਵੀ ਨਹੀਂ ਕਹਿ ਸਕਦੇ ਹਨ। ਉਨ੍ਹਾਂ ਅਨੁਸਾਰ ਤਾਂ ਬੱਚਿਆਂ ਦਾ ਇਲਾਜ ਆਸਾਨ ਨਹੀਂ ਹੁੰਦਾ ਕਿਉਂਕਿ ਬੱਚਿਆਂ ਨੂੰ ਉਹ ਸਾਰੀਆਂ ਦਵਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ, ਜੋ ਵੱਡਿਆਂ ਦੇ ਐੱਚ. ਆਈ. ਵੀ. ਪੀੜਤ ਹੋਣ ‘ਤੇ ਇਨਫੈਕਸ਼ਨ ਕੰਟਰੋਲ ਲਈ ਦਿੱਤੀਆਂ ਜਾਂਦੀਆਂ ਹਨ।
ਸਿਹਤ ਮਾਹਿਰਾਂ ਅਨੁਸਾਰ ਤਾਂ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਇਲਾਜ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ ਕਿਉਂਕਿ ਬੱਚਿਆਂ ਨੂੰ ਵੱਡਿਆਂ ਦੀ ਤੁਲਨਾ ‘ਚ ਇਲਾਜ ਲਈ ਸਾਰੀਆਂ ਦਵਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ। 18 ਮਹੀਨੇ ਦੀ ਉਮਰ ਤੋਂ ਪਹਿਲਾਂ ਬੱਚਿਆਂ ‘ਚ ਐੱਚ. ਆਈ. ਵੀ. ਜਾਂਚ ਵੀ ਪੁਖਤਾ ਨਹੀਂ ਹੋ ਸਕਦੀ ਕਿਉਂਕਿ 18 ਮਹੀਨਿਆਂ ਤੋਂ ਪਹਿਲਾਂ ਤਕ ਬੱਚਾ ਮਾਂ ਦੇ ਦੁੱਧ ਤੇ ਮਾਂ ਦੇ ਸਰੀਰ ਤੋਂ ਮਿਲਣ ਵਾਲੀ ਐਂਟੀਬਾਡੀਜ਼ ‘ਤੇ ਨਿਰਭਰ ਹੁੰਦਾ ਹੈ। ਮਾਂ ਦਾ ਦੁੱਧ ਛੱਡਣ ਤੋਂ ਬਾਅਦ ਜਦੋਂ ਬੱਚੇ ਦੇ ਸਰੀਰ ‘ਚ ਖੁਦ ਦੀ ਐਂਟੀਬਾਡੀਜ਼ ਬਣਨ ਲੱਗਦੀ ਹੈ, ਉਸ ਤੋਂ ਬਾਅਦ ਜਾ ਕੇ ਬੱਚੇ ਦਾ ਐੱਚ. ਆਈ. ਵੀ. ਟੈਸਟ ਪ੍ਰਮਾਣਿਤ ਹੁੰਦਾ ਹੈ। ਜਾਂਚ ਪਾਜ਼ੀਟਿਵ ਆਉਣ ‘ਤੇ ਬੱਚੇ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਪਰ ਉਦੋਂ ਬੱਚੇ ਨੂੰ ਫਸਟ ਜਾਂ ਸੈਕਿੰਡ ਲਾਈਨ ਇਲਾਜ ‘ਚ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਦਵਾਈਆਂ ਨਹੀਂ ਪਿਲਾਈਆਂ ਜਾ ਸਕਦੀਆਂ ਕਿਉਂਕਿ ਉਦੋਂ ਤਕ ਬੱਚੇ ਦਾ ਲਿਵਰ ਪੂਰੀ ਤਰ੍ਹਾਂ ਨਾਲ ਵਿਕਸਤ ਨਹੀਂ ਹੋਇਆ ਹੁੰਦਾ ਹੈ।
ਇਲਾਜ ਦੀ ਦੁਨੀਆ ਨਾਲ ਜੁੜੀਆਂ ਇਨ੍ਹਾਂ ਚੁਣੌਤੀਆਂ ਦੇ ਚੱਲਦੇ ਬਹੁਤੇ ਬੱਚੇ 3 ਸਾਲ ਤੋਂ ਘੱਟ ਉਮਰ ‘ਚ ਹੀ ਦਮ ਤੋੜ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਸਰੀਰ ‘ਚ ਸੀ. ਡੀ. 4 ਕਾਊਂਟ ਮਤਲਬ ਟੀ-ਸੈੱਲਸ ਦੀ ਗਿਣਤੀ ਘਟ ਜਾਂਦੀ ਹੈ, ਜੋ ਸਰੀਰ ਦੀ ਰੋਗ ਪ੍ਰਤੀਰੋਧ ਸਮਰੱਥਾ ਨੂੰ ਵਧਾ ਕੇ ਬੈਕਟੀਰੀਅਲ ਤੇ ਵਾਇਰਲ ਇਨਫੈਕਸ਼ਨ ਨਾਲ ਸਰੀਰ ਦੀ ਰੱਖਿਆ ਕਰਦੇ ਹਨ।
