best platform for news and views

ਚੋਣ ਪਾਰਟੀਆਂ ਦੀ ਰਿਹਸਲ ਦੌਰਾਨ ਡੀ.ਸੀ ਸੱਭਰਵਾਲ ਨੇ ਕੀਤੀ ਅਚਨਚੇਤ ਚੈਕਿੰਗ

Please Click here for Share This News

ਭਿੱਖੀਵਿੰਡ 12 ਮਈ (ਹਰਜਿੰਦਰ ਸਿੰਘ ਗੋਲ੍ਹਣ)-ਸੂਬਾ ਪੰਜਾਬ ਵਿਚ 19 ਮਈ ਨੂੰ ਹੋ ਰਹੀਆਂ ਲੋਕ
ਸਭਾ ਚੋਣਾਂ ਵਿਚ ਡਿਊਟੀ ਦੇਣ ਵਾਲੀਆਂ ਚੋਣ ਪਾਰਟੀਆਂ ਦੀ ਸਬ ਡਵੀਜਨ ਭਿੱਖੀਵਿੰੰਡ ਵਿਖੇ
ਚੱਲ ਰਹੀ ਤੀਸਰੀ ਰਿਹਸਲ ਦੌਰਾਨ ਜਿਲ੍ਹਾ ਚੋਣ ਅਧਿਕਾਰੀ ਕਮ ਡੀ.ਸੀ ਪ੍ਰਦੀਪ ਕੁਮਾਰ
ਸੱਭਰਵਾਲ ਵੱਲੋਂ ਅਚਨਚੇਤ ਪਹੰੁਚ ਕੇ ਟਰੇਨਿੰਗ ਦੀ ਚੈਕਿੰਗ ਕੀਤੀ ਗਈ। ਇਸ ਮੌਕੇ
ਡੀ.ਸੀ. ਪ੍ਰਦੀਪ ਕੁਮਾਰ ਸੱਭਰਵਾਲ ਨੇ ਚੋਣ ਅਮਲੇ ਨੂੰ ਸਾਵਧਾਨੀ ਤੋਂ ਕੰਮ ਲੈਂਦਿਆਂ
ਡਿਊਟੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਆਖਿਆ। ਉਹਨਾਂ ਕਿਹਾ ਕਿ ਜਿਹੜਾ
ਵੀ ਅਧਿਕਾਰੀ ਤੇ ਕਰਮਚਾਰੀ ਚੋਣ ਡਿਊਟੀ ਦੌਰਾਨ ਕਿਸੇ ਕਿਸਮ ਦੀ ਕੁਤਾਹੀ ਕਰੇਗਾ, ਉਸ
ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸੱਭਰਵਾਲ ਨੇ ਇਹ ਵੀ ਕਿਹਾ ਕਿ ਚੋਣਾਂ ਵਾਲੇ ਦਿਨ
ਵੋਟਰ ਖਾਸ ਕਰਕੇ ਅੰਗਹੀਣ, ਬਜੁਰਗਾਂ ਆਦਿ ਨਾਲ ਚੰਗਾ ਵਿਵਹਾਰ ਕੀਤਾ ਜਾਵੇ ਤਾਂ ਜੋ
ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਏ.ਆਰ.ੳ ਕਮ
ਡੀ.ਡੀ.ਪੀ.ੳ ਦਵਿੰਦਰ ਕੁਮਾਰ, ਏ.ਆਰ.ੳ. ਦਵਿੰਦਰ ਕੁਮਾਰ, ਨਾਇਬ ਤਹਿਸੀਲਦਾਰ ਕਮ
ਏ.ਏ.ਆਰ.ੳ ਨਿਰਮਲ ਸਿੰਘ,  ਬੀ.ਡੀ.ਪੀ.ੳ ਭਿੱਖੀਵਿੰਡ ਕਮ ਏ.ਈ.ਆਰ.ੳ ਵਨ ਪਿਆਰ ਸਿੰਘ
ਖਾਲਸਾ, ਏ.ਈ.ਆਰ.ੳ ਟੂ ਲਾਲ ਸਿੰਘ, ਐਸ.ਐਮ.ੳ ਡਾ. ਕੰਵਰਹਰਜੋਤ ਸਿੰਘ, ਕਾਰਜ ਸਾਧਕ
ਅਫਸਰ ਰਾਜੇਸ਼ ਖੋਖਰ, ਸੁਪਰਡੈਂਟ ਗੁਰਮੇਲ ਸਿੰਘ, ਮਾਸਟਰ ਟਰੇਨਰ ਤਜਿੰਦਰ ਸਿੰਘ, ਬਲਦੇਵ
ਸਿੰੰਘ ਆਦਿ ਪ੍ਰਾਈਜੀਡਿੰਗ ਅਫਸਰ, ਅਸਿਸਟੈਂਟ ਪ੍ਰਾਈਜੀਡਿੰਗ ਅਫਸਰ, ਪੋਲਿੰਗ ਅਫਸਰ
ਸਮੇਤ ਚੋਣ ਅਮਲੇ ਦੇ ਅਧਿਕਾਰੀ ਹਾਜਰ ਸਨ।


ਫੋਟੋ ਕੈਪਸ਼ਨ :- ਜਿਲ੍ਹਾ ਚੋਣ ਅਧਿਕਾਰੀ ਕਮ ਡੀ.ਸੀ ਪ੍ਰਦੀਪ ਕੁਮਾਰ ਸੱਭਰਵਾਲ ਚੋਣ
ਅਮਲੇ ਨੂੰ ਸੰਬੋਧਨ ਕਰਦੇ ਹੋਏ ਤੇ ਨਾਲ ਖੜ੍ਹੇ ਏ.ਆਰ.ੳ. ਦਵਿੰਦਰ ਕੁਮਾਰ ਆਦਿ।

Please Click here for Share This News

Leave a Reply

Your email address will not be published.