ਦਸਮੇਸ਼ ਕਾਲਜ ਵਿਚ ਨੈਤਿਕਤਾ ਬਾਰੇ ਕਰਵਾਈ ਵਰਕਸ਼ਾਪ
ਨਿਰਮਲ ਸਾਧਾਂਵਾਲੀਆ
ਫਰੀਦਕੋਟ : ਜਗਤ ਪੰਜਾਬੀ ਸਭਾ ਵਲੋਂ ਦਸਮੇਸ਼ ਇੰਸਟੀਚਿਊਟ ਆਫ ਰਿਸਰਚ ਐਂਡ ਡੈਂਟਲ ਸਾਇੰਸਜ਼ ਫਰੀਦਕੋਟ ਵਿਖੇ *ਨੈਤਿਕਤਾ ਬਾਰੇ ਅੰਤਰ ਰਾਸ਼ਟਰੀ ਵਰਕਸ਼ਾਪ* ਕਰਵਾਈ ਗਈ, ਜਿਸ ਵਿਚ ਚੰਗੇ ਸਮਾਜ ਦੀ ਸਿਰਜਣਾ ਲਈ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਨ ਦੀ ਲੋੜ *ਤੇ ਜੋਰ ਦਿੱਤਾ ਗਿਆ। ਇਸ ਮੌਕੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾH ਐਸHਐਸH ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਕੈਨੇਡਾ ਤੋਂ ਅਜੈਬ ਸਿੰਘ ਚੱਠਾ ਅਤੇ ਸਰਦੂਲ ਸਿੰਘ ਥਿਆੜਾ ਨੇ ਨੈਤਿਕਤਾ ਬਾਰੇ ਭਾਸ਼ਨ ਦਿੱਤਾ।
ਪ੍ਰੋਗਰਾਮ ਦੀ ਸ਼ੁਰੂਆਤ ਸਰਕਾਰੀ ਬਰਜਿੰਦਰਾ ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਪ੍ਰੋH ਰਾਜੇਸ਼ ਮੋਹਨ ਦੀਆਂ ਸੰਗੀਤਕ ਵੰਨਗੀਆਂ ਨਾਲ ਹੋਈ। ਇਸ ਤੋਂ ਬਾਅਦ ਦਸਮੇਸ਼ ਇੰਸਟੀਚਿਊਟ ਆਰ ਰਿਸਰਚ ਐਂਡ ਡੈਂਟਲ ਸਾਇੰਸਜ਼ ਦੇ ਡਾਇਰੈਕਟਰ ਡਾH ਗੁਰਸੇਵਕ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਨੇ ਕਿ ਸਵਰਗੀ ਵਿਧਾਇਕ ਕਰਨੈਲ ਸਿੰਘ ਡੋਡ ਨੇ ਚੰਗੇ ਸਮਾਜ ਦੀ ਸਿਰਜਣਾ ਅਤੇ ਫਰੀਦਕੋਟ ਵਰਗੇ ਪੱਛੜੇ ਇਲਾਕੇ ਦੇ ਬੱਚਿਆਂ ਨੂੰ ਚੰਗੀ ਉੱਚ ਵਿਿਦਆ ਮੁਹਈਆ ਕਰਵਾਉਣ ਲਈ ਦਸਮੇਸ਼ ਸੰਸਥਾਵਾਂ ਦੀ ਸਥਾਪਨਾ ਕੀਤੀ ਸੀ।ਅੱਜ ਤੱਕ ਵੀ ਇਹ ਸੰਸਥਾਵਾਂ ਜਿਥੇ ਵਿਿਦਆਰਥੀਆਂ ਨੂੰ ਚੰਗੀ ਵਿਿਦਆ ਮੁਹਈਆ ਕਰਵਾ ਰਹੀਆਂ ਹਨ, ਉਥੇ ਚੰਗੇ ਸਮਾਜ ਦੀ ਸਿਰਜਣਾ ਲਈ ਬੱਚਿਆਂ ਨੂੰ ਮਨੁੱਖਤਾ ਦੀ ਸੇਵਾ ਦੀ ਪ੍ਰੇਰਨਾ ਵੀ ਦਿੱਤੀ ਜਾਂਦੀ ਹੈ।ਉਨ੍ਹਾਂ ਨੇ ਡਾH ਐਸHਐਸH ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਹੀ ਇਸ ਸੰਸਥਾ ਵਿਚ ਕਈ ਮੈਡੀਕਲ ਕੋਰਸ ਸ਼ੁਰੂ ਕੀਤੇ ਜਾ ਸਕੇ ਹਨ।
