circus circus hotel and casino las vegas map bruca manigua letra casino de a playa chocolate poke cake with vanilla pudding south point hotel and casino directions visions buffet at river spirit casino enjoy punta del este resort y casino what happens when you tie in blackjack http://www.176.9.151.254/live-casino/ live casino
best platform for news and views

ਚੋਣ ਡਿਊਟੀ ‘ਤੇ ਲੱਗੇ ਉੱਡਣ ਦਸਤੇ ਹੋਏ ਜੀ. ਪੀ. ਐੱਸ. ਯੁਕਤ

Please Click here for Share This News

ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ) ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਵੋਟਰਾਂ ਨੂੰ ਕਿਸੇ ਵੀ ਤਰ•ਾਂ ਦਾ ਲੋਭ ਲਾਲਚ ਦੇਣ ਵਰਗੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖਣ ਲਈ ਹਰ ਵਾਰ ਦੀ ਤਰ•ਾਂ ਇਸ ਵਾਰ ਵੀ ਉੱਡਣ ਦਸਤੇ (ਫਲਾਂਈਂਡ ਸਕੂਐਡ) ਤਿਆਰ ਕੀਤੇ ਗਏ ਹਨ। ਇਸ ਵਾਰ ਇਨ•ਾਂ ਦਸਤਿਆਂ ਦੀ ਇਹ ਖਾਸੀਅਤ ਹੋਵੇਗੀ ਕਿ ਇਹਨਾਂ ਵਿੱਚੋਂ ਕੁਝ ਦਸਤੇ ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀ. ਪੀ. ਐੱਸ.) ਨਾਲ ਲੈੱਸ ਹੋਣਗੇ। ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਚੋਣ ਅਫ਼ਸਰ ਰਵੀ ਭਗਤ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ•ਾਂ ਚੋਣਾਂ ਦੌਰਾਨ ਕੋਈ ਵੀ ਰਾਜਸੀ ਪਾਰਟੀ ਜਾਂ ਉਮੀਦਵਾਰ ਵੋਟਰਾਂ ਨੂੰ ਲੋਭ ਲਾਲਚ ਜਾਂ ਡਰਾਵਾ ਦੇ ਕੇ ਵੋਟ ਦਾ ਭੁਗਤਾਨ ਜ਼ਬਰੀ ਆਪਣੇ ਹੱਕ ਵਿੱਚ ਨਾ ਕਰਵਾ ਸਕੇ। ਇਸੇ ਕਰਕੇ ਹੀ ਉੱਡਣ ਦਸਤੇ (ਫਲਾਂਈਂਡ ਸਕੂਐਡ) ਬਣਾ ਕੇ ਫੀਲਡ ਵਿੱਚ ਭੇਜੇ ਗਏ ਹਨ।
