best platform for news and views

ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ

Please Click here for Share This News

ਚੋਣ ਪ੍ਰਕ੍ਰਿਆ ਅਮਨ ਅਤੇ ਬਿਨਾਂ ਡਰ ਦੇ ਨੇਪਰੇ ਚਾੜੀ ਜਾਵੇਗੀ

 
ਰਾਜਨ ਮਾਨ
ਅੰਮ੍ਰਿਤਸਰ : -ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਜ਼ਿਲ•ਾ ਪ੍ਰਸ਼ਾਸਨ ਨੇ ਨਿਰਪੱਖ ਅਤੇ ਅਮਨ-ਅਮਾਨ ਨਾਲ ਚੋਣਾਂ ਕਰਵਾਉਣ ਲਈ ਵੱਡੀ ਪੱਧਰ ‘ਤੇ ਤਿਆਰੀਆਂ ਵਿੱਢ ਦਿੱਤੀਆਂ ਹਨ ਅਤੇ ਹਰ ਹਾਲਤ ਵਿਚ ਚੋਣ ਜਾਬਤੇ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇਗੀ। ਉਕਤ ਸਬਦਾਂ ਦਾ ਪ੍ਰਗਟਾਵਾ ਜ਼ਿਲ•ਾ ਚੋਣ ਅਧਿਕਾਰੀ ਡਾ. ਬਸੰਤ ਗਰਗ ਨੇ ਬਚਤ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਕੀਤਾ। ਉਨਾਂ ਕਿਹਾ ਕਿ ਕੱਲ ਚੋਣਾਂ ਦੇ ਐਲਾਨ ਨਾਲ ਹੀ ਵਿਧਾਨ ਸਭਾ ਹਲਕਾ ਪੱਧਰ ‘ਤੇ ਤਿੰਨ-ਤਿੰਨ ਉਡਨ ਦਸਤੇ ਅਤੇ ਤਿੰਨ-ਤਿੰਨ ਨਾਕੇ ਲਗਾਉਣ ਵਾਲੀਆਂ ਟੀਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਤਾਂ ਜੋ ਕੋਈ ਵੀ ਧਿਰ ਚੋਣ ਜਾਬਤੇ ਦੀ ਉਲੰਘਣਾ ਨਾ ਕਰ ਸਕੇ ਅਤੇ ਵੋਟਰ ਬਿਨਾਂ ਕਿਸੇ ਲਾਲਚ ਅਤੇ ਬਿਨਾਂ ਕਿਸੇ ਡਰ ਦੇ ਆਪਣੀ ਵੋਟ ਪਾ ਸਕਣ। ਸ੍ਰੀ ਗਰਗ ਨੇ ਦੱਸਿਆ ਕਿ ਉਡਨ ਦਸਤਿਆਂ ਵਿਚ ਸਿਵਲ ਅਧਿਕਾਰੀ ਦੇ ਨਾਲ ਪੁਲਿਸ ਟੀਮ ਅਤੇ ਵੀਡੀਓਗ੍ਰਾਫਰ ਦਿੱਤੇ ਗਏ ਹਨ, ਜੋ ਕਿ ਚੋਣ ਜਾਬਤੇ ਦੀ ਉਲੰਘਣਾ ਰੋਕਣ ਲਈ ਕਿਧਰੇ ਵੀ ਛਾਪਾ ਮਾਰ ਸਕਦੇ ਹਨ। ਇਸੇ ਤਰਾਂ ਨਾਕਾ ਲਗਾਉਣ ਵਾਲੀ ਟੀਮ ਵੀ ਹਲਕੇ ਵਿਚ ਨਾਕਾ ਲਗਾ ਕੇ ਗੱਡੀਆਂ ਦੀ ਜਾਂਚ ਕਰੇਗੀ, ਤਾਂ ਜੋ ਕੋਈ ਵੀ ਵਿਅਕਤੀ ਵੋਟਰਾਂ ਨੂੰ ਭਰਮਾਉਣ ਲਈ ਨਸ਼ਾ ਅਤੇ ਨਕਦੀ ਆਦਿ ਨਾ ਲਿਜਾ ਸਕੇ। ਸ੍ਰੀ ਗਰਗ ਨੇ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨ ਵੋਟ ਮਸ਼ੀਨਾਂ ਦੇ ਨਾਲ ਨਵੀਂ ਮਸ਼ੀਨ ਲਗਾਉਣ ਜਾ ਰਿਹਾ ਹੈ, ਜਿਸ ਨਾਲ ਹਰੇਕ ਵੋਟਰ ਨੂੰ ਆਪਣੀ ਪਾਈ ਵੋਟ ਦਾ ਪਤਾ ਲੱਗ ਸਕੇਗਾ ਕਿ ਉਸਦੀ ਵੋਟ ਸਹੀ ਪਈ ਹੈ। ਸ੍ਰੀ ਗਰਗ ਨੇ ਦੱਸਿਆ ਕਿ ਫਿਲਹਾਲ ਇਹ ਨਵੀਆਂ ਮਸੀਨਾਂ ਮਜੀਠਾ ਹਲਕੇ ਵਿਚ ਵਰਤਣ ਦੀ ਹਦਾਇਤ ਹੋਈ ਹੈ।
ਫਾਈਨਲ ਵੋਟਰ ਸੂਚੀਆਂ ਜਾਰੀ
ਸ੍ਰੀ ਗਰਗ ਨੇ ਦੱਸਿਆ ਕਿ ਅੱਜ ਵੋਟਰ ਸੂਚੀਆਂ ਦੀ ਫਾਈਨਲ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ ਅਤੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਵੋਟਰ ਸੂਚੀਆਂ ਦੇ ਦਿੱਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਜ਼ਿਲ•ੇ ਵਿਚ 17,21336 ਕੁੱਲ ਵੋਟਰ ਹਨ, ਜਿਸ ਵਿਚ 9,11,705 ਮਰਦ ਅਤੇ 8,09548 ਇਸਤਰੀ ਵੋਟਰ ਹਨ।
9 ਤੱਕ ਬਣ ਸਕਦੀ ਹੈ ਨਵੀਂ ਵੋਟ
ਸ੍ਰੀ ਗਰਗ ਨੇ ਦੱਸਿਆ ਕਿ ਭਾਵੇਂ ਫਾਈਨਲ ਵੋਟਰ ਸੂਚੀ ਜਾਰੀ ਹੋ ਚੁੱਕੀ ਹੈ, ਪਰ ਅਜੇ ਵੀ 9 ਜਨਵਰੀ ਤੱਕ ਕੋਈ ਵੀ ਯੋਗ ਵੋਟਰ ਆਪਣੀ ਵੋਟ ਸਬੰਧਤ ਬੀ ਐਲ ਓ ਕੋਲੋਂ ਬਣਾ ਸਕਦਾ ਹੈ। ਉਨਾਂ ਸਾਰੇ ਜ਼ਿਲ•ਾ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਆ ਰਹੀਆਂ ਵੋਟਾਂ ਵਿਚ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ 9 ਤੱਕ ਵੋਟ ਹਰ ਹਾਲਤ ਵਿਚ ਬਣਾ ਲੈਣ।
ਜ਼ਿਲ•ੇ ਵਿਚੋਂ ਹਟਾਏ ਜਾ ਰਹੇ ਹਨ ਹੋਰਿਡੰਗ
