best platform for news and views

ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਧੜਾਧੜ ਨਿਯੁਕਤੀਆਂ ਦਾ ਸਿਲਸਲਾ ਜਾਰੀ-ਅੱਜ 30 ਮੁਲਾਜਮਾਂ ਨੂੰ ਨਿਯੁਕਤੀ ਪੱਤਰ ਦਿੱਤੇ

Please Click here for Share This News

ਚੰਡੀਗੜ੍ਹ : ਅਗਲੀਆਂ ਵਿਧਾਨ ਸਭਾ ਚੋਣਾ ਵਿਚ ਲਾਹਾ ਲੈਣ ਲਈ ਅਕਾਲੀ ਸਰਕਾਰ ਵਲੋਂ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਧੜਾਧੜ ਨੌਕਰੀਆਂ ਵੰਡੀਆਂ ਜਾ ਰਹੀਆਂ ਹਨ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਦਿਨਰਾਤ ਇਕ ਕੀਤੀ ਹੋਈ ਹੈ। ਇਸੇ ਸਿਲਸਲੇ ਵਿਚ ਹੀ ਅੱਜ ਪੰਜਾਬ ਸਰਕਾਰ ਵਲੋਂ 30 ਮੁਲਾਜਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਅਕਾਲੀ ਸਰਕਾਰ ਵਲੋਂ ਕੋਸਿਸ ਕੀਤੀ ਜਾ ਰਹੀ ਹੈ ਕਿ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਨੋਟੀਫਿਕੇਸaਨ ਜਾਰੀ ਕੀਤੇ ਜਾ ਸਕਦੇ ਹਨ, ਉਹ ਕਰ ਦਿੱਤੇ ਜਾਣ, ਤਾਂ ਜੋ ਅਗਲੀਆਂ ਵਿਧਾਨ ਸਭਾ ਚੋਣਾ ਵਿਚ ਲਾਹਾ ਮਿਲ ਸਕੇ। ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਪ੍ਰੇਮ ਮਿੱਤਲ,  ਵਿਧਾਇਕ ਮਾਨਸਾ ਨੇ ਅੱਜ ਕਾਰਪੋਰੇਸ਼ਨ ਵਿਚ 21 ਜੂਨੀਅਰਇੰਜੀਨੀਅਰਾਂ ਸਮੇਤ 30 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਪ੍ਰਬੰਧਕ ਨਿਰਦੇਸ਼ਕ ਸ੍ਰੀ ਸੁਰਿੰਦਰ ਸਿੰਘ ਵੀ ਉਨ•ਾਂ ਨਾਲ ਸਨ। ਸ੍ਰੀ ਮਿੱਤਲ ਨੇ ਦੱਸਿਆ ਕਿ ਜਿਨ•ਾਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਉਨ•ਾਂ ਵਿਚ 21 ਜੂਨੀਅਰ ਇੰਜੀਨੀਅਰ, 5 ਕਲਰਕ, 2 ਜੂਨੀਅਰਡਰਾਫਟਸਮੈਨ ਅਤੇ 2 ਸੇਵਾਦਾਰ ਸ਼ਾਮਿਲ ਹਨ। ਉਨ•ਾਂ ਕਿਹਾਕਿ ਇਨ•ਾਂ ਮੁਲਾਜ਼ਮਾਂ ਦੀਨਿਯੁਕਤੀ ਨਾਲ ਕਾਰਪੋਰੇਸ਼ਨ ਦਾ ਕੰਮ ਹੋਰ ਸੁਚਾਰੂ ਢੰਗ ਨਾਲ ਚੱਲੇਗਾ। ਇਸਮੌਕੇ ਸ੍ਰੀ ਮਿੱਤਲ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਤਾਂ ਜੋ ਸੂਬੇ ਦੇ ਵਿਕਾਸ ਨੂੰ ਹੋਰ ਬੁਲੰਦੀਆਂ ‘ਤੇ ਪਹੁੰਚਾਇਆ ਜਾ ਸਕੇ।

Please Click here for Share This News

Leave a Reply

Your email address will not be published.