best platform for news and views

ਚੋਣ ਕਮਿਸ਼ਨ ਦੀ ਪ੍ਰਵਾਨਗੀ ਨਾਲ ਹੀ ਰਾਜਨੀਤਕ ਪਾਰਟੀਆਂ ਦੇ ਸਕਣਗੀਆਂ ਇਸ਼ਤਿਹਾਰ

Please Click here for Share This News

ਚੰਡੀਗੜ : ਚੋਣ ਕਮਿਸ਼ਨ ਭਾਰਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ 2017 ਦੋਰਾਨ ਚੋਣ ਲੜ ਰਹੀਆਂ ਸਮੁੱਚੀਆਂ ਰਾਜਨੀਤਕ ਪਾਰਟੀਆਂ ਅਤੇ ਅਜ਼ਾਦ ਉਮੀਦਵਾਰ ਚੋਣ ਕਮਿਸ਼ਨ ਵੱਲੋਂ ਬਣਾਈਆ ਗਈਆਂ ਜਿਲ•ਾਂ ਪੱਧਰੀ ਮੀਡੀਆਂ ਸਰਟੀਫੀਕੇਸ਼ਨ ਅਤੇ ਮੋਨਿਟਰਿੰਗ ਕਮੇਟੀਆਂ ਅਤੇ ਰਾਜ ਪੱਧਰੀ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਟੀ ਚੈਨਲਾਂ /ਕੇਬਲ ਚੈਨਲਾਂ, ਰੇਡੀÀ ਅਤੇ ਮੋਬਾਇਲਉਤੇ ਕੀਤੀ ਜਾਣ ਵਾਲੀ  ਇਸ਼ਤਿਹਾਰਬਾਜੀ ਕਰ ਸਕਣਗੀਆਂ।
ਉਕਤ ਪ੍ਰਗਟਾਵਾ ਕਰਦਿਆਂ ਸ੍ਰੀ ਵੀ. ਕੇ. ਸਿੰਘ ਮੁੱਖ ਚੋਣ ਅਫ਼ਸਰ ਪੰਜਾਬ ਨੇ ਕਿਹਾ ਕਿ ਇਸ਼ਤਿਹਾਰਬਾਜੀ ਸਬੰਧੀ ਪਹਿਲੇ ਨਿਯਮ ਦਾ ਦਾਇਰਾ ਹੋਰ ਵਧਾਉਦੀਆਂ ਹੁਣ ਸਿਨੇਮਾਂ ਘਰਾਂ, ਜਨਤਕ ਖੇਤਰਾਂ ਵਿੱਚ ਆਡੀਉ-ਵੀਡੀਉ ਇਸ਼ਤਿਹਾਰਬਾਜੀ  ਅਤੇ ਵੱਡੇ ਪੱਧਰ ਤੇ ਐਸ ਐਮ ਐਸ/ਅਵਾਜ਼ ਅਧਾਰਤ ਸੁਨੇਹੇ ਵੀ ਸ਼ਾਮਲ ਕੀਤੇਗਏ ਹਨ।
ਉਨ•ਾਂ ਕਿਹਾ ਕਿ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਰਾਜਨੀਤਕ ਪਾਰਟੀਆਂ ਨੂੰ ਸਿਆਸੀ ਇਸ਼ਤਿਹਾਰਬਾਜੀ ਕਰਨ ਸਬੰਧੀ ਪ੍ਰਵਾਨਗੀ ਦੇਣ ਲਈ ਸਮੂੰਹਜ਼ਿਲਿ•ਆ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਮੀਡੀਆਂ ਸਰਟੀਫੀਕੇਸ਼ਨ ਅਤੇ ਮੋਨਿਟਰਿੰਗ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਦਕਿ ਰਾਜ ਪੱਧਰ ਤੇ ਐਡੀਸ਼ਨਲ ਮੁੱਖ ਚੋਣ ਅਫ਼ਸਰ ਦੀ ਅਗਵਾਈ ਵਿੱਚ ਇਹ ਕਮੇਟੀ ਗਠਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਚੋਣ ਅਫ਼ਸਰ ਦੀ ਅਗਵਾਈ ਹੇਠਲੀ ਕਮੇਟੀ ਇਸ਼ਤਿਹਾਰਬਾਜੀ ਸਬੰਧੀ ਪ੍ਰਵਾਨਗੀਆਂਬਾਰੇ ਪ੍ਰਾਪਤਸ਼ਿਕਾਇਤਾ ਦਾ ਨਿਬੇੜਾ ਕਰੇਗੀ।
ਸ਼ੀ ਸਿੰਘ ਨੇ ਕਿਹਾ ਕਿ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਸੋਸ਼ਲ ਮੀਡੀਆਂ ਦੀ ਵਰਤੋਂ ਸਬੰਧੀ ਆਪਣੇ ਨਾਮਜਦਗੀ ਫਾਰਮ ਭਰਨ ਵੇਲੇ ਵੇਰਵਾ ਦੇਣਾ ਪਵੇਗਾ ਕਿਉਕਿ ਚੋਣ ਕਮਿਸ਼ਨ ਵੱਲੋਂ ਇੰਟਰਨੈਟ ਅਧਾਰਤ ਸੋਸ਼ਲ ਮੀਡੀਆਂ ਉਤੇ ਕੀਤੀ ਜਾਣ ਵਾਲੀ ਇਸ਼ਤਿਹਾਰਬਾਜੀ ਲਈ ਵੀ ਪਹਿਲਾਂ ਪ੍ਰਵਾਨਗੀ ਲੈਣੀ ਪਵੇਗੀ ਅਤੇ ਇਸ ਉਤੇ ਹੋਣ ਵਾਲੇ ਖਰਚ ਨੂੰ ਵੀ ਚੋਣ ਖਰਚਿਆਂ ਵਿੱਚ ਜੋੜਿਆਂ ਜਾਵੇਗਾ।
ਉਨ••ਾਂ ਕਿਹਾ ਕਿ ਇਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਉਮੀਦਵਾਰ ਵੱਲੋਂ ਆਪਣੇ ਬਲਾਗ /ਆਪਣੇ ਅਕਾਊਟ ਵੈਬਸਾਇਟ ਉਤੇ ਜਾਰੀ ਸੰਦੇਸ਼/ਟਿੱਪਣੇ/ਫੋਟੋਆਂ/ਵੀਡੀÀ ਪੋਸਟ ਜਾਂ ਅਪਲੋਡ ਕਰਨ ਲਈ ਕਿਸੀ ਤਰ•ਾਂ ਦੀ ਵੀ ਪ੍ਰਵਾਨਗੀ ਦੀ ਲੋੜ ਨਹੀਂ ਹੈ ਪ੍ਰੰਤੂ ਇੰਟਰਨੈਟ ਅਧਾਰਤ ਈ ਪੇਪਰ ਵਿੱਚ ਇਸ਼ਤਿਹਾਰ ਦੇਣ ਲਈ ਪ੍ਰਵਾਨਗੀ ਲੈਣੀ ਪਵੇਗੀ।

Please Click here for Share This News

Leave a Reply

Your email address will not be published.