ਸ੍ਰੀ ਗਰਗ ਨੇ ਦੱਸਿਆ ਕਿ ਵੱਖ-ਵੱਖ ਪਾਰਟੀਆਂ ਵੱਲੋਂ ਜ਼ਿਲ•ੇ ਵਿਚ ਸਰਕਾਰੀ ਅਤੇ ਨਿੱਜੀ ਜਾਇਦਾਦਾਂ ‘ਤੇ ਲਗਾਏ ਗਏ ਹੋਰਡਿੰਗ ਹਟਾਏ ਜਾ ਰਹੇ ਹਨ ਅਤੇ ਇਸ ਲਈ ਵੱਖ-ਵੱਖ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਉਨਾਂ ਦੱਸਿਆ ਕਿ ਕਿਸੇ ਵੀ ਪਾਰਟੀ ਦਾ ਹੋਰਡਿੰਗ, ਬੈਨਰ, ਵਾਲ ਪੇਂਟਿੰਗ ਆਦਿ ਹਟਾ ਦਿੱਤੀ ਜਾਵੇਗੀ । ਉਨਾਂ ਵੱਖ-ਵੱਖ ਵਿਭਾਗਾਂ ਦੇ ਜ਼ਿਲ•ਾ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਦਫਤਰਾਂ ‘ਤੇ ਲੱਗੇ ਕਿਸੇ ਵੀ ਪਾਰਟੀ ਦੇ ਪੋਸਟਰ ਤੇ ਬੈਨਰ ਆਦਿ ਤਰੁੰਤ ਹਟਾ ਦੇਣ।
ਚੋਣ ਖਰਚੇ ‘ਤੇ ਰਹੇਗੀ ਤਿੱਖੀ ਨਜਰ
ਜ਼ਿਲ•ਾ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣਾਂ ਵਿਚ ਉਮੀਦਵਾਰ ਦੇ ਖਰਚੇ ‘ਤੇ ਨਜ਼ਰ ਰੱਖਣ ਲਈ ਸਰਕਾਰੀ ਮਸ਼ਿਨਰੀ ਪੂਰੀ ਤਰਾਂ ਮੁਸ਼ਤੈਦੀ ਨਾਲ ਕੰਮ ਕਰੇਗੀ। ਉਨਾਂ ਦੱਸਆ ਕਿ ਇਸ ਦੀ ਜਾਣਕਾਰੀ ਰਾਜਸੀ ਪਾਰਟੀਆਂ ਨੂੰ ਵੀ ਦੇ ਦਿੱਤੀ ਗਈ ਹੈ ਅਤੇ ਚੋਣ ਸਮਗਰੀ ਵਿਚ ਵਰਤੋਂ ਆਉਣ ਵਾਲੀ ਹਰੇਕ ਵਸਤੂ ਦਾ ਰੇਟ ਤੈਅ ਕਰਕੇ ਇਹ ਰੇਟ ਸੂਚੀ ਉਨਾਂ ਨੂੰ ਦੇ ਦਿੱਤੀਆਂ ਗਈਆਂ ਹਨ, ਤਾਂ ਜੋ ਉਹ ਖਰਚਾ ਕਰਦੇ ਸਮੇਂ ਆਪ ਵੀ ਧਿਆਨ ਰੱਖਣ।
ਸ਼ਿਕਾਇਤ ਨੰਬਰ ਜਾਰੀ
ਜ਼ਿਲ•ਾ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਜਾਬਤੇ ਸਬੰਧੀ ਕਿਸੇ ਵੀ ਉਲੰਘਣਾ ਲਈ ਕੋਈ ਵੀ ਵਿਅਕਤੀ ਪ੍ਰਸ਼ਾਸਨ ਨੂੰ ਸੂਚਿਤ ਕਰ ਸਕੇ ਇਸ ਲਈ ਟੋਲ ਫ੍ਰੀ ਨੰਬਰ 1950 ਅਤੇ 0183-2227118 ਦਿਨ-ਰਾਤ ਕੰਮ ਕਰਨਗੇ। ਉਨਾਂ ਦੱਸਿਆ ਕਿ ਕਿਸੇ ਵੀ ਤਰਾਂ ਦੀ ਚੋਣਾਂ ਸਬੰਧੀ ਸ਼ਿਕਾਇਤ ਇੰਨਾਂ ਨੰਬਰਾਂ ‘ਤੇ ਦਰਜ ਕਰਵਾਈ ਜਾ ਸਕੇਗੀ।
ਕੇਂਦਰੀ ਸੁਰੱਖਿਆ ਬਲਾਂ ਦੀਆਂ 5 ਕੰਪਨੀਆਂ ਤਾਇਨਾਤ
ਸ੍ਰੀ ਗਰਗ ਨੇ ਦੱਸਿਆ ਕਿ ਜ਼ਿਲ•ਾ ਪੁਲਿਸ ਨੇ ਵੋਟਾਂ ਲਈ ਚੋਣ ਕਮਿਸ਼ਨ ਤੋਂ 40 ਕੰਪਨੀਆਂ ਕੇਂਦਰੀ ਸੁਰੱਖਿਆ ਬਲਾਂ ਦੀਆਂ ਮੰਗੀਆਂ ਹਨ, ਜਿਸ ਵਿਚੋਂ 5 ਆ ਚੁੱਕੀਆਂ ਹਨ। ਉਨਾਂ ਦੱਸਿਆ ਕਿ ਇਸ ਵੇਲੇ 3 ਕੰਪਨੀਆਂ ਸ਼ਹਿਰੀ ਖੇਤਰ ਅਤੇ 2 ਪੇਂਡੂ ਖੇਤਰ ਵਿਚ ਤਾਇਨਾਤ ਕੀਤੀਆਂ  ਗਈਆਂ ਹਨ।
