best platform for news and views

ਚੋਰੀ ਹੋਏ ਮੋੋਟਰਸਾਈਕਲ ਦੀ ਸੂਚਨਾ ਦੇਣ ਵਾਲੇ ਨੂੰ 5000 ਰੁਪਏ ਦੇਣ ਦਾ ਐਲ਼ਾਨ

Please Click here for Share This News

ਭਿੱਖੀਵਿੰਡ 16 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਭਿੱਖੀਵਿੰਡ ਦੇ ਅੰਮ੍ਰਿਤਸਰ ਰੋਡ
ਸਥਿਤ ਸੰਧੂ ਹਸਤਪਾਲ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਚੋਰਾਂ ਵੱਲੋਂ ਰਾਤ ਵੇਲੇ ਚੋਰੀ
ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਹੋਏ ਮੋਟਰਸਾਈਕਲ ਦੇ ਮਾਲਕ ਸਰਬ
ਸੁਖਰਾਜ ਸਿੰਘ ਨਾਰਲਾ ਨੇ ਦੱਸਿਆ ਕਿ ਬੀਤੀ 14 ਮਾਰਚ ਦੀ ਰਾਤ ਨੂੰ ਮੈਂ ਤੇ ਮੇਰਾ ਭਰਾ
ਆਪਣੇ ਮੋਟਰਸਾਈਕਲ ਪਲਟੀਨਾ ਰੰਗ ਕਾਲਾ ਨੰਬਰ ਪੀਬੀ 46 ਕਿਉ 8037 ਨੂੰ ਬਾਹਰ ਖੜ੍ਹਾ
ਕਰਕੇ ਸੰਧੂ ਹਸਪਤਾਲ ਅੰਮ੍ਰਿਤਸਰ ਰੋਡ ਭਿੱਖੀਵਿੰਡ ਅੰਦਰ ਦਵਾਈ ਲੈਣ ਗਏ। ਜਦੋਂ ਕੁਝ
ਚਿਰ ਬਾਅਦ ਬਾਹਰ ਆਏ ਤਾਂ ਮੋਟਰਸਾਈਕਲ ਗਾਇਬ ਸੀ, ਜਿਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼
ਕੀਤੀ ਪਰ ਕਿਤੇ ਨਹੀ ਮਿਲਿਆ। ਸਰਬ ਸੁਖਰਾਜ ਸਿੰਘ ਨਾਰਲਾ ਨੇ ਜਿਥੇ ਪੁਲਿਸ ਪ੍ਰਸ਼ਾਸ਼ਨ
ਤੋਂ ਚੋਰੀ ਹੋਏ ਮੋਟਰਸਾਈਕਲ ਨੂੰ ਲੱਭਣ ਦੀ ਮੰਗ ਕੀਤੀ, ਉਥੇ ਦੂਜੇ ਪਾਸੇ ਮੋਟਰਸਾਈਕਲ
ਨੂੰ ਲੱਭਣ ਵਾਲੇ ਜਾਂ ਸੂਚਨਾ ਦੇਣ ਵਾਲੇ ਵਿਅਕਤੀ ਨੂੰ 5000 ਰੁਪਏ ਨਕਦ ਦੇਣ ਦਾ ਐਲਾਨ
ਕੀਤਾ।

ਫੋਟੋ ਕੈਪਸ਼ਨ :- ਚੋਰੀ ਹੋਏ ਮੋਟਰਸਾਈਕਲ ਮਾਲਕ ਸਰਬ ਸੁਖਰਾਜ ਸਿੰਘ ਨਾਰਲਾ ਜਾਣਕਾਰੀ ਦਿੰਦੇ ਹੋਏ।

Please Click here for Share This News

Leave a Reply

Your email address will not be published. Required fields are marked *