ਇਸ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਅਤੇ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਵਿਿਦਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨੀਆਂ ਬਹੁਤ ਜਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਨੈਤਿਕਤਾ ਤੋਂ ਬਿਨਾਂ ਬੱਚਿਆਂ ਨੂੰ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਤਾਂ ਬਣਾਇਆ ਜਾ ਸਕਦਾ ਹੈ, ਪਰ ਮਨੁੱਖਤਾ ਦੀ ਭਲਾਈ ਕਰਨ ਵਾਲੇ ਡਾਕਟਰ ਅਤੇ ਇੰਜੀਨੀਅਰ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਲਈ ਅਧਿਆਪਕ ਸਭ ਤੋਂ ਵੱਡਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿਚ ਨੈਤਿਕਤਾ ਨੂੰ ਪ੍ਰਫੁੱਲਿਤ ਕਰਨ ਲਈ ਹੀ ਜਗਤ ਪੰਜਾਬੀ ਸਭਾ ਵਲੋਂ ਮੁਹਿੰਮ ਵਿੱਢੀ ਗਈ ਹੈ ਅਤੇ ਵੱਖ ਵੱਖ ਸੈਮੀਨਾਰ ਕਰਵਾ ਕੇ ਅਧਿਆਪਕਾਂ ਨੂੰ ਜਾਗਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਿਦਆਰਥੀਆਂ ਦੇ ਸਿਲੇਬਸ ਵਿਚ ਨੈਤਿਕ ਕਦਰਾਂ ਕੀਮਤਾਂ ਦਾ ਵਿਸ਼ਾ ਜਰੂਰੀ ਵਿਸ਼ੇ ਵਜੋਂ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਜਗਤ ਪੰਜਾਬੀ ਸਭਾ ਦੇ ਕੋਆਰਡੀਨੇਟ ਸਰਦੂਲ ਸਿੰਘ ਥਿਆੜਾ ਕੈਨੇਡਾ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਸਮਝ ਹੈ, ਉਹ ਦੁਨੀਆਂ ਭਰ ਵਿਚ ਕਾਮਯਾਬ ਹੁੰਦੇ ਹਨ, ਪਰ ਜਿਨ੍ਹਾਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਸਮਝ ਨਹੀਂ, ਉਹ ਸਮਾਜ ਵਿਚ ਕਾਮਯਾਬ ਨਹੀਂ ਹੋ ਸਕਦੇ।ਉਨ੍ਹਾਂ ਨੇ ਵਿਿਦਆਰਥੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਸਿਲੇਬਸ ਦੀ ਪੜ੍ਹਾਈ ਤੋਂ ਇਲਾਵਾ ਚੰਗੀ ਕਦਰਾਂ ਕੀਮਤਾਂ ਸਿੱਖਣ ਲਈ ਮਾਪਿਆਂ ਅਤੇ ਵੱਡਿਆਂ ਨਾਲ ਰਾਬਤਾ ਕਾਇਮ ਰੱਖਿਆ ਜਾਵੇ, ਤਾਂ ਜੋ ਉਨ੍ਹਾਂ ਤੋਂ ਚੰਗੀਆਂ ਕਦਰਾਂ ਕੀਮਤਾਂ ਸਿੱਖੀਆਂ ਜਾ ਸਕਣ।