ਪੀ. ਜੀ. ਆਈ. ਡਾ. ਅੰਜੂ ਗੁਪਤਾ ਨੇ ਕਿਹਾ ਕਿ ਐੱਚ. ਆਈ. ਵੀ. ਦਾ ਪੱਕਾ ਇਲਾਜ ਨਹੀਂ ਹੈ। ਇਲਾਜ ਦੌਰਾਨ ਇਨਫੈਕਸ਼ਨ ਨੂੰ ਦਬਾਇਆ ਜਾ ਸਕਦਾ ਹੈ ਪਰ ਬੀਮਾਰੀ ਦਾ ਇਲਾਜ ਨਹੀਂ ਹੈ। ਦਵਾਈਆਂ ਕਾਫੀ ਹੱਦ ਤਕ ਮਰੀਜ਼ ਨੂੰ ਕੁਆਲਿਟੀ ਲਾਈਫ ਦੇਣ ਦਾ ਕੰਮ ਕਰਦੀਆਂ ਹਨ। ਕੁਝ ਬੱਚਿਆਂ ‘ਤੇ ਦਵਾਈ ਦਾ ਚੰਗਾ ਅਸਰ ਵੀ ਹੁੰਦਾ ਹੈ ਪਰ ਕੁਝ ‘ਚ ਟੀ-ਸੈੱਲਸ ਦੀ ਘੱਟ ਮਾਤਰਾ ਸਰੀਰ ‘ਚ ਵਾਇਰਲ ਲੋਡ ਨੂੰ ਵਧਾ ਦਿੰਦੀ ਹੈ।
ਪੀ. ਜੀ. ਆਈ. ਦੇ ਐਂਟੀ ਰੇਟ੍ਰੋਵਾਇਰਲ ਟ੍ਰੀਟਮੈਂਟ (ਏ. ਆਰ. ਟੀ.) ਸੈਂਟਰ ਦੀ ਇੰਚਾਰਜ ਡਾ. ਜਸਲੀਨ ਦਾ ਕਹਿਣਾ ਹੈ ਕਿ ਪਹਿਲਾਂ ਮਰੀਜ਼ ‘ਚ ਸੀ. ਡੀ.4 ਕਾਊਂਟ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਐੱਚ. ਆਈ. ਵੀ. ਦਾ ਇਲਾਜ ਦਿੱਤਾ ਜਾਂਦਾ ਸੀ ਪਰ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀਆਂ ਨਵੀਆਂ ਗਾਈਡਲਾਈਨਜ਼ ਕਹਿੰਦੀਆਂ ਹਨ ਕਿ ਐੱਚ. ਆਈ. ਵੀ. ਪਾਜ਼ੇਟਿਵ ਆਉਣ ਵਾਲੇ ਮਰੀਜ਼ ਨੂੰ ਸੀ. ਡੀ.4 ਕਾਊਂਟ ਦੇਖੇ ਬਗੈਰ ਹੀ ਟ੍ਰੀਟਮੈਂਟ ਦੇਣਾ ਸ਼ੁਰੂ ਕਰ ਦਿੱਤਾ ਜਾਵੇ।
ਡਾ. ਜਸਲੀਨ ਨੇ ਦੱਸਿਆ ਕਿ ਐੱਚ. ਆਈ. ਵੀ. ਪਾਜ਼ੀਟਿਵ ਮਰੀਜ਼ਾਂ ਦੇ ਬੱਚਿਆਂ ਨੂੰ ਜਨਮ ਦੇ ਨਾਲ ਹੀ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਚਾਹੇ ਉਨ੍ਹਾਂ ਦੀ ਜਾਂਚ 18 ਮਹੀਨਿਆਂ ਦੀ ਉਮਰ ‘ਚ ਕੀਤੀ ਜਾਂਦੀ ਹੈ। 18 ਮਹੀਨਿਆਂ ਤੋਂ ਪਹਿਲਾਂ ਕੀਤੇ ਗਏ ਐੱਚ. ਆਈ. ਵੀ. ਟੈਸਟ ਰਿਪੋਰਟ ਨੂੰ ਸਟੀਕ ਨਹੀਂ ਮੰਨਿਆ ਜਾਂਦਾ। ਜੇ 18 ਮਹੀਨਿਆਂ ‘ਤੇ ਟੈਸਟ ਨੈਗੇਟਿਵ ਆਵੇ ਤਾਂ ਦਵਾਈ ਬੰਦ ਕਰ ਦਿੱਤੀ ਜਾਂਦੀ ਹੈ ਪਰ ਪਾਜ਼ੀਟਿਵ ਆਉਣ ‘ਤੇ ਦਵਾਈ ਚੱਲਦੀ ਰਹਿੰਦੀ ਹੈ। ਅਜਿਹਾ ਨਹੀਂ ਹੈ ਕਿ ਬੱਚਿਆਂ ਦਾ ਇਲਾਜ ਨਹੀਂ ਹੁੰਦਾ, ਅਜਿਹੇ ਬਹੁਤ ਮਰੀਜ਼ ਹਨ ਜਿਨ੍ਹਾਂ ਨੂੰ ਜਨਮਜਾਤ ਐੱਚ. ਆਈ. ਵੀ. ਸੀ ਤੇ ਅੱਜ ਉਹ 15 ਸਾਲ ਦੇ ਹੋ ਚੁੱਕੇ ਹਨ।

