best platform for news and views

ਚੋਰਾਂ ਨੇ ਪਟਵਾਰਖਾਨੇ ਨੂੰ ਬਣਾਇਆ ਨਿਸ਼ਾਨਾ

Please Click here for Share This News

ਭਿੱਖੀਵਿੰਡ 13 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਕਸਬਾ ਭਿੱਖੀਵਿੰਡ ਦੇ ਖੇਮਕਰਨ ਰੋਡ
ਸਥਿਤ ਪਟਵਾਰਖਾਨੇ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਦਿਆਂ ਬੀਤੀ ਰਾਤ ਦਫਤਰ ਵਿਚੋਂ ਇਕ
ਇਨਵੈਟਰ, ਬੈਟਰਾ, ਪੱਖਾ, ਸਿਲੰਡਰ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਚੋਰੀ ਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਦਿੱਤੀ ਦਰਖਾਸਤ ਵਿਚ ਕਾਨੂੰਨਗੋ
ਸੁਰਿੰਦਰ ਸਿੰਘ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਸ਼ਾਮ ਨੂੰ ਦਫਤਰ ਬੰਦ ਕਰਕੇ ਚਲੇ ਗਏ
ਤਾਂ ਜਦੋਂ ਸਵੇਰੇ ਸਫਾਈ ਕਰਮਚਾਰੀ ਕਾਕਾ ਨੇ ਆਣ ਕੇ ਵੇਖਿਆ ਤਾਂ ਦਫਤਰ ਦੇ ਜਿੰਦਰੇ
ਟੁੱਟੇ ਹੋਏ ਸਨ ਤੇ ਦਫਤਰ ਵਿਚੋਂ ਇਕ ਇਨਵੈਟਰ, ਬੈਟਰਾ, ਛੱਤ ਵਾਲਾ ਪੱਖਾ, ਸਿਲੰਡਰ
ਗਾਇਬ ਸਨ, ਜਿਹਨਾਂ ਨੂੰ ਅਣਪਛਾਤੇ ਚੋਰ ਰਾਤ ਸਮੇਂ ਚੋਰੀ ਕਰਕੇ ਲੈ ਗਏ। ਸੁਰਿੰਦਰ ਸਿੰਘ
ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਚੋਰੀ ਦਾ ਪਤਾ ਲਗਾ ਕੇ ਚੋਰਾਂ ਨੂੰ ਸ਼ਲਾਖਾ
ਪਿੱਛੇ ਬੰਦ ਕੀਤਾ ਜਾਵੇ। ਚੋਰੀ ਦੀ ਜਾਣਕਾਰੀ ਮਿਲਣ ‘ਤੇ ਪਟਵਾਰਖਾਨੇ ਪਹੰੁਚੇਂ ਪੁਲਿਸ
ਥਾਣਾ ਭਿੱਖੀਵਿੰਡ ਦੇ ਏ.ਐਸ.ਆਈ ਪੰਨਾ ਲਾਲ ਨੇ ਕਿਹਾ ਕਿ ਚੋਰੀ ਦੀ ਬਾਰੀਕੀ ਨਾਲ ਜਾਂਚ
ਕਰਕੇ ਚੋਰਾਂ ਨੂੰ ਫੜਿਆ ਜਾਵੇਗਾ।


ਫੋਟੋ ਕੈਪਸ਼ਨ :- ਪਟਵਾਰਖਾਨੇ ਦਫਤਰ ਵਿਚੋਂ ਚੋਰਾਂ ਵੱਲੋਂ ਖਿਲਾਰਿਆ ਗਿਆ ਸਮਾਨ ਤੇ
ਚੋਰੀ ਕੀਤਾ ਗਿਆ ਛੱਤ ਵਾਲਾ ਪੱਖਾ।

Please Click here for Share This News

Leave a Reply

Your email address will not be published. Required fields are marked *