best platform for news and views

ਚੰਗੀ ਗੇਂਦਬਾਜ਼ੀ ਨੇ ਜਿਤਾੲੀ ਆਪਣੀ ਟੀਮ

Please Click here for Share This News

ਭਿੱਖੀਵਿੰਡ, 17 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਲੇਰ ਖੁਰਦ ਦਾ ਵਿਦਿਆਰਥੀ ਕਰਮਬੀਰ ਸੂਬਾ ਪੱਧਰੀ ਕ੍ਰਿਕਟ ਮੁਕਾਬਲੇ ਵਾਸਤੇ ਚੁਣਿਆ ਗਿਆ। ਪਿਛਲੇ ਦਿਨੀ ਸਰਕਾਰੀ ਸਕੂਲ ਸੁਰਸਿੰਘ ਵਿਖੇ ਕਰਵਾਏ ਗਏ ਜਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ਦੌਰਾਨ ਭਿੱਖੀਵਿੰਡ ਜੋਨ ਦੇ ਖਿਡਾਰੀ ਕਰਮਬੀਰ ਨੇ ਗੇਦਬਾਜੀ ਵਿੱਚ ਬਹੁਤ ਵਧੀਆ ਪ੍ਰਦਰਸਨ ਕਰਕੇ ਆਪਣੀ ਟੀਮ ਨੂੰ ਜਿਤਾਇਆ, ਜਿਸ ਕਰਕੇ ਕਰਮਬੀਰ ਸਿੰਘ ਸੂਬਾ ਪੱਧਰੀ ਕ੍ਰਿਕਟ ਵਾਸਤੇ ਚੋਣ ਹੋਈ। ਸਕੂਲ ਪਹੁੰਚਣ ‘ਤੇ ਪ੍ਰਿੰਸੀਪਲ ਪੂਨਮ ਸ਼ਰਮਾ ਵੱਲੋਂ ਕਰਮਬੀਰ ਨੂੰ ਸਨਮਾਨਿਤ ਕਰਦਿਆਂ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਪਿ੍ਰੰਸੀਪਲ ਪੂਨਮ ਸਰਮਾ ਨੇ ਦੱਸਿਆ ਕਿ ਭਿੱਖੀਵਿੰਡ ਜੋਨ ਕਨਵੀਨਰ ਅਮਰਦੀਪ ਪੀ.ਟੀ.ਆਈ ਦੀ ਦੇਖ-ਰੇਖ ਵਿਚ ਚੱਲ ਰਿਹਾ ਟੂਰਨਾਮੈਂਟ ਬੜੇ ਹੀ ਸੁਚੱਜੇ ਢੰਗ ਨਾਲ ਨੇਪੜੇ ਚੜਿਆ ਤੇ ਉਹਨਾਂ ਦੀ ਮਿਹਨਤ ਸਦਕਾ ਭਿੱਖੀਵਿੰਡ ਜੋਨ ਦੀ ਟੀਮ ਪਹਿਲੇ ਸਥਾਨ ‘ਤੇ ਰਹੀ। ਇਸ ਸਮੇਂ ਜਸਦੀਪ ਸਿੰਘ, ਮਨਦੀਪ ਕੌਰ, ਸੁਰਿੰਦਰ ਕੌਰ, ਸਰਬਜੀਤ ਕੌਰ, ਜਸਬਿੰਦਰ ਕੌਰ, ਰਣਜੀਤ ਸਿੰਘ, ਨਾਜਿਸ, ਰੀਤਿਕਾ, ਅਮਨਜੋਤ ਕੌਰ, ਕੁਲਦੀਪ ਸਿੰਘ, ਰੇਖਾ ਰਾਣੀ, ਵਨੀਤਾ ਸ਼ਰਮਾ, ਹੀਰਾ ਲਾਲ ਆਦਿ ਸਟਾਫ ਨੇ ਕਰਮਬੀਰ ਸਿੰਘ ਨੂੰ ਵਧਾਈ ਦਿੱਤੀ।

ਵਿਦਿਆਰਥੀ ਕਰਮਬੀਰ ਨੂੰ ਸਨਮਾਨਿਤ ਕਰਦੇ ਪਿ੍ਰੰਸੀਪਲ ਪੂਨਮ ਸ਼ਰਮਾ ਆਦਿ
Please Click here for Share This News

Leave a Reply

Your email address will not be published. Required fields are marked *