ਬੱਚਿਆਂ ਤੇ ਵੱਡਿਆਂ ਦੇ ਐੱਚ. ਆਈ. ਵੀ. ਇਲਾਜ ‘ਚ ਸਿਰਫ ਇੰਨਾ ਹੀ ਫਰਕ ਹੁੰਦਾ ਹੈ ਕਿ ਬੱਚਿਆਂ ਨੂੰ ਸਾਰੀਆਂ ਦਵਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ, ਕਿਉਂਕਿ ਬੱਚਿਆਂ ਦਾ ਲਿਵਰ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਇਆ ਹੁੰਦਾ। ਕੁਝ ਦਵਾਈਆਂ ਟੌਕਸਿਕ ਹੁੰਦੀਆਂ ਹਨ ਤੇ ਉਹ ਬੱਚਿਆਂ ਨੂੰ ਨਹੀਂ ਦਿੱਤੀਆ ਜਾ ਸਕਦੀਆਂ। ਐੱਚ. ਆਈ. ਵੀ. ਪੀੜਤ ਮਰੀਜ਼ਾਂ ਦੇ ਨਵਜਾਤ ਬੱਚਿਆਂ ਨੂੰ ਜਨਮ ਦੇ ਨਾਲ ਹੀ ਸਿਹਤ ਆਰਗੇਨਾਈਜ਼ੇਸ਼ਨ ਦੀਆਂ ਗਾਈਡਲਾਈਨਜ਼ ਅਨੁਸਾਰ ਐੱਚ. ਆਈ. ਵੀ. ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। 239 ਬੱਚਿਆਂ ਬਾਰੇ ਠੀਕ ਤਰ੍ਹਾਂ ਨਾਲ ਨਹੀਂ ਦੱਸ ਸਕਦੇ। ਅਜਿਹਾ ਵੀ ਹੋ ਸਕਦਾ ਹੈ ਕਿ ਉਨ੍ਹਾਂ ਦੀ ਮੌਤ ਹੋ ਗਈ ਹੋਵੇ ਜਾਂ ਫਿਰ ਉਨ੍ਹਾਂ ਨੇ ਨਵੇਂ ਏ. ਆਰ. ਟੀ. ਸੈਂਟਰਜ਼ ‘ਤੇ ਇਲਾਜ ਲੈਣਾ ਸ਼ੁਰੂ ਕਰ ਦਿੱਤਾ ਹੋਵੇ। ਦੇਖੋ ਪਹਿਲਾਂ ਤਾਂ ਮਰੀਜ਼ ਨੂੰ ਇਲਾਜ ਦੇਣ ਤੋਂ ਪਹਿਲਾਂ ਸੀ. ਡੀ. 4 ਕਾਉੂਂਟ ਦੇਖਿਆ ਜਾਂਦਾ ਸੀ ਪਰ ਹੁਣ ਨਵੀਆਂ ਗਾਈਡਲਾਈਨਜ਼ ਕਹਿੰਦੀਆਂ ਹਨ ਕਿ ਟੈਸਟ ਐਂਡ ਟ੍ਰੀਟ ਆਲ।
-ਪ੍ਰੋ. ਵਨੀਤਾ ਗੁਪਤਾ, ਪ੍ਰੋਜੈਕਟ ਡਾਇਰੈਕਟਰ ਚੰਡੀਗੜ੍ਹ ਸਟੇਟ ਏਡਜ਼ ਕੰਟਰੋਲ ਸੁਸਾਇਟੀ

(with thanks from jagbani)

Please Click here for Share This News

Leave a Reply

Your email address will not be published. Required fields are marked *