best platform for news and views

ਚੋਣ ਅਮਲੇ ਨੂੰ ਰਿਹਸਲ ਦੌਰਾਨ ਈ.ਵੀ.ਐਮ ਮਸ਼ੀਨਾਂ ਤੇ ਵੀ.ਵੀ.ਪੈਡ ਦੀ ਦਿੱਤੀ ਟਰੇਨਿੰਗ

Please Click here for Share This News

ਭਿੱਖੀਵਿੰਡ 29 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਸਭਾ ਚੌਣਾਂ ਨੂੰ ਮੁੱਖ ਰੱਖਦਿਆਂ ਜਿਲ੍ਹਾ
ਪ੍ਰਸ਼ਾਸ਼ਨ ਵੱਲੋਂ ਸਭ ਡਵੀਜਨ ਭਿੱਖੀਵਿੰਡ ਦੇ ਨਿਯੁਕਤ ਕੀਤੇ ਗਏ ਏ.ਆਰ.ੳ ਕਮ
ਡੀ.ਡੀ.ਪੀ.ੳ ਦਵਿੰਦਰ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਬਹੁ-ਤਕਨੀਕੀ ਕਾਲਜ
ਭਿੱਖੀਵਿੰਡ ਵਿਖੇ ਪੋਲਿੰਗ ਪਾਰਟੀਆਂ ਦੀ ਪਹਿਲੀ ਰਿਹਸਲ ਕੀਤੀ ਗਈ। ਰਿਹਸਲ ਦੌਰਾਨ ਹਾਜਰ
ਪ੍ਰਾਈਜਿਡਿੰਗ ਅਫਸਰ, ਅਸਿਸਟੈਂਟ ਪ੍ਰਾਈਜਿਡਿੰਗ ਅਫਸਰ, ਪੋਲਿੰਗ ਅਫਸਰ ਆਦਿ ਚੋਣ ਅਮਲੇ
ਨੂੰ ਚੋਣਾਂ ਸਹੀ ਢੰਗ ਨਾਲ ਚੋਣਾਂ ਕਰਵਾਉਣ ਲਈ ਈ.ਵੀ.ਐਮ ਮਸ਼ੀਨਾਂ ਤੇ ਵੀ.ਵੀ.ਪੈਡ ਆਦਿ
ਦੀ ਟਰੇਨਿੰਗ ਦਿੱਤੀ ਗਈ। ਚੋਣ ਅਮਲੇ ਨੂੰ ਸੰਬੋਧਨ ਕਰਦਿਆਂ ਏ.ਆਰ.ੳ. ਦਵਿੰਦਰ ਕੁਮਾਰ
ਨੇ ਕਿਹਾ ਕਿ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਕਿਸੇ ਕਿਸਮ ਦੀ ਲਾਪਰਵਾਹੀ ਨਾ
ਵਰਤੀ ਜਾਵੇ। ਇਸ ਮੌਕੇ ਬੀ.ਡੀ.ਪੀ.ੳ ਭਿੱਖੀਵਿੰਡ ਕਮ ਏ.ਈ.ਆਰ.ੳ ਵਨ ਪਿਆਰ ਸਿੰਘ
ਖਾਲਸਾ, ਏ.ਈ.ਆਰ.ੳ ਟੂ ਲਾਲ ਸਿੰਘ, ਮਾਸਟਰ ਟਰੇਨਰ ਤਜਿੰਦਰ ਸਿੰਘ, ਬਲਦੇਵ ਸਿੰੰਘ ਆਦਿ
ਚੋਣ ਅਧਿਕਾਰੀ ਹਾਜਰ ਸਨ।


ਫੋਟੋ ਕੈਪਸ਼ਨ :- ਚੋਣ ਅਮਲੇ ਨੂੰ ਜਾਣਕਾਰੀ ਦਿੰਦੇ ਏ.ਆਰ.ੳ. ਕਮ ਡੀ.ਡੀ.ਪੀ.ੳ ਦਵਿੰਦਰ
ਕੂਮਾਰ ਆਦਿ ਅਧਿਕਾਰੀ ਤੇ ਹਾਜਰ ਚੋਣ ਅਮਲਾ।

Please Click here for Share This News

Leave a Reply

Your email address will not be published. Required fields are marked *