ਸ੍ਰੀ ਗਰਗ ਨੇ ਦੱਸਿਆ ਕਿ ਇਸ ਤੋਂ ਇਲਾਵਾ ਪ੍ਰਿਟਿੰਗ ਪੈਸ ਮਾਲਕਾਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਚੋਣ ਜ਼ਾਬਤੇ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ, ਜਿਸ ਅਨੁਸਾਰ ਉਹ ਹਰ ਤਰਾਂ ਦੀ ਚੋਣ ਸਮਗਰੀ ਛਪਾਉਣ ਵਾਲੇ ਪਬਲਿਸ਼ਰ ਦਾ ਵੇਰਵਾ, ਪਤਾ ਆਦਿ ਆਪਣੇ ਰਿਕਾਰਡ ਵਿਚ ਰੱਖਣਗੇ ਅਤੇ ਹਰੇਕ ਪ੍ਰਿਟਿੰਗ ਵਸਤੂ ‘ਤੇ ਛਪਣ ਗਿਣਤੀ ਅਤੇ ਪ੍ਰਿੰਟਿੰਗ ਪ੍ਰੈਸ ਦੀ ਜਾਣਕਾਰੀ ਆਦਿ ਦਰਜ ਕਰਨਗੇ। ਇਸ ਤੋਂ ਇਲਾਵਾ ਹਰੇਕ ਪ੍ਰਚਾਰ ਸਮਗਰੀ ਦੀ ਕਾਪੀ ਜ਼ਿਲ•ਾ ਚੋਣ ਅਧਿਕਾਰੀ ਕੋਲ ਵੀ ਤਿੰਨ ਦਿਨਾਂ ਦੇ ਅੰਦਰ-ਅੰਦਰ ਪੁੱਜਦੀ ਯਕੀਨੀ ਬਨਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਕਾਰਪੋਰੇਸ਼ਨ ਸੋਨਾਲੀ ਗਿਰੀ, ਐਸ ਐਸ ਪੀ ਹਰਕਮਲਪ੍ਰੀਤ ਸਿੰਘ ਖੱਖ, ਡੀ ਸੀ ਪੀ ਜੇ. ਏਲਨਚੈਲੀਅਨ, ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ ਅਤੇ ਹੋਰ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।
ਕੈਪਸ਼ਨ-ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਫਾਈਨਲ ਵੋਟਰ ਸੂਚੀ ਸੌਂਪਦੇ ਸ੍ਰੀ ਬਸੰਤ ਗਰਗ। ਨਾਲ ਹਨ ਵਧੀਕ ਜ਼ਿਲ•ਾ ਚੋਣ ਅਧਿਕਾਰੀ ਸ. ਤਜਿੰਦਰਪਾਲ ਸਿੰਘ ਸੰਧੂ।


-ਜ਼ਿਲ•ਾ ਅਧਿਕਾਰੀਆਂ ਨੂੰ ਚੋਣ ਜਾਬਤੇ ਬਾਰੇ ਹਦਾਇਤਾਂ ਕਰਦੇ ਜ਼ਿਲ•ਾ ਚੋਣ ਅਧਿਕਾਰੀ ਡਾ. ਬਸੰਤ ਗਰਗ ।

Please Click here for Share This News

Leave a Reply

Your email address will not be published. Required fields are marked *