best platform for news and views

ਚੋਰਾਂ ਦੇ ਹੌਂਸਲੇ ਬੁਲੰਦ, ਹਥਿਆਰਾ ਦੀ ਨੋਕ ਤੇ ਕੀਤੀ ਲੱੁਟ : 25 ਤੋਲੇ ਸੋਨਾ ਅਤੇ ਪੋਣੇ 4 ਲੱਖ ਦੀ ਨਗਦੀ ਤੇ ਕੀਤਾ ਹੱਥ ਸਾਫ

Please Click here for Share This News

ਸਰਦੂਲਗੜ੍ਹ, 26 ਸਤੰਬਰ (ਬਲਜੀਤ ਪਾਲ): ਸਥਾਨਕ ਸ਼ਹਿਰ ਦੇ ਵਾਰਡ ਨੰਬਰ 2 ਵਿਖੇ ਹਥਿਆਰ ਬੰਦ ਵਿਆਕਤੀਆਂ ਵੱਲੋ ਘਰ ਵਿੱਚ ਦਾਖਲ ਹੋਕੇ ਲੱੁਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਰ ਦੇ ਮਾਲਕ ਨੰਦ ਕਿਸ਼ੋਰ ਸਿੰਗਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਤ ਨੂੰ ਤਕਰੀਬਨ 2 ਕੁ ਵਜੇ ਤਕਰੀਬਨ 6-7 ਵਿਆਕਤੀ ਨਾਲ ਦੇ ਘਰ ਵਿੱਚੋ ਦੀ ਹੋਕੇ ਮੇਰੇ ਘਰ ਵਿੱਚ ਦਾਖਲ ਹੋਏ ਜਿੰਨਾ ਕੋਲ 2 ਪਿਸਟਲ ਅਤੇ ਕੁਝ ਹੋਰ ਹਥਿਆਰ ਸੀ ਉਸ ਸਮੇ ਘਰ ਵਿੱਚ ਮੇਰੇ ਬੱਚੇ ਅਤੇ ਮੇਰੇ ਭਰਾ ਦੇ ਬੱਚੇ ਹੀ ਸੀ। ਉਨਾਂ ਨੇ ਬੱਚਿਆ ਨੂੰ ਅੱਖਾ ਬੰਦ ਕਰਨ ਲਈ ਆਖਿਆ ਅਤੇ ਕਿਹਾ ਕਿ ਜੇ ਕੋਈ ਅੱਖਾ ਖੋਲੇਗਾ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਉਨਾਂ ਨੇ ਦੱਸਿਆ ਕਿ ਚੋਰ 25 ਤੋਲੇ ਸੋਨਾ,ਪੋਣੇ ਚਾਰ ਲੱਖ ਦੇ ਕਰੀਬ ਨਗਦੀ,ਡੇਢ ਕਿਲੋ ਚਾਂਦੀ,1 ਲੈਪਟਾਪ, 3 ਮੋਬਾਇਲ, 7 ਏ ਟੀ ਐਮ ਅਤੇ 1 ਹੈਡੀਕੇਮ ਕੈਮਰਾ ਆਪਣੇ ਨਾਲ ਲੈ ਗਏ ਹਨ। ਸਰਦੂਲਗੜ੍ਹ ਸਬ ਡਵੀਜਨ ਦੇ ਡੀ ਐਸ ਪੀ ਸੰਜੀਵ ਗੋਇਲ ਅਤੇ ਪੁਲਿਸ ਥਾਣੇ ਦੇ ਇੰਸਪੈਕਟਰ ਗੁਰਦੀਪ ਸਿੰਘ ਨੇ ਸਵੇਰ ਹੁੰਦਿਆਂ ਹੀ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਜਾਇਜਾ ਲੈ ਕੇ ਤਫਤੀਸ਼ ਆਰੰਭ ਕਰ ਦਿੱਤੀ ਸੀ। ਇਸ ਮੌਕੇ ਡੀ ਐਸ ਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਕਿਹਾ ਕਿ ਪੁਲਿਸ ਵੱਲੋ ਅਣਪਛਾਤੇ ਵਿਆਕਤੀਆ ਤੇ ਮਾਮਲਾ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ ਅਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ

Please Click here for Share This News

Leave a Reply

Your email address will not be published. Required fields are marked *