ਡਿਪਟੀ ਕਮਿਸ਼ਨਰ ਭਗਤ ਨੇ ਕਿਹਾ ਕਿ ਪਹਿਲਾਂ ਇਹ ਦੇਖਣ ਵਿੱਚ ਆਉਂਦਾ ਸੀ (ਜ਼ਿਲ•ਾ ਲੁਧਿਆਣਾ ਵਿੱਚ ਨਹੀਂ) ਕਿ ਕਈ ਹਾਲਾਤਾਂ ਵਿੱਚ ਉੱਡਣ ਦਸਤੇ ਨਿਰਧਾਰਤ ਸਥਾਨ ‘ਤੇ ਪਹੁੰਚਣ ਤੋਂ ਪਛੜ ਜਾਂਦੇ ਸਨ ਜਾਂ ਪਹੁੰਚਦੇ ਹੀ ਨਹੀਂ ਸਨ। ਜਿਸ ਕਾਰਨ ਕਈ ਵਾਰ ਮੌਕੇ ਸਿਰ ਕਾਰਵਾਈ ਕਰਨ ਵਿੱਚ ਮੁਸ਼ਕਿਲ ਪੇਸ਼ ਆ ਜਾਂਦੀ ਸੀ। ਇਸੇ ਪ੍ਰੇਸ਼ਾਨੀ ਨੂੰ ਮੁਕੰਮਲ ਤੌਰ ‘ਤੇ ਦੂਰ ਕਰਨ ਲਈ ਹੀ ਭਾਰਤੀ ਚੋਣ ਕਮਿਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਇਨ•ਾਂ ਚੋਣਾਂ ਦੌਰਾਨ ਕੁਝ ਕੁ ਉੱਡਣ ਦਸਤਿਆਂ (ਫਲਾਂਈਂਗ ਸਕੂਐਡ) ਨੂੰ ਜੀ.ਪੀ.ਐੱਸ. ਯੁਕਤ ਕਰ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਸਮੇਂ ਇਨ•ਾਂ ਵਾਹਨਾਂ ਦੀ ਲੋਕੇਸ਼ਨ ਦੇਖੀ ਜਾ ਸਕੇ ਅਤੇ ਹਾਲਾਤ ਮੁਤਾਬਿਤ ਦਿਸ਼ਾ ਨਿਰਦੇਸ਼ ਦਿੱਤੇ ਜਾ ਸਕਣ। ਉਨ•ਾਂ ਕਿਹਾ ਕਿ ਇਨ•ਾਂ ਚੋਣਾਂ ਦੌਰਾਨ ਵੋਟਰਾਂ ਨੂੰ ਕਿਸੇ ਵੀ ਤਰ•ਾਂ ਦਾ ਲੋਭ ਲਾਲਚ ਜਾਂ ਡਰਾਵਾ ਦੇਣ ਵਾਲੇ ਬਚਣਗੇ ਨਹੀਂ। ਰਵੀ ਭਗਤ ਨੇ ਦੱਸਿਆ ਕਿ ਸੂਬੇ ਦੇ ਕਈ ਉੱਡਣ ਦਸਤਿਆਂ (ਫਲਾਂਈਂਗ ਸਕੂਐਡ) ਨੂੰ ਜੀ. ਪੀ. ਐੱਸ. ਯੁਕਤ ਕੀਤਾ ਜਾ ਰਿਹਾ ਹੈ, ਜਿਸ ਵਿੱਚੋਂ 14 ਦਸਤੇ ਜ਼ਿਲ•ਾ ਲੁਧਿਆਣਾ (ਪ੍ਰਤੀ ਹਲਕਾ ਇੱਕ ਵਾਹਨ) ਨਾਲ ਵੀ ਸੰਬੰਧਤ ਹਨ। ਉਨ•ਾਂ ਦੱਸਿਆ ਕਿ ਇਹ ਵਾਹਨ ਬੋਲੈਰੋ ਮਾਰਕ ਹਨ ਅਤੇ ਹਫ਼ਤੇ ਦੇ 7 ਦਿਨ 24 ਘੰਟੇ ਕਾਰਜਸ਼ੀਲ ਰਹਿਣਗੇ। ਉਨ•ਾਂ ਇਹ ਵੀ ਦੱਸਿਆ ਕਿ ਪ੍ਰਤੀ ਹਲਕਾ ਤਿੰਨ-ਤਿੰਨ ਉੱਡਣ ਦਸਤਿਆਂ (ਫਲਾਂਈਂਗ ਸਕੂਐਡ) ਦੀ ਤਾਇਨਾਤੀ ਕੀਤੀ ਹੋਈ ਹੈ। ਜੀ. ਪੀ. ਐੱਸ. ਯੁਕਤ ਵਾਹਨਾਂ ਦਾ ਕੰਟਰੋਲ ਮੁੱਖ ਚੋਣ ਅਫ਼ਸਰ ਪੰਜਾਬ, ਜ਼ਿਲ•ਾ ਚੋਣ ਅਫ਼ਸਰ ਅਤੇ ਰਿਟਰਨਿੰਗ ਅਫ਼ਸਰ ਕੋਲ ਹੋਵੇਗਾ। ਰਵੀ ਭਗਤ ਨੇ ਉਮੀਦ ਜਤਾਈ ਕਿ ਉੱਡਣ ਦਸਤਿਆਂ ਦੇ ਵਾਹਨ ਜੀ. ਪੀ. ਐੱਸ. ਯੁਕਤ ਹੋ ਜਾਣ ਨਾਲ ਵੋਟਾਂ ਸੰਬੰਧੀ ਸ਼ਰਾਰਤੀ ਅਨਸਰਾਂ ਵੱਲੋਂ ਚਲਾਈਆਂ ਜਾਂਦੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਵੱਡੇ ਪੱਧਰ ‘ਤੇ ਨੱਥ ਪਵੇਗੀ।
ਫੋਟੋ ਕੈਪਸ਼ਨ:

Please Click here for Share This News

Leave a Reply

Your email address will not be published.