ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮੱਦੇਨਜ਼ਰ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਨਸੀਮ ਜ਼ੈਦੀ ਦੀ ਅਗਵਾਈ ਵਿੱਚ ਪੂਰੇ ਕਮਿਸ਼ਨ ਨੇ ਪੰਜਾਬ ਦੀ ਦੋ ਰੋਜ਼ਾ ਫੇਰੀ ਦੌਰਾਨ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰ ਕੇ ਪੰਜਾਬ ਵਿੱਚ ਪੁਰ ਅਮਨ ਅਤੇ ਨਿਰਪੱਖ ਢੰਗ ਨਾਲ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਸੁਝਾਅ ਮੰਗੇ। ਇਸ ਤੋ ਇਲਾਵਾ ਪੁਰ-ਅਮਨ, ਸ਼ਾਂਤੀ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਕਮਿਸ਼ਨ ਵੱਲੋਂ ਪੰਜਾਬ ਦੇ ਮੁੱਖ ਸਕੱਤਰ, ਗ੍ਰਹਿ ਸਕੱਤਰ, ਡੀ.ਜੀ.ਪੀ., ਸਮੂਹ ਜ਼ਿਲਿ•ਆਂ ਦੇ ਡੀ.ਸੀਜ਼, ਕਮਿਸ਼ਨਰ ਆਫ ਪੁਲਿਸ, ਐਸ.ਐਸ.ਪੀ.ਜ਼ੀ. ਡੀ.ਆਈ.ਜੀਜ਼ ਤੇ ਆਈ.ਜੀਜ਼, ਕੌਮੀ ਹਥਿਆਰਬੰਦ ਪੁਲਿਸ ਬਲਾਂ ਦੇ ਕੋਆਰਡੀਨੇਟਰਾਂ, ਸੂਬੇ ਦੇ ਹੋਰਨਾਂ ਸੀਨੀਅਰ ਅਧਿਕਾਰੀਆਂ ਅਤੇ ਆਮਦਨ ਕਰ, ਨਾਰਕੋਟੈਕਿਸ, ਆਬਕਾਰੀ ਅਤੇ ਇਨਫੋਰਸਮੈਂਟ ਏਜੰਸੀਆਂ ਦੇ ਸੂਬਾਈ ਨੁਮਾਇੰਦਿਆਂ ਨਾਲ ਵੀ ਵੱਖਰੇ ਤੌਰ ਉਤੇ ਮੁਲਾਕਾਤ ਕੀਤੀ।
ਇਨ੍ਹਾਂ ਮੀਟਿੰਗਾਂ ਵਿੱਚ ਮੁੱਖ ਚੋਣ ਕਮਿਸ਼ਨਰ ਸ੍ਰੀ ਜ਼ੈਦੀ ਦੇ ਨਾਲ ਚੋਣ ਕਮਿਸ਼ਨਰ ਸ੍ਰੀ ਓ.ਪੀ.ਰਾਵਤ ਤੇ ਸ੍ਰੀ ਏ.ਕੇ.ਜੋਤੀ, ਡਿਪਟੀ ਚੋਣ ਕਮਿਸ਼ਨਰ ਸ੍ਰੀ ਵਿਜੇ ਦੇਵ, ਡਾਇਰੈਕਟਰ ਜਨਰਲ (ਖਰਚਾ) ਸ੍ਰੀ ਦਿਲੀਪ ਸ਼ਰਮਾ, ਡਾਇਰੈਕਟਰ ਧਰਿੰਦਰਾ ਓਝਾ ਤੇ ਸ੍ਰੀ ਨਿਖੀਲ ਕੁਮਾਰ, ਸ੍ਰੀ ਮਨੀਸ਼ ਮੀਨਾ, ਪੰਜਾਬ ਦੇ ਮੁੱਖ ਚੋਣ ਅਫਸਰ ਸ੍ਰੀ ਵੀ.ਕੇ.ਸਿੰਘ, ਏ.ਡੀ.ਜੀ.ਪੀ. ਸ੍ਰੀ ਵੀ.ਕੇ.ਭਾਵੜਾ, ਵਧੀਕ ਮੁੱਖ ਚੋਣ ਅਫਸਰ ਸ੍ਰੀ ਸਿਬਨ ਸੀ, ਡੀ. ਲਾਕੜਾ ਤੇ ਸ੍ਰੀ ਮਨਜੀਤ ਸਿੰਘ ਨਾਰੰਗ, ਸੰਯੁਕਤ ਮੁੱਖ ਚੋਣ ਅਫਸਰ ਸ੍ਰੀਮਤੀ ਹਰਗੁਣਜੀਤ ਕੌਰ ਤੇ ਉਪ ਮੁੱਖ ਚੋਣ ਅਫਸਰ ਸ੍ਰੀ ਸੁਖਦੇਵ ਲਾਲ ਵੀ ਹਾਜ਼ਰ ਸਨ।
ਮੀਟਿੰਗਾਂ ਉਪਰੰਤ ਮੁੱਖ ਚੋਣ ਕਮਿਸ਼ਨਰ ਸ੍ਰੀ ਨਸੀਮ ਜ਼ੈਦੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਗੱਲ ਕਰਦਿਆਂ ਦੱਸਿਆ ਕਿ ਸਿਆਸੀ ਪਾਰਟੀਆਂ ਦੁਆਰਾ ਕੁਝ ਮੁੱਦੇ ਚੁੱਕੇ ਗਏ ਅਤੇ ਇਸ ਸਬੰਧੀ ਸੁਝਾਅ ਵੀ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਸਬੰਧੀ ਕੁਝ ਸਿਆਸੀ ਧਿਰਾਂ ਨੇ ਮੰਗ ਰੱਖੀ ਕਿ ਕੌਮੀ ਖੁਰਾਕ ਸੁਰੱਖਿਆ ਮਿਸ਼ਨ ਤਹਿਤ ਜਾਰੀ ਨੀਲੇ ਰਾਸ਼ਨ ਕਾਰਡਾਂ ਜਿਨ੍ਹਾਂ ਉਥੇ ਮੁੱਖ ਮੰਤਰੀ ਦੀਆਂ ਤਸਵੀਰਾਂ ਹਨ, ਉਤੇ ਪਾਬੰਦੀ ਲਾਈ ਜਾਵੇ ਕਿਉਂਕਿ ਇਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਸਭਨਾਂ ਨੂੰ ਬਰਾਬਰੀ ਨੂੰ ਮੌਕਾ ਦੇਣ ਦੇ ਰਾਹ ਵਿੱਚ ਅੜਿੱਕਾ ਹੈ। ਇਸ ਤੋਂ ਇਲਾਵਾ ਸਿਆਸੀ ਆਗੂਆਂ ਨੂੰ ਚੋਣਵੇਂ ਸੁਰੱਖਿਆ ਕਵਰ ਮੁਹੱਈਆ ਕਰਵਾਏ ਜਾਣ ਦਾ ਮੁੱਦਾ ਚੁੱਕਿਆ ਗਿਆ ਜਿਨ੍ਹਾਂ ਦਾ ਇਸਤੇਮਾਲ ਵੋਟਰਾਂ ਨੂੰ ਡਰਾਉਣ ਲਈ ਕੀਤਾ ਜਾ ਰਿਹਾ ਹੈ। ਵੱਖੋਂ-ਵੱਖ ਸੰਵਿਧਾਨਕ ਬੋਰਡਾਂ ਵਿੱਚ ਸਿਆਸਤ ਤੋਂ ਪ੍ਰੇਰਿਤ ਪਾਰਟੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਮੁੱਦਾ ਚੁੱਕਿਆ ਗਿਆ ਜੋ ਕਿ ਸਿਆਸੀ ਲਾਹਾ ਲੈਣ ਲਈ ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਲ ਕਰ ਰਹੇ ਹਨ। ਹੋਰਨਾਂ ਮੁੱਦਿਆਂ ਵਿੱਚ ਕੁਝ ਜ਼ਿਲਿਆਂ ਵਿੱਚ ਕੁਝ ਮੰਤਰੀਆਂ ਵੱਲੋਂ ਇਸਤੇਮਾਲ ਲਿਆਏ ਜਾਣ ਵਾਲੇ ਵਾਹਨਾਂ ਦੇ ਵੱਡੇ-ਵੱਡੇ ਕਾਫਲੇ, ਕੁਝ ਸਥਾਨਾਂ ਉਤੇ ਪੁਲਿਸ ਵੱਲੋਂ ਕੁਝ ਸਿਆਸੀ ਪਾਰਟੀਆਂ ਦੇ ਕਾਰਕੁੰਨਾਂ ਨੂੰ ਚੋਣਵੇਂ ਤੌਰ ‘ਤੇ ਤੰਗ ਪ੍ਰੇਸ਼ਾਨ ਕਰਨਾ ਅਤੇ ਕੁਝ ਜ਼ਿਲਿਆਂ ਵਿੱਚ ਹਲਕਾ ਇੰਚਾਰਜਾਂ ਵੱਲੋਂ ਸਥਾਨਕ ਪੱਧਰ ਦੇ ਅਧਿਕਾਰੀਆਂ ਨੂੰ ਅਜੇ ਵੀ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਜਿਸ ਉਤੇ ਨੱਥ ਪਾਈ ਜਾਣੀ ਚਾਹੀਦੀ ਹੈ।
ਅਮਨ-ਕਾਨੂੰਨ- ਸੁਰੱਖਿਆ ਪ੍ਰਬੰਧ ਬਾਰੇ ਗੱਲ ਕਰਦਿਆਂ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਕਮਿਸ਼ਨ ਵੱਲੋਂ ਪੁਰ ਅਮਨ ਅਤੇ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ਲਈ ਲੋੜੀਂਦਾ ਮਾਹੌਲ ਤਿਆਰ ਕਰਨ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਇਸ ਲਈ ਕਮਿਸ਼ਨ ਨੇ ਸੂਬਾਈ ਅਤੇ ਜ਼ਿਲਾ ਪੱਧਰ ਉਤੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਕੌਮੀ ਹਥਿਆਰਬੰਦ ਪੁਲਿਸ ਬਲਾਂ ਦੁਆਰਾ ਫਲੈਗ ਮਾਰਚ/ਇਲਾਕੇ ਵਿੱਚ ਅਮਨ ਕਾਨੂੰਨ ਬਣਾਈ ਰੱਖਣਾ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਹੋਰ ਜ਼ਰੂਰੀ ਕਦਮ ਚੁੱਕੇ ਜਾਣ।
ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ 11 ਜਨਵਰੀ 2017 ਤੱਕ ਕੁੱਲ 67.91 ਕਰੋੜ ਰੁਪਏ ਦਾ ਸਮਾਨ ਫੜਿਆ ਗਿਆ ਹੈ ਦਿਸ ਵਿੱਚ ਨਗਦੀ, ਨਸ਼ਾ ਤੇ ਸ਼ਰਾਬ ਸ਼ਾਮਲ ਹੈ। ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉਨ•ਾਂ ਕਿਹਾ ਕਿ ਇਸ ਵਿੱਚ 3.39 ਕਰੋੜ ਰੁਪਏ ਨਗਦ, 14.27 ਲੱਖ ਰੁਪਏ ਦੀ 14,273 ਲਿਟਰ ਸ਼ਰਾਬ, 37 ਲੱਖ ਰੁਪਏ ਦੀ 37 ਕਿਲੋ ਅਫੀਮ, 1.51 ਕਰੋੜ ਰੁਪਏ ਦੀ 3,777 ਕਿਲੋ ਭੁੱਕੀ, 62.5 ਕਰੋੜ ਰੁਪਏ ਦੀ 25 ਕਿਲੋ ਹੈਰੋਇਨ ਸ਼ਾਮਲ ਹੈ। ਇਸ ਸਬੰਧੀ 8 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ। ਸੂਹੀਆ ਕੁੱਤਿਆਂ ਵੱਲੋਂ ਬਠਿੰਡਾ ਅਤੇ ਬਰਨਾਲਾ ਵਿੱਚ ਭੁੱਕੀ ਦੀਆਂ 2 ਰਿਕਵਰੀਆਂ ਕੀਤੀਆਂ ਜਾ ਚੁੱਕੀਆਂ ਹਨ। ਉਨ•ਾਂ ਇਹ ਵੀ ਦੱਸਿਆ ਕਿ ਚੋਣਾਂ ਵਿੱਚ ਖਰਚੇ ਸਬੰਧੀ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਲਈ ਖਰਚਾ ਨਿਗਰਾਨਾਂ ਦੀ ਤਾਇਨਾਤੀ ਕੀਤੀ ਗਈ ਹੈ ਜਿਨ•ਾਂ ਦੇ ਫੋਨ ਨੰਬਰ ਜਨਤਾ ਲਈ ਉਪਲੱਬਧ ਹਨ ਅਤੇ ਇਹ ਸਿੱਧਾ ਕਮਿਸ਼ਨ ਨੂੰ ਰਿਪੋਰਟ ਕਰਨਗੇ।
ਉਨ•ਾਂ ਦੱਸਿਆ ਕਿ 451 ਐਫ.ਐਸ.ਟੀ. ਅਤੇ 504 ਐਸ.ਐਸ.ਟੀਜ਼ ਵੀ ਸ਼ੁਰੂ ਕੀਤੇ ਜਾ ਚੁੱਕੇ ਹਨ। ਫਲਾਇੰਗ ਸੂਕੈਅਡ ਦੀ ਮੂਵਮੈਂਟ ਦੀ ਨਿਗਰਾਨੀ ਅਤੇ ਉਨ•ਾਂ ਦੀ ਕਾਰਵਾਈ ਲਈ ਵਰਤੇ ਜਾਂਦੇ ਵਾਹਨਾਂ ਵਿਚ ਜੀ.ਪੀ.ਐਸ. ਸਿਸਟਮ ਲਗਾਇਆ ਗਿਆ ਹੈ।
ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਮਾਡਲ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਅਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ 263ਥਾਵਾਂ ਤੇ ਛਾਪੇ ਮਾਰੇ ਗਏ ਅਤੇ 104 ਐਫ.ਆਈ.ਆਈ. ਦਰਜ ਕੀਤੇ ਗਏ। ਸਮੁੱਚੇ ਰਾਜ ਲਈ 24ਗੁਣਾਂ7 ਕੰਟਰੋਲ ਰੂਮ ਅਤੇ ਟੋਲ ਫਰੀ ਨੰਬਰ 18001809699 ਸਥਾਪਤ ਕੀਤਾ ਗਿਆ ਹੈ ਜੋ ਕਿ ਕੰਮ ਕਰ ਰਹੀਆ ਹਨ। ਹਵਾਈ ਮਾਰਗਾਂ ਰਾਹੀ ਪੈਸੇ ਦੀ ਇਕ ਥਾਂ ਤੋਂ ਦੂਜੇ ਥਾਂ ਦੀ ਮੂਵਮੈਂਟ ਨੂੰ ਮੋਨੀਟਰ ਕਰਨ ਲਈ ਏਅਰ ਇੰਟਲੀਜੈਂਸ ਯੂਨਿਟ (ਏ.ਆਈ.ਯੂ) ਸਥਾਪਤ ਕੀਤੇ ਗਏ ਹਨ ਜੋ ਕਿ ਬਠਿੰਡਾ, ਮੁਹਾਲੀ, ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਕੰਮ ਕਰ ਰਹੇ ਹਨ। ਬੇਨਾਮੀ ਬੈਂਕ ਖਾਤਿਆ ਵਿਚ ਪੈਸੇ ਦੀ ਜਮ•ਾ ਕਰਵਾਉਣ ਦੀ ਨਿਗਰਾਨੀ ਕੀਤੀ ਜਾ ਰਹੀ ਹੈ।