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਸਾਬਕਾ ਵਾਈਸ ਚਾਂਸਲਰ ਡਾH ਐਸHਐਸH ਗਿੱਲ ਨੇ ਕਿਹਾ ਕਿ ਸਾਡੇ ਪੰਜਾਬ ਦੀ ਧਰਤੀ ਬਹੁਤ ਹੀ ਭਾਗਾਂ ਵਾਲੀ ਹੈ ਅਤੇ ਇਥੋਂ ਦਾ ਸਭਿਆਚਾਰ ਬਹੁਤ ਅਮੀਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਧਰਤੀ *ਤੇ ਬਹੁਤ ਤੇਜੀ ਨਾਲ ਤਰੱਕੀ ਹੋ ਰਹੀ ਹੈ। ਇਸ ਲਈ ਇਸ ਤਰੱਕੀ ਦੇ ਨਾਲ ਨਾਲ ਅਸੀਂ ਨੈਤਿਕ ਕਦਰਾਂ ਕੀਮਤਾਂ ਭੁੱਲਦੇ ਜਾ ਰਹੇ ਹਾਂ। ਇਸ ਲਈ ਅਡਵਾਂਸ ਤਕਨਾਲੋਜੀ ਦੇ ਨਾਲ ਨਾਲ ਸਾਨੂੰ ਨੈਤਿਕ ਕਦਰਾਂ ਕੀਮਤਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਹੀਦਾ।ਉਨ੍ਹਾਂ ਨੇ ਕਿਹਾ ਕਿ ਚੰਗੇ ਸਮਾਜ ਲਈ ਬੱਚਿਆਂ ਨੂੰ ਨੈਤਿਕਤਾ ਸਿਖਾਉਣੀ ਬੇਹੱਦ ਜਰੂਰੀ ਹੈ। ਸਮਾਗਮ ਦੇ ਅੰਤ ਵਿਚ ਦਸਮੇਸ਼ ਇੰਸਟੀਚਿਊਟ ਆਫ ਰਿਸਰਚ ਐਂਡ ਡੈਂਟਲ ਸਾਇੰਸਜ਼ ਦੇ ਪ੍ਰਿੰਸੀਪਲ ਡਾH ਐਸHਪੀHਐਸH ਸੋਢੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਇਸ ਵਰਕਸ਼ਾਪ ਤੋਂ ਇਸ ਇੰਸਟੀਚਿਊਟ ਦੇ ਵਿਿਦਆਰਥੀਆਂ ਅਤੇ ਅਧਿਆਪਕਾਂ ਨੇ ਬਹੁਤ ਹੀ ਕੀਮਤੀ ਜਾਣਕਾਰੀ ਹਾਸਲ ਕੀਤੀ ਹੋਵੇਗੀ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਇਸ ਸੰਸਥਾ ਦੇ ਵਿਿਦਆਰਥੀਆਂ ਨੂੰ ਮੈਡੀਕਲ ਦੀ ਪੜ੍ਹਾਈ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਬਾਰੇ ਵੀ ਜਰੂਰ ਜਾਗਰਿਤ ਕੀਤਾ ਜਾਵੇਗਾ। ਇਸ ਵਰਕਸ਼ਾਪ ਵਿਚ ਇੰਸਟੀਚਿਊਟ ਦੇ ਵਿਿਦਆਰਥੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾ ਦੇ ਆਗੂ ਵੀ ਸ਼ਾਮਲ ਹੋਏ ਜਿਨ੍ਹਾਂ ਵਿਚ ਅੱਖਾਂ ਦੇ ਮਾਹਿਰ ਡਾH ਸੰਜੀਵ ਗੋਇਲ, ਡਾH ਆਰHਐਸH ਬਾਹੀਆ ਜਿਲਾ ਪ੍ਰਧਾਨ ਕਾਂਗਰਸ ਸੇਵਾ ਦਲ ਫਰੀਦਕੋਟ, ਰੋਟਰੀ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਮੈਡੀਕਲ ਯੂਨੀਵਰਸਿਟੀ ਦੇ ਐਕਸੀਅਨ ਡਾH ਰਾਜ ਅਗਰਵਾਲ ਅਤੇ ਵੱਡੀ ਗਿਣਤੀ ਵਿਚ ਫਰੀਦਕੋਟ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਸਨ।